ਅੰਮ੍ਰਿਤਸਰ: ਪੰਜਾਬ ਵਿੱਚ ਰਵਾਇਤੀ ਫਸਲਾਂ ਦੇ ਚੱਲਦੇ ਹੋਏ ਜਿੱਥੇ ਪਾਣੀ ਬੇਹੱਦ ਵਧੇਰੇ ਮਾਤਰਾ ਦੇ ਵਿੱਚ ਫਸਲਾਂ ਨੂੰ ਦੇਣਾ ਪੈਂਦਾ ਸੀ ਅਤੇ ਇਸ ਦੇ ਨਾਲ ਹੀ ਦਿਨੋ-ਦਿਨ ਘੱਟ ਰਿਹਾ ਪਾਣੀ ਦਾ ਹੇਠਲਾ ਪੱਧਰ ਵੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਨਜ਼ਰ ਆ ਰਿਹਾ ਸੀ। ਉੱਥੇ ਹੀ ਹੁਣ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਾਫੀ ਤਰ ਕਿਸਾਨ ਆਪਣਾ ਅਹਿਮ ਯੋਗਦਾਨ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਝੋਨੇ ਦੀ ਸਿੱਧੀ ਬਿਜਾਈ: ਇਸੇ ਤਰ੍ਹਾਂ ਪਿੰਡ ਧਾਰੜ ਵਿਖੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਅਤੇ ਇਸ ਵਿੱਚ ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ ਪੰਜ ਤੋਂ ਛੇ ਸਾਲ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਦੌਰਾਨ ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਸਮੱਸਿਆ ਆਈ ਅਤੇ ਝਾੜ ਵੀ ਘਟਿਆ ਪਰ ਹੁਣ ਹੌਲੀ-ਹੌਲੀ ਝੜ ਵੀ ਬਰਾਬਰ ਹੋ ਗਿਆ ਹੈ ਅਤੇ ਖਰਚੇ ਵਿੱਚ ਵੀ ਰਿਆਇਤ ਨਜ਼ਰ ਆ ਰਹੀ ਹੈ।
ਪਾਣੀ ਦੀ ਦੁਰਵਰਤੋਂ ਹੋਣ 'ਚ ਬਚਾਅ: ਗੱਲਬਾਤ ਦੌਰਾਨ ਕਿਸਾਨ ਬਲਵੀਰ ਸਿੰਘ ਅਤੇ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਇਸ ਵਿੱਚ ਕਿਸੇ ਵਕਤ ਬੀਜ ਵਧੇਰੇ ਲੱਗ ਜਾਂਦਾ ਹੈ ਪਰ ਪਾਣੀ ਕਾਫੀ ਹੱਦ ਤੱਕ ਬਚਦਾ ਹੈ। ਉਨ੍ਹਾਂ ਦੱਸਿਆ ਕਿ ਕੱਦੂ ਕਰਕੇ ਕੀਤੀ ਗਈ ਬਜਾਈ ਦੇ ਨਾਲ ਜਿੱਥੇ ਕੱਦੂ ਕਰਨ ਦੇ ਵਿੱਚ ਵੀ ਖਰਚਾ ਆਉਂਦਾ ਹੈ ਅਤੇ ਨਾਲ ਹੀ ਉਸ ਤੋਂ ਬਾਅਦ ਫਸਲ ਦੇ ਵਿੱਚ ਕਰੀਬ ਚਾਰ ਤੋਂ ਪੰਜ ਇੰਚ ਤੱਕ ਪਾਣੀ ਖੜਾ ਕਰਨਾ ਪੈਂਦਾ ਹੈ। ਜੇਕਰ ਅਸੀਂ ਸਿੱਧੀ ਬਿਜਾਈ ਕਰਦੇ ਹਾਂ ਤਾਂ ਇਸ ਵਿੱਚ ਕਰੀਬ ਇੱਕ ਤੋਂ ਡੇਢ ਇੰਚ ਪਾਣੀ ਹੀ ਉੱਪਰ-ਉੱਪਰ ਰਹਿੰਦਾ ਹੈ ਜਿਸ ਨਾਲ ਪਾਣੀ ਦੀ ਦੁਰਵਰਤੋਂ ਹੋਣ 'ਚ ਵੀ ਬਚਾ ਹੁੰਦਾ ਹੈ।
ਸਿੱਧੀ ਬਜਾਈ ਰਾਹੀਂ ਝੋਨਾ ਬੀਜਣ ਦੀ ਅਪੀਲ: ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਸਾਲ 1987 ਤੋਂ ਸਾਲ 2010 ਤੱਕ ਪਾਣੀ ਦਾ ਪੱਧਰ 70 ਤੋਂ 80 ਫੁੱਟ ਹੇਠਾਂ ਜਾ ਚੁੱਕਾ ਸੀ ਅਤੇ ਹੁਣ ਕਰੀਬ 90 ਫੁੱਟ ਜਾ ਚੁੱਕਾ ਹੈ ਜੋ ਕਿ ਡਾਢੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਦੌਰਾਨ ਰਾਜ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਜਾਈ ਦੇ ਉੱਤੇ ਕਾਫੀ ਜ਼ੋਰ ਦਿੱਤਾ ਗਿਆ ਅਤੇ ਨਾਲ ਹੀ ਫਸਲ ਨੂੰ ਪਛੇਤੀ ਕਰ ਦਿੱਤਾ ਗਿਆ ਹੈ। ਇਸ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਸਿੱਧੀ ਬਜਾਈ ਦੇ ਨਾਲ ਪਾਣੀ ਘੱਟ ਲੱਗੇਗਾ ਅਤੇ ਫਸਲ ਪਛੇਤੀ ਹੋਣ ਦੇ ਨਾਲ ਜਦੋਂ ਤੱਕ ਫਸਲ ਲਗਾਈ ਜਾਂਦੀ ਹੈ ਤਾਂ ਕਰੀਬ ਇੱਕ ਮਹੀਨਾ ਫਸਲ ਵਿੱਚ ਪਾਣੀ ਖੜਾ ਰਹਿਣ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਧਰਤੀ ਹੇਠਲਾ ਪਾਣੀ ਮੁੜ ਤੋਂ ਰੀਚਾਰਜ ਹੋ ਜਾਂਦਾ ਹੈ ਅਤੇ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਿੱਧੀ ਬਜਾਈ ਰਾਹੀਂ ਝੋਨਾ ਬੀਜਣ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।
- ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋ ਦੇ ਘਰ ਦੇ ਵਿੱਚੋਂ ਨਗਦੀ ਸਮੇਤ ਲੱਖਾਂ ਰੁਪਏ ਦੇ ਗਹਿਣੇ ਚੋਰੀ - Theft of lakhs from the house
- ਪੰਜਾਬ DGP ਦੀ ਅਫ਼ਸਰਾਂ ਨੂੰ ਹਦਾਇਤ, ਸਵੇਰੇ 11 ਤੋਂ 1 ਵਿਜੇ ਤੱਕ ਦਫ਼ਤਰਾਂ 'ਚ ਬੈਠਣ, ਜਾਣੋਂ ਕਿਉਂ - New Orders For Punjab Police
- ਕੁੰਵਰ ਵਿਜੇ ਪ੍ਰਤਾਪ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਹੋਰ AAP ਵਿਧਾਇਕ ਨੇ ਆਪਣੀ ਸਰਕਾਰ 'ਤੇ ਚੁੱਕੇ ਸਵਾਲ - AAP MLA TARGET MANN GOV