ਲੁਧਿਆਣਾ : ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਲੁਧਿਆਣਾ ਪਹੁੰਚੇ ਹਨ। ਜਿੱਥੇ ਉਨ੍ਹਾਂ ਦਾ ਲੁਧਿਆਣਾ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤੇ ਸਰਗਰਮ ਨਹੀਂ ਰਹੇ ਉਨ੍ਹਾਂ ਦਾ ਸੰਬੰਧ ਲੁਧਿਆਣਾ ਦੇ ਨਾਲ ਰਿਹਾ ਹੈ। ਕਸ਼ੋਰੀ ਲਾਲ ਨੇ ਯੂਪੀ ਦੇ ਵਿੱਚ ਹੀ ਆਪਣੀ ਸਿਆਸਤ ਨੂੰ ਜਿਆਦਾ ਸਰਗਰਮ ਰੱਖਿਆ ਹੈ ਪਰ ਲੁਧਿਆਣਾ ਦੇ ਨਾਲ ਮਲੇਰ ਕੋਟਲਾ ਦੇ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ। ਉਨ੍ਹਾਂ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਦੇ ਨਾਲ ਵੀ ਉਨ੍ਹਾਂ ਦੇ ਸੰਬੰਧ ਹਨ।
ਭਾਜਪਾ ਨੂੰ ਪੂਰਨ ਬਹੁਮਤ ਤੋਂ ਦੂਰ ਰੱਖਿਆ: ਕਿਸ਼ੋਰੀ ਲਾਲ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਵਾਰ ਲੋਕਾਂ ਨੇ ਭਾਜਪਾ ਨੂੰ ਪੂਰਨ ਬਹੁਮਤ ਤੋਂ ਦੂਰ ਰੱਖਿਆ ਉਸ ਤੋਂ ਜ਼ਾਹਿਰ ਹੈ ਕਿ ਲੋਕ ਬਦਲਾਵ ਚਾਹੁੰਦੇ ਹਨ। ਇਹ ਵੀ ਕਿਹਾ ਕਿ ਵਿਸਾਖੀਆਂ ਦੇ ਸਹਾਰੇ ਭਾਜਪਾ ਦੀ ਸਰਕਾਰ ਹੁਣ ਚੱਲ ਰਹੀ ਹੈ। ਕਿਸ਼ੋਰੀ ਲਾਲ ਸ਼ਰਮਾ ਨੇ ਹਾਲਾਂਕਿ ਪੰਜਾਬ ਦੇ ਮੁੱਦਿਆਂ 'ਤੇ ਬਹੁਤਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ। ਪਰ ਉਨ੍ਹਾਂ ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾ ਦੀ ਰਿਹਾਈ ਨੂੰ ਦਿੱਤੇ ਬਿਆਨ 'ਤੇ ਲੈ ਕੇ ਕਿਹਾ ਕਿ ਇਹ ਉਨ੍ਹਾਂ ਦਾ ਬਿਆਨ ਹੈ।
ਪੰਜਾਬ ਦੇ ਮੁੱਦਿਆਂ ਤੋਂ ਬੋਲਣ ਤੋਂ ਕੀਤਾ ਇਨਕਾਰ: ਅੰਮ੍ਰਿਤਪਾਲ ਦੇ ਮੁੱਦੇ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਅਤੇ ਭਾਈਚਾਰੇ ਦਾ ਨੌ ਮਾਸ ਦਾ ਰਿਸ਼ਤਾ ਹੈ। ਹਾਲਾਂਕਿ ਹੋਰ ਪੰਜਾਬ ਦੇ ਮੁੱਦਿਆਂ ਤੋਂ ਬੋਲਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਪਰ ਲਗਾਤਾਰ ਹੋ ਰਹੇ ਰੇਤ ਹਾਦਸਿਆਂ ਨੂੰ ਲੈ ਕੇ ਸਰਕਾਰ ਨੂੰ ਜਿੰਮੇਵਾਰ ਜਰੂਰ ਦੱਸਿਆ ਤੇ ਕਿਹਾ ਕਿ ਲਾਪਰਵਾਹੀਆਂ ਕਰਕੇ ਅਜਿਹੇ ਹਾਦਸੇ ਹੋ ਰਹੇ ਹਨ। ਸਾਡੀ ਸਰਕਾਰ ਵੇਲੇ ਰੇਲਵੇ ਨੂੰ ਲੈ ਕੇ ਕੁਝ ਹੋਰ ਦ੍ਰਿਸ਼ਟੀਕੋਣ ਦੇ ਨਾਲ ਵੇਖਿਆ ਜਾਂਦਾ ਸੀ। ਪਰ ਹੁਣ ਕਿਸੇ ਹੋਰ ਢੰਗ ਨਾਲ ਵੇਖਿਆ ਜਾ ਰਿਹਾ ਹੈ।
ਇੰਡਸਟਰੀ ਦੇ ਮੁੱਦੇ : ਇਸ ਮੌਕੇ ਉਨ੍ਹਾਂ ਇੰਡਸਟਰੀ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਪੂਰੇ ਦੇਸ਼ ਚੋਂ ਯੂਪੀ ਵਿੱਚ ਇੰਡਸਟਰੀ ਨੂੰ ਸਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਪ੍ਰਫੁਲਿਤ ਕਰਨ ਲਈ ਯੂਪੀ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਕਿਹਾ ਕਿ ਇੱਥੇ ਵੀ ਸਮਾਗਮ ਕਰਵਾਏ ਜਾਂਦੇ ਹਨ, ਪਰ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਇੰਡਸਟਰੀ ਦੇ ਲਈ ਮਾਹੌਲ ਨਹੀਂ ਸਿਰਜਿਆ ਜਾ ਰਿਹਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
- ਪ੍ਰੇਮੀ ਤੋਂ ਤੰਗ 17 ਸਾਲਾਂ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ - The girl committed suicide
- ਪੰਜਾਬ ਵਿੱਚ ਈਦ ਦੀ ਰੌਣਕ; ਧੂਮਧਾਮ ਨਾਲ ਮਨਾਈ ਜਾ ਰਹੀ ਈਦ, ਸੀਐਮ ਮਾਨ ਨੇ ਵੀ ਦਿੱਤੀ ਵਧਾਈ - Eid Ul Adha In Punjab
- ਡਲਹੌਜ਼ੀ 'ਚ ਐਨਆਰਆਈ ਪੰਜਾਬੀ ਜੋੜੇ ਨਾਲ ਕੁੱਟਮਾਰ ਦਾ ਮਾਮਲਾ, ਅੰਮ੍ਰਿਤਸਰ ਵਿੱਚ ਦਰਜ ਹੋਈ ਜ਼ੀਰੋ ਐੱਫਆਈਆਰ - Spanish couple beaten