ਲੁਧਿਆਣਾ: ਲੁਧਿਆਣਾ ਦੇ ਮਸ਼ਹੂਰ ਓਸਵਾਲ ਦੇ ਮੁਖੀ ਕਾਰੋਬਾਰੀ ਐੱਸ ਪੀ ਓਸਵਾਲ ਨਾਲ ਹੋਈ 7 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ 'ਚ ਲੁਧਿਆਣਾ ਦੇ ਡੀਜੀਪੀ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾ ਦੱਸਿਆ ਕਿ ਮਾਮਲੇ ਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ 5 ਹੋਰ ਮੁਲਜ਼ਮ ਹਾਲੇ ਗ੍ਰਿਫਤਾਰ ਹੋਣੇ ਬਾਕੀ ਹਨ। 5 ਕਰੋੜ 25 ਲੱਖ ਰੁਪਏ ਦੇ ਕਰੀਬ ਦੀ ਰਕਮ ਰਿਕਵਰ ਕਰਕੇ ਪੁਲਿਸ ਨੇ ਮੁੜ ਤੋਂ ਉਨ੍ਹਾਂ ਦੇ ਖਾਤੇ ਵਿੱਚ ਪਾਏ ਗਏ, ਜਦਕਿ ਬਾਕੀ ਪੈਸੇ ਮੁਲਜ਼ਮਾਂ ਨੇ ਕੱਢਵਾ ਲਏ ਸੀ।
ਸਾਈਬਰ ਕ੍ਰਾਈਮ ਦੀ ਟੀਮ ਨੇ ਚੰਗਾ ਕੰਮ ਕੀਤਾ
ਡੀਜੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 2 ਮੁਲਜ਼ਮ ਗੁਹਾਟੀ ਤੋਂ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਨੇ ਚੰਗਾ ਕੰਮ ਕੀਤਾ। ਡੀਜੀਪੀ ਨੇ ਕਿਹਾ ਕਿ ਕਾਰੋਬਾਰੀ ਜਰੂਰ ਸਤੱਰਕ ਰਹਿਣ। ਬਹੁਤ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਸਾਈਬਰ ਠੱਗ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੇ ਕਿਹਾ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਖੁਲਾਸੇ ਹੋ ਸਕਦੇ ਹਨ।
ਗ੍ਰਿਫਤਾਰੀ ਦਾ ਦਬਾਅ ਪਾ ਕੇ ਇਹ ਠੱਗੀ ਮਾਰੀ
ਡੀਜੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਗ੍ਰਿਫਤਾਰੀ ਦਾ ਦਬਾਅ ਪਾ ਕੇ ਇਹ ਠੱਗੀ ਮਾਰੀ ਗਈ ਸੀ। ਉਨ੍ਹਾ ਕਿਹਾ ਕਿ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਦਸਤਾਵੇਜ਼ ਹਨ ਜਿਨਾਂ ਦੇ ਵਿੱਚ ਕਾਫੀ ਕਮੀਆਂ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਕੁਝ ਹੋਟਲ ਦਾ ਵੀ ਉਨ੍ਹਾਂ ਨੇ ਨਾ ਲਿਆ, ਜਿੱਥੇ ਦੀਆਂ ਕੁਝ ਟਰਾਂਜੈਕਸ਼ਨ ਸਬੰਧੀ ਵੀ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਇਸ ਵਿੱਚ ਬੇਨਿਯਮੀਆਂ ਹਨ ਅਤੇ ਹਵਾਲਾ ਰਾਸ਼ੀ ਦਾ ਡਰ ਦੇ ਕੇ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਜਿਸ ਫਰਜ਼ੀ ਅਫਸਰ ਨੂੰ ਵਿਖਾਇਆ ਗਿਆ ਉਸ ਦੇ ਵਰਦੀ ਪਈ ਹੋਈ ਸੀ। ਉਸ ਨੂੰ ਪੂਰੇ ਦਫਤਰ ਦੇ ਵਿੱਚ ਬਿਠਾ ਕੇ ਇਹ ਠੱਗੀ ਦਾ ਢੰਗ ਬਣਾਇਆ ਗਿਆ।
ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮ ਤੋਂ ਲੋਕਾਂ ਨੂੰ ਜਾਗਰੂਕ ਕਰਦੇ
ਡੀਜੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਲੋਕ ਜਰੂਰ ਇਹਨਾਂ ਠੱਗੀਆਂ ਤੋਂ ਸਾਵਧਾਨ ਰਹਿਣ ਜਾਗਰੂਕ ਰਹਿਣ ਕਿਉਂਕਿ ਅਸੀਂ ਵੀ ਸਮੇਂ ਸਮੇਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਅਤੇ ਹੋਰ ਮਾਧਿਅਮ ਤੋਂ ਲੋਕਾਂ ਨੂੰ ਜਾਗਰੂਕ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁਲਜ਼ਮ ਪਹਿਲਾਂ ਕਿਸੇ ਦੀ ਵੀ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਚੈੱਕ ਕਰਦੇ ਹਨ, ਉਸ ਦੀ ਜਾਂਚ ਪੜਤਾਲ ਕਰਦੇ ਹਨ। ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ 82 ਸਾਲ ਦੇ ਬਜ਼ੁਰਗ ਹਨ। ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਜਿਸ ਕਰਕੇ ਉਨ੍ਹਾਂ ਨੇ ਇਹ ਵੱਡੀ ਰਕਮ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਟ੍ਰਾਂਸਫਰ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਾਨੂੰ ਸ਼ਿਕਾਇਤ ਕੀਤੀ ਤਾਂ ਅਸੀਂ ਤੁਰੰਤ ਖਾਤੇ ਸੀਲ ਕਰਾ ਦਿੱਤੇ। ਸਾਡੀ ਟੀਮ ਨੇ ਬੈਂਕ ਦੇ ਅਧਿਕਾਰੀਆਂ ਦੇ ਨਾਲ ਅਤੇ ਹਾਈ ਅਥਾਰਿਟੀ ਦੇ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।