ETV Bharat / state

ਡ੍ਰੈਗਨ ਫਰੂਟ ਦੀ ਖੇਤੀ ਨੇ ਕਿਸਾਨ ਕੀਤੇ ਖੁਸ਼ਹਾਲ,ਖੇਤੀਬਾੜੀ ਮਾਹਿਰਾਂ ਨੇ ਕੀਤੀਆਂ ਨਵੀਆਂ ਕਿਸਮਾਂ ਤਿਆਰ, ਜਾਣੋਂ ਕਿਵੇਂ ਹੁੰਦੀ ਹੈ ਡ੍ਰੈਗਨ ਫਰੂਟ ਦੀ ਖੇਤੀ - FARMERS CULTIVATING DRAGON FRUIT

ਲੁਧਿਆਣਾ ਵਿੱਚ ਕਿਸਾਨ ਡ੍ਰੈਗਨ ਫਰੂਟ ਦੀ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਹਨ। ਇਸ ਰਿਪੋਰਟ ਰਾਹੀਂ ਵੇਖੋ ਕਿਵੇਂ ਕੀਤੀ ਜਾਂਦੀ ਹੈ ਇਸ ਫਲ ਦੀ ਖੇਤੀ।

FARMERS CULTIVATING DRAGON FRUIT
ਡ੍ਰੈਗਨ ਫਰੂਟ ਦੀ ਖੇਤੀ ਨੇ ਕਿਸਾਨ ਕੀਤੇ ਖੁਸ਼ਹਾਲ (ETV BHARAT PUNJAB (ਪੱਤਰਕਾਰ,ਲੁਧਿਆਣਾ))
author img

By ETV Bharat Punjabi Team

Published : Dec 20, 2024, 6:50 PM IST

ਲੁਧਿਆਣਾ: ਪੰਜਾਬ ਵਿੱਚ ਇਨੀ ਦਿਨੀਂ ਡ੍ਰੈਗਨ ਫਰੂਟ ਦੀ ਖੇਤੀ ਚਰਚਾ ਦੇ ਵਿੱਚ ਹੈ। ਪਿਛਲੇ ਸੱਤ ਅੱਠ ਸਾਲ ਤੋਂ ਡ੍ਰੈਗਨ ਫਰੂਟ ਦੀ ਖੇਤੀ ਵੱਲ ਪੰਜਾਬ ਦੇ ਕਿਸਾਨਾਂ ਦਾ ਰੁਝਾਨ ਵਧਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਵੱਖ-ਵੱਖ ਖਿੱਤਿਆਂ ਤੋਂ ਡ੍ਰੈਗਨ ਫਰੂਟ ਦੀਆਂ ਕਿਸਮਾਂ ਲਿਆ ਕੇ ਵਿਕਸਿਤ ਕੀਤੀਆਂ ਗਈਆਂ ਹਨ। ਮੁੱਖ ਤੌਰ ਉੱਤੇ ਦੋ ਰੈੱਡ ਡ੍ਰੈਗਨ ਵਨ ਅਤੇ ਵਾਈਟ ਡ੍ਰੈਗਨ ਵਨ ਅਜਿਹੀਆਂ ਕਿਸਮਾਂ ਹਨ ਜਿਸ ਨੂੰ ਸਿਫਾਰਿਸ਼ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪਹਿਲੀ ਯੂਨੀਵਰਸਿਟੀ ਹੈ। ਫਲ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾਕਟਰ ਜਸਵਿੰਦਰ ਸਿੰਘ ਬਰਾੜ ਵੱਲੋਂ ਇਹ ਜਾਣਕਾਰੀ ਸਾਡੀ ਟੀਮ ਨਾਲ ਸਾਂਝੀ ਕੀਤੀ ਗਈ ਹੈ।

ਜਾਣੋਂ ਕਿਵੇਂ ਹੁੰਦੀ ਹੈ ਡ੍ਰੈਗਨ ਫਰੂਟ ਦੀ ਖੇਤੀ (ETV BHARAT PUNJAB (ਪੱਤਰਕਾਰ,ਲੁਧਿਆਣਾ))



ਇੱਕ ਏਕੜ ਤੋਂ ਲੱਖਾਂ ਰੁਪਏ ਦੀ ਕਮਾਈ
ਡ੍ਰੈਗਨ ਫਰੂਟ ਪੰਜਾਬ ਵਿੱਚ ਕਿਸਾਨਾਂ ਨੂੰ ਕਾਫੀ ਮੁਨਾਫਾ ਦੇ ਰਿਹਾ। ਇੱਕ ਏਕੜ ਦੇ ਵਿੱਚ ਲਗਭਗ 5 ਲੱਖ ਰੁਪਏ ਦੀ ਘੱਟੋ ਘੱਟ ਫਸਲ ਅਸਾਨੀ ਨਾਲ ਹੋ ਜਾਂਦੀ ਹੈ। ਡਾਕਟਰ ਜਸਵਿੰਦਰ ਬਰਾੜ ਨੇ ਦੱਸਿਆ ਕਿ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਏਕੜ ਦੇ ਵਿੱਚ ਇਸ ਦੇ ਪੋਲ ਬਣਾਉਣੇ ਪੈਂਦੇ ਹਨ, ਜਿਸ ਵਿੱਚ ਘੱਟ ਤੋਂ ਘੱਟ 5 ਲੱਖ ਰੁਪਏ ਦਾ ਪ੍ਰਤੀ ਏਕੜ ਖਰਚਾ ਆਉਂਦਾ ਹੈ। 5 ਲੱਖ ਰੁਪਏ ਦੇ ਵਿੱਚ 500 ਦੇ ਕਰੀਬ ਪੋਲ ਲੱਗ ਜਾਂਦੇ ਹਨ। ਉਹਨਾਂ ਦੱਸਿਆ ਕਿ ਇੱਕ ਪੋਲ ਉੱਤੇ ਇੱਕ ਵਾਰ ਨਹੀਂ ਸਗੋਂ ਤਿੰਨ ਚਾਰ ਵਾਰ ਫਲ ਲੱਗਦਾ ਹੈ। ਔਸਤ 10 ਕਿੱਲੋ ਦੇ ਕਰੀਬ ਫਲ ਇੱਕ ਪੋਲ ਅਸਾਨੀ ਨਾਲ ਕਿਸਾਨ ਲੈ ਸਕਦਾ ਹੈ, ਇਸ ਤੋਂ ਜ਼ਾਹਿਰ ਹੈ ਕਿ 500 ਪੋਲ ਤੋਂ ਜੇਕਰ ਘੱਟੋ ਘੱਟ 10 ਕਿੱਲੋ ਵੀ ਫਲ ਹੁੰਦਾ ਹੈ ਤਾਂ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਲਾ ਕੇ ਚੱਲੀਏ ਤਾਂ 5 ਲੱਖ ਰੁਪਏ ਪ੍ਰਤੀ ਏਕੜ ਕਿਸਾਨ ਅਸਾਨੀ ਨਾਲ ਕਮਾ ਸਕਦਾ ਹੈ।

FARMERS CULTIVATING DRAGON FRUIT
ਜਾਣੋਂ ਕਿਵੇਂ ਹੁੰਦੀ ਹੈ ਡ੍ਰੈਗਨ ਫਰੂਟ ਦੀ ਖੇਤੀ (ETV BHARAT PUNJAB (ਪੱਤਰਕਾਰ,ਲੁਧਿਆਣਾ))


ਜ਼ਿਆਦਾ ਪਾਣੀ ਦੀ ਨਹੀਂ ਲੋੜ
ਡਾਕਟਰ ਬਰਾੜ ਦੇ ਦੱਸਿਆ ਕਿ ਇਸ ਨੂੰ ਪਾਣੀ ਦੀ ਵੀ ਕਾਫੀ ਘੱਟ ਲੋੜ ਪੈਂਦੀ ਹੈ। ਉਹਨਾਂ ਕਿਹਾ ਕਿ ਇਸ ਨੂੰ ਪਾਣੀ ਡਰਿੱਪ ਇਰੀਗੇਸ਼ਨ ਭਾਵ ਕਿ ਤੁਬਕਾ-ਤੁਬਕਾ ਸਿੰਚਾਈ ਮਾਧਿਅਮ ਦੇ ਨਾਲ ਹੀ ਲੱਗਦਾ ਹੈ, ਇਸ ਨੂੰ ਜ਼ਿਆਦਾ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹ ਜ਼ਿਆਦਾ ਪਾਣੀ ਲਾਉਣ ਦੇ ਨਾਲ ਖਰਾਬ ਹੋ ਜਾਂਦੀ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਇਸ ਦੀ ਕਲਮ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ, ਤਿੰਨ ਚਾਰ ਮਹੀਨੇ ਦੇ ਵਿੱਚ ਕਲਮ ਲਾਉਣ ਨਾਲ ਹੀ ਅੱਗੇ ਤੋਂ ਅੱਗੇ ਬੂਟਾ ਵਾਧਾ ਰਹਿੰਦਾ ਹੈ। ਉਹਨਾਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਕੈਕਟਸ ਦੀ ਹੀ ਪ੍ਰਜਾਤੀ ਹੈ।

ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਟ੍ਰੇਨਿੰਗ

ਪੰਜਾਬ ਦੇ ਵਿੱਚ ਖਾਸ ਕਰਕੇ ਇਸ ਦੀ ਡਿਮਾਂਡ ਕਾਫੀ ਰਹਿੰਦੀ ਹੈ ਕਿਉਂਕਿ ਸਤੰਬਰ ਤੋਂ ਲੈ ਕੇ ਨਵੰਬਰ ਦਸੰਬਰ ਤੱਕ ਇਸ ਦਾ ਫਲ ਹੁੰਦਾ ਹੈ ਅਤੇ ਇਸ ਦੌਰਾਨ ਵਿਆਹ ਦਾ ਸੀਜ਼ਨ ਕਾਫੀ ਹੁੰਦਾ ਹੈ। ਉਹਨਾਂ ਕਿਹਾ ਕਿ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਕਿਸਮਾਂ ਸਿਫਾਰਿਸ਼ ਕੀਤੀਆਂ ਗਈਆਂ ਹਨ। ਉਹ ਅਸਾਨੀ ਨਾਲ ਕਿਸਾਨ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇੱਕ ਦਿਨ ਵਿੱਚ ਹੀ ਪੂਰੀ ਸਿਖਲਾਈ ਮੁਕੰਮਲ ਹੋ ਜਾਂਦੀ ਹੈ। ਜੇਕਰ ਕੋਈ ਕਿਸਾਨ ਇਸ ਦੀ ਸਿਖਲਾਈ ਲੈਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਦੇ ਨੰਬਰ ਉੱਤੇ ਸੰਪਰਕ ਕਰ ਸਕਦਾ ਹੈ।

DRAGON FRUIT
ਖੇਤੀਬਾੜੀ ਮਾਹਿਰਾਂ ਨੇ ਕੀਤੀਆਂ ਨਵੀਆਂ ਕਿਸਮਾਂ ਤਿਆਰ (ETV BHARAT PUNJAB (ਪੱਤਰਕਾਰ,ਲੁਧਿਆਣਾ))

ਪੀਏਯੂ ਨੇ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ

ਡਾਕਟਰ ਬਰਾੜ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਡੇਂਗੂ ਦੀ ਕਾਫੀ ਸਮੱਸਿਆ ਹੁੰਦੀ ਹੈ ਅਤੇ ਡੇਂਗੂ ਦੀ ਬਿਮਾਰੀ ਦੇ ਇਲਾਜ ਲਈ ਇਸ ਫਲ ਨੂੰ ਕਾਫੀ ਕਾਰਗਰ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਦੇ ਸੈੱਲ ਕਾਫੀ ਵੱਧਦੇ ਹਨ, ਉਹਨਾਂ ਕਿਹਾ ਕਿ ਹਾਲਾਂਕਿ ਵਿਗਿਆਨਿਕ ਤੌਰ ਉੱਤੇ ਇਸ ਦੀ ਕੋਈ ਪ੍ਰਮਾਣਤਾ ਨਹੀਂ ਹੈ ਪਰ ਆਮ ਤੌਰ ਉੱਤੇ ਇਹ ਗੱਲ ਪ੍ਰਚਲਿਤ ਹੈ ਕਿ ਫਲ ਸਿਹਤ ਲਈ ਕਾਫੀ ਲਾਭਦਾਇਕ ਹਨ ਉਸੇ ਤਰ੍ਹਾਂ ਡ੍ਰੈਗਨ ਫਰੂਟ ਵੀ ਸਿਹਤ ਲਈ ਕਾਫੀ ਲਾਭਦਾਇਕ ਹੈ। ਉਹਨਾਂ ਕਿਹਾ ਕਿ ਜਿਹੜੇ ਡ੍ਰੈਗਨ ਫਰੂਟ ਵਿਦੇਸ਼ਾਂ ਤੋਂ ਆਉਂਦੇ ਹਨ ਉਹਨਾਂ ਦੇ ਵਿੱਚ ਮਿਠਾਸ ਕਾਫੀ ਘੱਟ ਹੁੰਦੀ ਹੈ, ਇਸ ਕਰਕੇ ਉਹ ਖਾਣ ਦੇ ਵਿੱਚ ਚੰਗੇ ਨਹੀਂ ਲੱਗਦੇ ਪਰ ਜੋ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਹਨ ਉਹ ਕਾਫੀ ਮਿੱਠੇ ਹਨ। ਦੋਵੇਂ ਕਿਸਮਾਂ ਦੇ ਵਿੱਚ ਇੱਕ ਅੰਦਰੋਂ ਲਾਲ ਅਤੇ ਇੱਕ ਚਿੱਟੇ ਰੰਗ ਦੀ ਹੁੰਦੀ ਹੈ।

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.