ਫਰੀਦਕੋਟ: ਕਰੀਬ ਦੋ ਸਾਲ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਨਾਮਜ਼ਦ ਆਰੋਪੀ ਪ੍ਰਦੀਪ ਕਟਾਰੀਆ ਦੀ ਕੋਟਕਪੂਰਾ 'ਚ ਕੁੱਝ ਲੋਕਾਂ ਵੱਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤਾ ਗਈ ਸੀ। ਜਿਸ ਮਾਮਲੇ ਵਿੱਚ ਹਰਜਿੰਦਰ ਸਿੰਘ ਉਰਫ ਰਾਜੂ ਮਨਾਵਾ ਨਾਮਕ ਸ਼ੂਟਰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਇਸ ਵੇਲੇ ਫਰੀਦਕੋਟ ਦੀ ਜ਼ੇਲ੍ਹ ਵਿੱਚ ਬੰਦ ਹੈ। ਜਿਸ ਵੱਲੋਂ ਜ਼ੇਲ੍ਹ ਵਿੱਚ ਸ਼ਰੇਆਮ ਮੋਬਾਇਲ ਫੋਨ ਅਤੇ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਅਕਾਂਊਂਟਤੋਂ ਇਹ ਇਤਰਾਜਯੋਗ ਵੀਡੀਓ ਵੀ ਹਟਾਈਆ ਗਈਆਂ: ਜਿਸ ਵੱਲੋਂ ਜ਼ੇਲ੍ਹ ਅੰਦਰ ਬੈਠ ਕੇ ਹੀ ਆਪਣੇ ਸ਼ੋਸ਼ਲ ਮੀਡੀਆ ਅਕਾਂਊਂਟ ਉੱਤੇ ਕੁੱਝ ਵੀਡੀਓ ਪੋਸਟ ਕੀਤੀਆਂ ਗਈਆਂ ਹਨ ਜੋ ਉਸ ਵੱਲੋਂ ਜ਼ੇਲ੍ਹ ਅੰਦਰ ਹੀ ਬਣਾਈਆਂ ਗਈਆਂ ਸਨ। ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਉਕਤ ਆਰੋਪੀ ਖਿਲਾਫ ਕਾਰਵਾਈ ਕਰਦੇ ਹੋਏ ਉਸ ਕੋਲੋ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਉਸਦੇ ਸੋਸ਼ਲ ਮੀਡੀਆ ਆਕਉਟ ਤੋਂ ਇਹ ਇਤਰਾਜਯੋਗ ਵੀਡੀਓ ਵੀ ਹਟਾਈਆ ਗਈਆਂ ਹਨ।
ਜਲਦ ਹੀ ਉਕਤ ਆਰੋਪੀ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ: ਉਸ ਦੇ ਖਿਲਾਫ ਜ਼ੇਲ੍ਹ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਜਲਦ ਹੀ ਉਕਤ ਆਰੋਪੀ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਜ਼ੇਲ੍ਹ ਅੰਦਰ ਉਸ ਕੋਲ ਮੋਬਾਇਲ ਫੋਨ ਕਿਸ ਤਰੀਕੇ ਨਾਲ ਪਹੁੰਚਿਆ , ਕਿਸਨੇ ਉਸ ਤੱਕ ਮੋਬਾਇਲ ਫੋਨ ਪਹੁੰਚਾਇਆ ਇਹ ਸਾਰਾ ਕੁਝ ਪਤਾ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਜ਼ੇਲ੍ਹ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਈ ਤਾਂ ਉਨ੍ਹਾਂ ਕਿਹਾ ਕਿ ਉਸਦੇ ਖਿਲਾਫ਼ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।
- ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਰਵਨੀਤ ਸਿੰਘ ਬਿੱਟੂ - Moga bullet incident
- ਹੁਣ ਅੰਮ੍ਰਿਤਪਾਲ ਦੇ ਸਾਥੀ ਇੱਕ ਇੱਕ ਕਰਕੇ ਉਤਰੇ ਚੋਣ ਦੰਗਲ 'ਚ, ਵੇਖੋ ਅਦਾਕਾਰ ਦਲਜੀਤ ਕਲਸੀ ਕਿੱਥੋ ਚੋਣ ਲੜਨਗੇ? - daljit kalsi
- ਅੰਮ੍ਰਿਤਪਾਲ ਸਿੰਘ ਨੂੰ ਲੈਕੇ SGPC ਨੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਸਾਜਿਸ਼ ਦੇ ਲਾਏ ਦੋਸ਼, ਕਿਹਾ 'ਜਲਦੀ ਚੁਕਵਾਈ ਜਾਵੇ MP ਵਜੋਂ ਸਹੁੰ' - SGPC ON Amritpal Singh SWORN