ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਲਗਾਤਾਰ ਕਿਸਾਨਾਂ ਅਤੇ ਨੈਸ਼ਨਲ ਹਾਈਵੇ ਅਥੋਰਿਟੀ ਦੇ ਵਿਚਕਾਰ ਖਿੱਚੋਤਾਣ ਜਾਰੀ ਹੈ ਅੱਜ ਮੁੜ ਤੋਂ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਉੱਤੇ ਮੀਡੀਆ ਦੇ ਨਾਲ ਮੁਖਾਤਿਬ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨੂੰ ਇਸ ਟੋਲ ਪਲਾਜ਼ਾ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਬਰਨ ਜਿਆਦਾ ਪੈਸੇ ਵਸੂਲੇ ਜਾ ਰਹੇ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਟੋਲ ਪਲਾਜ਼ਾ ਉੱਤੇ ਜਬਰਨ ਜਿਆਦਾ ਪੈਸੇ ਵਸੂਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਾਈਵੇ ਅਥੋਰਿਟੀ ਸਾਨੂੰ ਕੋਈ ਵੀ ਨੋਟੀਫਿਕੇਸ਼ਨ ਵਿਖਾਉਣ ਵਿੱਚ ਨਾਕਾਮ ਰਹੀ ਹੈ ਜਦੋਂ ਕਿ ਪਹਿਲਾ ਜਿਸ ਕੰਪਨੀ ਨੂੰ ਇਹ ਠੇਕੇ ਉੱਤੇ ਦਿੱਤਾ ਸੀ। ਉਸ ਨੇ ਢਾਈ ਸਾਲ ਪਹਿਲਾਂ ਹੀ ਟੋਲ ਸ਼ੁਰੂ ਕਰ ਦਿੱਤਾ ਸੀ, ਉਹਨਾਂ ਕਿਹਾ ਕਿ ਉਹ ਕੰਪਨੀ ਨੂੰ ਡਿਫਾਲਟਰ ਘੋਸ਼ਿਤ ਕਰ ਦਿੱਤਾ ਅਤੇ ਹੁਣ ਮੁੜ ਤੋਂ ਟੋਲ ਵਸੂਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ ਜਦੋਂ ਕਰਨਾਲ ਦੇ ਵਿੱਚ ਲੱਗਿਆ ਟੋਲ ਪਲਾਜ਼ਾ ਵੀ ਨਜਾਇਜ਼ ਹੈ, ਜਿਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਸੋਮਾ ਕੰਪਨੀ ਨੂੰ ਰੱਦ ਕਰ ਦਿੱਤਾ: ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਲਗਾਤਾਰ ਇਹਨਾਂ ਤੋਂ ਜਵਾਬ ਮੰਗ ਰਹੇ ਹਨ ਪਰ ਇਹ ਜਵਾਬ ਦੇਣ ਵਿੱਚ ਅਸਮਰੱਥ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਸਾਡੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਦੀ ਅਗਵਾਹੀ ਦੇ ਵਿੱਚ ਕਈ ਵਾਰ ਬੈਠਕ ਹੋ ਚੁੱਕੀ ਹੈ ਅਤੇ ਅਸੀਂ ਇਹਨਾਂ ਨੂੰ ਜੋ ਵੀ ਤਰੁੱਟੀਆਂ ਸਨ। ਉਹਨਾਂ ਕਿਹਾ ਕਿ 2013 ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿੱਚ 27 ਸਵਾਰੀਆਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਸੋਮਾ ਕੰਪਨੀ ਨੂੰ ਰੱਦ ਕਰ ਦਿੱਤਾ ਗਿਆ ਸੀ।
- ਪੰਜਾਬ ਆਵੇਗੀ 16ਵੇਂ ਵਿੱਤ ਕਮਿਸ਼ਨ ਦੀ ਟੀਮ, ਸੀਐੱਮ ਮਾਨ ਨੇ ਰਣਨੀਤੀ ਉਲੀਕਣ ਲਈ ਸੱਦੀ ਅਹਿਮ ਮੀਟਿੰਗ - 16TH FINANCE COMMISSION
- ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ - Miri Piri Divas
- ਗੁਰੂ ਗੋਬਿੰਦ ਸਿੰਘ ਰਿਫੈਨਰੀ ਬਾਹਰ ਟਰਾਂਸਪੋਰਟਰਾਂ ਤੋਂ ਵਸੂਲਿਆ ਜਾ ਰਿਹਾ ਗੁੰਡਾ ਟੈਕਸ, ਟਰੱਕ ਚਾਲਕਾਂ ਨੇ ਦਿੱਤੀ ਸ਼ਿਕਾਇਤ - Illegal tax from transporters
10 ਗੁਣਾਂ ਪੈਸੇ ਵਸੂਲੇ: ਕਿਸਾਨਾਂ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਿਕ 10 ਗੁਣਾ ਪੈਸੇ ਵਸੂਲੇ ਜਾਂਦੇ ਹਨ ਅਤੇ ਜੇਕਰ ਪਹਿਲਾ ਹੀ ਟੋਲ ਪਲਾਜ਼ਾ ਲਾ ਲਿਆ ਜਾਵੇ ਤਾਂ ਤਿੰਨ ਗੁਣਾ ਪੈਸੇ ਵਸੂਲ ਕੀਤੇ ਜਾਂਦੇ ਹਨ। ਜਦੋਂ ਕਿ ਇਹ ਟੋਲ ਪਲਾਜ਼ਾ ਹੁਣ ਤੱਕ 12 ਗੁਣਾਂ ਤੋਂ ਵੱਧ ਪੈਸੇ ਵਸੂਲ ਚੁੱਕਾ ਹੈ। ਇਸ ਦੇ ਬਾਵਜੂਦ ਬੰਦ ਨਹੀਂ ਹੋਇਆ ਹੈ, ਉਹਨਾਂ ਕਿਹਾ ਕਿ ਇਸ ਪਿੱਛੇ ਜਿਹੜੇ ਲੀਡਰ ਅਤੇ ਕਿਹੜੇ ਅਧਿਕਾਰੀ ਸ਼ਾਮਿਲ ਹਨ ਕਿੰਨਾ ਦੀ ਮਿਲੀਭੁਗਤ ਦੇ ਨਾਲ ਇਹ ਚੱਲ ਰਿਹਾ ਹੈ। ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਟੋਲ ਪਲਾਜ਼ਾ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਨਾ ਤਾਂ ਕੰਮ ਕਰਨ ਦੇ ਵਿੱਚ ਸਫਲ ਹੋ ਪਾਏ ਹਨ ਅਤੇ ਇਹਨਾਂ ਦੇ ਕੰਮ ਅਧੂਰੇ ਪਏ ਹਨ।