ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਅੱਜ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਕਿਸਾਨ ਇਕੱਠੇ ਹੋ ਗਏ ਜੋ ਕਿ ਵੇਰਕਾ ਨੂੰ ਦੁੱਧ ਦਿੰਦੇ ਹਨ ਇਸ ਦੌਰਾਨ ਇਹਨਾਂ ਕਿਸਾਨਾਂ ਨੇ ਵੇਰਕਾ ਗੇਟ ਦੇ ਅੱਗੇ ਦਰੀਆਂ ਵਿਛਾ ਕੇ ਧਰਨਾ ਲਗਾ ਦਿੱਤਾ ਅਤੇ ਮੈਨੇਜਮੈਂਟ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਮੌਕੇ ਤੇ ਮੌਜੂਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਵੇਰਕਾ ਨੇ ਫੈਟ ਦੀ ਤਰਫ ਪੰਜ ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤੀ ਹੈ ਅਤੇ ਇਕ ਰੁਪਏ ਰੇਟ ਘਟਾ ਦਿੱਤਾ ਹੈ ਉਹਨਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਹੀ ਕਿਸਾਨ ਜੋ ਕਿ ਦੁੱਧ ਰੋਜ਼ਾਨਾ ਵੇਰਕਾ ਨੂੰ ਦਿੰਦੇ ਹਨ ਉਹਨਾਂ ਨੂੰ ਨੁਕਸਾਨ ਹੋਇਆ ਹੈ।
ਮੰਗਾਂ 'ਤੇ ਅੜੇ ਕਿਸਾਨ: ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੈਨੇਜਮੈਂਟ ਆਪਣੀਆਂ ਮਨਮਾਨੀਆਂ ਕਰ ਰਿਹਾ ਹੈ ਜਿਸ ਉੱਤੇ ਠੱਲ ਪਾਉਣੀ ਚਾਹੀਦੀ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਦੁੱਧ ਲੈ ਕੇ ਆਈਆਂ ਗੱਡੀਆਂ ਦੀਆਂ ਬਾਹਰ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਰਸਤਾ ਰੋਕ ਦਿੱਤਾ ਅਤੇ ਦੁੱਧ ਦੀਆਂ ਗੱਡੀਆਂ ਬਾਹਰ ਹੀ ਰੋਕ ਦਿੱਤੀਆਂ। ਹਾਲਾਂਕਿ ਪ੍ਰਬੰਧਕਾਂ ਨੇ ਜਰੂਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪੁਲਿਸ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਵੇਰਕਾ ਵੱਲੋਂ ਸਾਂਝੇ ਤੌਰ ਉੱਤੇ ਸੈਕਟਰੀਆਂ ਨੂੰ ਸੋਫਟਵੇਅਰ ਐਕਸੈਸ ਕਰਨ ਲਈ ਦਿੱਤਾ ਜਾਂਦਾ ਹੈ ਜਿਸ ਵਿੱਚ ਉਹਨਾਂ ਦੇ ਸਲਾਨਾ ਬੈਲੈਂਸ ਅਤੇ ਹੋਰ ਜਾਣਕਾਰੀ ਮਿਲਦੀ ਹੈ ਪਰ ਉਸ ਨੂੰ ਲੋਕ ਲਗਾ ਦਿੱਤਾ ਹੈ।
- ਜਾਣੋ, ਓਲੰਪਿਕ 'ਚ ਅੱਜ 10ਵੇਂ ਦਿਨ ਭਾਰਤ ਦਾ ਸ਼ਡਿਊਲ, ਕਾਂਸੀ ਤਗ਼ਮਾ ਜਿੱਤਣ ਵਾਲੇ ਮੈਚ 'ਚ ਲਕਸ਼ਯ ਸੇਨ 'ਤੇ ਰਹਿਣਗੀਆਂ ਨਜ਼ਰਾਂ - Paris Olympic 2024
- ਦੂਜੀ ਪਤਨੀ ਤੋਂ ਪ੍ਰੇਸ਼ਾਨ ਫੈਕਟਰੀ ਮਾਲਿਕ ਵਿਅਕਤੀ ਨੇ ਕੀਤੀ ਖੁਦਕੁਸ਼ੀ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ - Ludhiana Suicide Case
- ਜਾਣੋ ਦਰਸ਼ਕਾਂ ਨੂੰ ਕਿਵੇਂ ਲੱਗੀ ਅਮਰਿੰਦਰ ਗਿੱਲ ਦੀ ਫਿਲਮ 'ਦਾਰੂ ਨਾ ਪੀਂਦਾ ਹੋਵੇ', ਪੜ੍ਹੋ ਪਬਲਿਕ ਰਿਵੀਊ - Daru Na Pinda Hove Public Review
ਤੁਗਲਕੀ ਫੁਰਮਾਨ ਦਾ ਵਿਰੋਧ: ਹਾਲਾਂਕਿ ਇਸ ਦੌਰਾਨ ਪੁਲਿਸ ਨੇ ਆ ਕੇ ਕਿਸਾਨ ਜਥੇਬੰਦੀਆਂ ਅਤੇ ਵੇਰਕਾ ਦੇ ਪ੍ਰਬੰਧਕਾਂ ਵਿਚਕਾਰ ਗੱਲਬਾਤ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਜੋ ਵੀ ਸੋਫਟਵੇਅਰ ਲੋਕ ਹੁੰਦਾ ਹੈ ਉਹ ਹੈਡ ਆਫਿਸ ਮੁਹਾਲੀ ਤੋਂ ਹੁੰਦਾ ਹੈ। ਕਿਸਾਨਾਂ ਨੇ ਕਿਹਾ ਕਿ ਹੋਰ ਵੀ ਸਾਡੇ ਕਈ ਮੁੱਦੇ ਹਨ। ਉਹਨਾਂ ਕਿਹਾ ਕਿ ਮੈਨੇਜਮੈਂਟ ਦਫਤਰਾਂ ਦੇ ਵਿੱਚ ਬੈਠ ਕੇ ਕੋਈ ਵੀ ਤੁਗਲਕੀ ਫਰਮਾਨ ਜਾਰੀ ਕਰ ਦਿੰਦਾ ਹੈ ਜਿਸ ਕਾਰਣ ਕਿਸਾਨਾਂ ਉੱਤੇ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਮੈਨੇਜਮੈਂਟ ਇੱਕਜੁੱਟ ਹੋ ਕੇ ਆਪਣੀ ਯੂਨੀਅਨ ਬਣਾਉਣਾ ਚਾਹੁੰਦੀ ਹੈ, ਜਦੋਂ ਕਿ ਕਿਸਾਨਾਂ ਦੇ ਸਿਰ ਉੱਤੇ ਹੀ ਵੇਰਕਾ ਮਿਲਕ ਪਲਾਂਟ ਚੱਲਦਾ ਹੈ ਅਤੇ ਇਸ ਵਿੱਚ ਕਿਸਾਨਾਂ ਦੀ ਭਾਗੀਦਾਰੀ ਅਤੇ ਕਿਸਾਨਾਂ ਦੇ ਆਗੂਆਂ ਦਾ ਹੋਣਾ ਬੇਹੱਦ ਜਰੂਰੀ ਹੈ।