ਕਪੂਰਥਲਾ: ਸੁਲਤਾਨਪੁਰ ਲੋਧੀ ਤੋਂ ਅੱਗ ਲੱਗਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਪਿੰਡ ਜੈਨਪੁਰ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਇੰਨਾਂ ਭਿਆਨਕ ਰੂਪ ਧਾਰਨ ਕੀਤਾ ਕਿ ਅੱਗ ਨੇ ਜੰਗਲਾਂ ਦੇ ਚਾਰ ਚੁਫੇਰੇ ਫੈਲ ਗਈ। ਤਰਸਯੋਗ ਹਾਲਾਤ ਇਹ ਰਹੇ ਕਿ ਇਸ ਅੱਗ ਲੱਗਣ ਦੇ ਕਾਰਨ ਜੰਗਲਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਜੀਵ ਜੰਤੂਆਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਜੰਗਲ ਦਾ ਕੁੱਲ ਰਕਬਾ 500 ਏਕੜ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ।
ਵੱਡੇ ਜੰਗਲ ਵਿੱਚ ਲੱਗੀ ਅੱਗ ਬੁਝਾਉਣ ਪਹੁੰਚੀ ਇੱਕ ਗੱਡੀ: ਜਦੋਂ ਦਮਕਲ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ, ਤਾਂ ਮੌਕੇ ਉੱਤੇ ਸਿਰਫ ਦਮਕਲ ਵਿਭਾਗ ਦੀ ਇੱਕ ਗੱਡੀ ਹੀ ਮੌਕੇ ਉੱਤੇ ਅੱਗ ਬੁਝਾਉਣ ਪਾਉਣ ਲਈ ਪਹੁੰਚੀ। ਜਿਸ ਵੱਲੋਂ ਅੱਗ ਉੱਤੇ ਕਾਬੂ ਪਾਉਣ ਲਈ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇੱਥੇ ਹੈਰਾਨਗੀ ਦੀ ਗੱਲ ਇਹ ਵੀ ਹੈ ਕਿ ਇੰਨੀ ਵੱਡੀ ਘਟਨਾ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਤੇ ਨਾ ਹੀ ਹੋਰ ਦਮਕਲ ਗੱਡੀਆਂ ਮੰਗਵਾਈਆ ਗਈਆ।
ਵੱਡੇ ਪੱਧਰ 'ਤੇ ਜੀਵ ਜੰਤੂਆਂ ਦੇ ਮਾਰੇ ਜਾਣ ਦਾ ਖਦਸ਼ਾ ਬਣਿਆ ਹੈ। ਮੌਕੇ ਉੱਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆਂ। 500 ਏਕੜ ਦੇ ਕਰੀਬ ਦੱਸਿਆ ਜਾ ਰਿਹਾ ਜੰਗਲ ਦਾ ਰਕਬਾ, ਪਰ ਦਮਕਲ ਵਿਭਾਗ ਦੀ ਸਿਰਫ਼ ਇੱਕ ਗੱਡੀ ਅੱਗ ਬੁਝਾਉਣ ਲਈ ਰਹੀ ਮੌਕੇ ਉੱਤੇ ਪਹੁੰਚੀ।
ਵੱਧ ਨੁਕਸਾਨ ਹੋਣ ਤੋਂ ਟਲਿਆ: ਫਿਲਹਾਲ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਦੇ ਮਦਦ ਦੇ ਨਾਲ ਇਸ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਨੇ ਜੰਗਲ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਦੇ ਨਾਲ ਲੱਗਦੇ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਉੱਤੇ ਇਸ ਅੱਗ ਲੱਗਣ ਦੇ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਜਲਦ ਹੀ ਇਸ ਅੱਗ ਉੱਪਰ ਕਾਬੂ ਨਾ ਪਾਇਆ ਜਾਂਦਾ, ਤਾਂ ਇਹ ਅੱਜ ਹੌਲੀ ਹੌਲੀ ਨਾਲ ਦੇ ਪਿੰਡਾਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਸਕਦੀ ਸੀ।