ETV Bharat / state

ਮਾਇਨਿੰਗ ਹੁੰਦੇ ਵੇਖ ਅਚਾਨਕ ਲਾਈਵ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਸਰਕਾਰ 'ਤੇ ਸਾਧੇ ਨਿਸ਼ਾਨੇ - ਨਜਾਇਜ਼ ਮਾਈਨਿੰਗ ਦਾ ਮੁਦਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਫੇਸਬੁੱਕ ਉੱਤੇ ਲਾਈਵ ਹੋਏ ਇਸ ਦੌਰਾਨ ਉਹਨਾਂ ਵੱਲੋਂ ਪੰਜਾਬ ਸਰਕਾਰ ਉਥੇ ਤਿੱਖੇ ਸ਼ਬਦੀ ਵਾਰ ਕੀਤੇ ਗਏ। ਉਹਨਾਂ ਨੇ ਲਾਈਵ ਹੋ ਕੇ ਦਿਖਾਇਆ ਕਿ ਕਿਵੇਂ ਸ਼ਰੇਆਮ ਮਾਈਨਿੰਗ ਹੋ ਰਹੀ ਹੈ। ਪੜ੍ਹੋ ਪੂਰੀ ਖਬਰ...

Ex-Chief Minister Charanjit Singh Channi went live to see mining happening, arget on the state government
ਮਾਇਨਿੰਗ ਹੁੰਦੇ ਵੇਖ ਅਚਾਨਕ ਲਾਈਵ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਸਰਕਾਰ 'ਤੇ ਸਾਧੇ ਨਿਸ਼ਾਨੇ
author img

By ETV Bharat Punjabi Team

Published : Feb 25, 2024, 4:20 PM IST

ਰੂਪਨਗਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਸ਼ਬਦੀ ਵਾਰ ਕੀਤੇ ਗਏ। ਦਰਅਸਲ ਚਰਨਜੀਤ ਸਿੰਘ ਚੰਨੀ ਅੱਜ ਰੋਪੜ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ ਕਿ ਅਚਾਨਕ ਉਹਨਾਂ ਨੇ ਦੇਖਿਆ ਕਿ ਮਾਇਨਿੰਗ ਹੋ ਰਹੀ ਸੀ। ਜਿਸ ਨੂੰ ਦਿਖਾੳਣ ਦੇ ਲਈ ਚੰਨੀ ਸੋਸ਼ਲ ਮੀਡੀਆ ਪਲੇਟਫਾਰਮ ਫੇਸ ਬੁੱਕ ਉੱਤੇ ਲਾਈਵ ਹੋਏ। ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲੰਧਰ ਜਾ ਰਹੇ ਸਨ ਲੇਕਿਨ ਰੋਪੜ ਦੇ ਨਜਦੀਕ ਪਹੁੰਚਦੇ ਹੀ ਸਤਲੁਜ ਦਰਿਆ ਦਾ ਨਜ਼ਾਰਾ ਦੇਖ ਕੇ ਰਿਹਾ ਨਹੀਂ ਗਿਆ ਅਤੇ ਇਥੇ ਖੜ੍ਹ ਕੇ ਦਿਖਾ ਰਹੇ ਹਾਂ ਕਿ ਪੰਜਾਬ ਸਰਕਾਰ ਦੀ ਅਸਲ ਸੱਚਾਈ ਕੀ ਹੈ।

ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਸਵਾਲ ਖੜੇ ਕੀਤੇ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਪੜ ਵਿਖੇ ਸਤਲੁੱਜ ਦਰਿਆ ਚ ਧੜੱਲੇ ਨਾਲ ਚੱਲ ਰਹੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਸਵਾਲ ਖੜੇ ਕੀਤੇ। ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸ ਬੁੱਕ ਪੇਜ 'ਤੇ ਲਾਈਵ ਹੋ ਕੇ ਦਰਿਆ ਵਿੱਚ ਚੱਲ ਰਹੀਆਂ ਪੋਲ ਲੈਨ ਅਤੇ ਜੇਸੀਬੀ ਮਸ਼ੀਨਾਂ ਦਿਖਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਟਿਹਰੇ 'ਚ ਖੜਾ ਕੀਤਾ। ਉੱਨਾਂ ਕਿਹਾ ਕਿ ਸੂਬੇ ਵਿੱਚ ਮਾਈਨਿੰਗ ਨਾ ਹੋਣ ਦੇ ਦਾਵੇ ਕਰਨ ਵਾਲੀ ਸਰਕਾਰ ਰੋਪੜ ਦੇ ਸਤਲੁਜ ਦਰਿਆ ਵਿਚ ਧੜੱਲੇ ਨਾਲ ਦਿਹ ਦਿਹਾੜੇ ਮਾਈਨਿੰਗ ਕਰਵਾ ਰਹੀ ਹੈ।

ਪੰਜਾਬ 'ਚ ਵੱਡੇ ਪੱਧਰ 'ਤੇ ਗਰਮਾਇਆ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ : ਹਾਲਾਕਿ ਇਸ ਬਾਬਤ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਹਾਂ ਕਿ ਇਹ ਮਾਈਨਿੰਗ ਜਾਇਜ਼ ਹੈ ਜਾਂ ਨਾ ਜਾਇਜ਼ ਕਿਉਂਕਿ ਤਕਨੀਕੀ ਰੂਪ ਦੇ ਵਿੱਚੋਂ ਸਤਲੁਜ ਦਰਿਆ ਦਾ ਇਹ ਹਿੱਸਾ ਨਵਾਂ ਸ਼ਹਿਰ ਜਿਲੇ ਦੇ ਵਿੱਚ ਪੈਂਦਾ ਹੈ ਅਤੇ ਇਸ ਚੀਜ਼ ਦੀ ਪੁਸ਼ਟੀ ਵੀ ਨਵਾਂ ਸ਼ਹਿਰ ਪ੍ਰਸ਼ਾਸਨ ਤੋਂ ਹੀ ਹੋ ਸਕਦੀ ਹੈ ਕਿ ਇਸ ਜਗ੍ਹਾ ਉੱਤੇ ਜੋ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ ਉਹ ਨਾਜਾਇਜ਼ ਹੈ ਜਾ ਨਹੀਂ। ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਉੱਤੇ ਗਰਮਾਇਆ ਹੋਇਆ ਸੀ। ਅਤੇ ਉਸ ਸਮੇਂ ਆਪ ਆਦਮੀ ਪਾਰਟੀ ਵੱਲੋਂ ਇਹ ਆਮ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਜੜ ਤੋਂ ਖਤਮ ਕਰ ਦਿੱਤਾ ਜਾਵੇਗਾ ਅਤੇ ਰੇਤੇ ਨੂੰ ਸਸਤੇ ਭਾਵ ਤੇ ਲੋਕਾਂ ਨੂੰ ਦਿੱਤਾ ਜਾਵੇਗਾ। ਪਰ ਅੱਜ ਸਾਬਕਾ ਮੁੱਖ ਮੰਤਰੀ ਵੱਲੋਂ ਇਸ ਬਿਆਨ ਨੂੰ ਜਾਰੀ ਕਰਨ ਤੋਂ ਬਾਅਦ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਜਿਨਾਂ ਉੱਤੇ ਰਾਜਨੀਤਿਕ ਆਣ ਵਾਲੇ ਦਿਨਾਂ ਵਿੱਚ ਗਰਮਾਉਣੀ ਸੁਭਾਵਿਕ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.