ਲੁਧਿਆਣਾ: ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਿਲ੍ਹਾ ਪੱਧਰੀ ਹਾਕੀ ਦੇ ਮੁਕਾਬਲੇ ਚੱਲ ਰਹੇ ਹਨ, ਜਿਸ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ ਹੈ ਜਦੋਂ ਕਿ ਪਿਛਲੀ ਵਾਰ ਕਾਫ਼ੀ ਘੱਟ ਟੀਮਾਂ ਸਨ। ਇਸ ਵਾਰ ਬੱਚਿਆਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਗਏ ਹਨ। ਜਿੱਥੇ ਇੱਕ ਪਾਸੇ ਕੋਚਾਂ ਦਾ ਕਹਿਣਾ ਹੈ ਕਿ ਜਿੰਨੇ ਖੇਡ ਸਟੇਡੀਅਮ ਦੇ ਵਿੱਚ ਬੱਚੇ ਹੋਣਗੇ ਉਵੇਂ ਹੀ ਹਸਪਤਾਲ ਖਾਲੀ ਹੋਣਗੇ। ਉਹਨਾਂ ਨੇ ਕਿਹਾ ਕਿ ਓਲੰਪਿਕ ਸਭ ਤੋਂ ਵੱਡਾ ਮੁਕਾਬਲਾ ਹੈ ਅਤੇ ਭਾਰਤੀ ਹਾਕੀ ਟੀਮ ਪਿਛਲੇ ਦੋ ਵਾਰ ਤੋਂ ਲਗਾਤਾਰ ਕਾਂਸੀ ਦਾ ਤਗਮਾ ਲੈ ਕੇ ਆ ਰਹੀ ਹੈ, ਜਿਸ ਨਾਲ ਹਾਕੀ ਨੂੰ ਕਾਫ਼ੀ ਉਤਸ਼ਾਹ ਮਿਲਿਆ ਹੈ। ਸਟੇਡੀਅਮ ਦੇ ਵਿੱਚ ਛੋਟੇ-ਛੋਟੇ ਬੱਚੇ ਹਾਕੀ ਵੱਲ ਪ੍ਰਫੁੱਲਿਤ ਹੋ ਰਹੇ ਹਨ।
ਖੁਸ਼ੀ ਹੈ ਕਿ ਸਾਡੀ ਨੈਸ਼ਨਲ ਗੇਮ ਦੇ ਵਿੱਚ ਅਸੀਂ ਮੈਡਲ ਲਿਆਂਦਾ ਹੈ: ਹਾਕੀ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਆਏ ਖਿਡਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਛੋਟੇ-ਛੋਟੇ ਬੱਚਿਆਂ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਰਤੀ ਟੀਮ ਮੈਡਲ ਲੈ ਕੇ ਆਈ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਸਾਡੀ ਨੈਸ਼ਨਲ ਗੇਮ ਦੇ ਵਿੱਚ ਅਸੀਂ ਮੈਡਲ ਲਿਆਂਦਾ ਹੈ। ਉਹਨਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਬੱਚੇ ਹਾਕੀ ਖੇਡ ਰਹੇ ਹਨ।
- ਭਰੋਸੇ ਵਾਲਾ ਹੀ ਨਿਕਲਿਆ ਚੋਰ, ਮਹੰਤ ਦੇ ਘਰੋਂ ਡਾਇਮੰਡ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਕਾਬੂ - Breaking news
- ਸ਼ਿਆਮ ਰਜਕ ਨੇ ਆਰਜੇਡੀ ਤੋਂ ਦਿੱਤਾ ਅਸਤੀਫਾ, ਲਾਲੂ ਨੂੰ ਭੇਜੀ ਚਿੱਠੀ 'ਚ ਲਿਖਿਆ- ਤੁਸੀਂ ਮੋਹਰੇ ਚੱਲ ਰਹੇ ਸੀ, ਮੈਂ ਆਪਣੀ ਰਿਸ਼ਤੇਦਾਰੀ ਨਿਭਾਅ ਰਿਹਾ ਸੀ - Shyam Rajak Resigns
- ਚਰਨ ਸਿੰਘ ਸਪਰਾ ਕੇਂਦਰ ਸਰਕਾਰ ਤੇ ਸਾਧੇ ਨਿਸ਼ਾਨੇ ਕਿਹਾ ਦੇਸ਼ ਦੀ ਅਰਥ ਵਿਵਸਥਾ ਦਾ ਹੋ ਰਿਹਾ ਹੈ ਅਡਾਨੀਕਰਨ - Charan Singh Sapra
ਕ੍ਰਿਕਟ ਦੀ ਤਰ੍ਹਾਂ ਹਾਕੀ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ: ਬੱਚਿਆਂ ਨੇ ਕਿਹਾ ਕਿ ਸਾਡੀਂ ਇੱਛਾ ਹੈ ਕਿ ਹਾਲਾਂਕਿ ਕ੍ਰਿਕਟ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਹੈ ਪਰ ਇਸ ਦੇ ਨਾਲ ਹੁਣ ਹਾਕੀ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਹਾਕੀ ਪੰਜਾਬ ਦੇ ਵਿੱਚ ਵੱਧ ਖੇਡੀ ਜਾਂਦੀ ਹੈ। ਖਿਡਾਰੀਆਂ ਨੇ ਕਿਹਾ ਕਿ ਅਸੀਂ ਵੀ ਜ਼ਿਲਾ ਪੱਧਰ ਖੇਡਣ ਤੋਂ ਬਾਅਦ ਅੱਗੇ ਖੇਡਣਾ ਚਾਹੁੰਦੇ ਹਾਂ, ਜਿਸ ਲਈ ਉਹ ਪ੍ਰੈਕਟਿਸ ਕਰਦੇ ਹਨ, ਡਾਇਟ ਖਾਂਦੇ ਹਨ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਕੀ ਵੱਲ ਪ੍ਰਸ਼ਾਸਨ ਘੱਟ ਧਿਆਨ ਦਿੰਦਾ ਹੈ। ਖਿਡਾਰੀਆਂ ਨੂੰ ਸਹੂਲਤਾਂ ਘੱਟ ਮਿਲਦੀਆਂ ਹਨ, ਡਾਇਟ ਵੀ ਪੂਰੀ ਨਹੀਂ ਮਿਲਦੀ, ਜਿਸ ਕਰਕੇ ਹਾਕੀ ਪਿੱਛੇ ਰਹਿ ਜਾਂਦੀ ਹੈ।