ETV Bharat / state

ਉੱਦਮੀਆਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕੀਤੇ ਉਪਰਾਲਿਆਂ ਦੀ ਕੀਤੀ ਸ਼ਲਾਘਾ - ਭਗਵੰਤ ਮਾਨ ਸਰਕਾਰ

ਪੰਜਾਬ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਫੁਟਵੀਅਰ ਐਸੋਸੀਏਸ਼ਨ ਦੇ ਵਰੁਣ ਜੈਰਥ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਓ.ਟੀ.ਐਸ ਸਕੀਮ ਦੀ ਸਮਾਂ ਸੀਮਾ ਦੋ ਮਹੀਨੇ ਵਧਾਏ ਜਾਣ ਵਾਲੀ ਮੰਗ ਨੂੰ ਤੁਰੰਤ ਪ੍ਰਵਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

Entrepreneurs appreciated the efforts made by the Bhagwant Mann government for the all-round development of Punjab
ਉੱਦਮੀਆਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ
author img

By ETV Bharat Punjabi Team

Published : Mar 3, 2024, 8:05 PM IST

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਅਸੀਮ ਤੇ ਮਹੱਤਪੂਰਨ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉੱਦਮੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੇ ਚੰਗੇਰੇ ਭਵਿੱਖ ਲਈ ਨਵੀਂ ਉਮੀਦ ਜਗਾਈ ਹੈ। ਪੰਜਾਬ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਫੁਟਵੀਅਰ ਐਸੋਸੀਏਸ਼ਨ ਦੇ ਵਰੁਣ ਜੈਰਥ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਓ.ਟੀ.ਐਸ ਸਕੀਮ ਦੀ ਸਮਾਂ ਸੀਮਾ ਦੋ ਮਹੀਨੇ ਵਧਾਏ ਜਾਣ ਵਾਲੀ ਮੰਗ ਨੂੰ ਤੁਰੰਤ ਪ੍ਰਵਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਹ ਸਮਾਂ ਸੀਮਾ ਪਹਿਲੋਂ 15 ਮਾਰਚ ਨੂੰ ਖ਼ਤਮ ਹੋ ਰਹੀ ਸੀ, ਜੋ ਹੁਣ 15 ਮਈ ਤੱਕ ਵਧਾ ਦਿੱਤੀ ਗਈ ਹੈ।

ਆਪ ਦੀ ਸਰਕਾਰ, ਆਪ ਦੇ ਦੁਆਰ: ਕੁੱਕੂ ਐਕਸਪੋਰਟਸ ਦੇ ਦਿਨੇਸ਼ ਪੁਰੀ ਨੇ ਮਾਨ ਸਰਕਾਰ ਦੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਵਰਗੇ ਨੇਕ ਤੇ ਸੁਚੱਜੇ ਉਪਰਾਲੇ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੂੰ ਮਹਿਜ਼ ਅੱਧੇ ਘੰਟੇ ਵਿੱਚ ਹੀ ਆਪਣੇ ਘਰ ਨੇੜਲੇ ਕੈਂਪਾਂ ਤੋਂ ਆਪਣੇ ਪੁੱਤਰ ਦਾ ਜਨਮ ਸਰਟੀਫਿਕੇਟ ਪ੍ਰਾਪਤ ਹੋ ਗਿਆ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੀਨ ਤੋਂ ਘੱਟ ਕੀਮਤ ’ਤੇ ਦਰਾਮਦ ਕੀਤੇ ਜਾ ਰਹੇ ਕੱਪੜੇ (ਫੈਬਰਿਕ) ’ਤੇ ਰੋਕ ਲਗਾਉਣ ਦੀ ਵੀ ਅਪੀਲ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਜਲਦ ਹੀ ਕੇਂਦਰ ਸਰਕਾਰ ਕੋਲ ਮੁੱਦਾ ਉਠਾਉਣਗੇ।

‘ਮੇਰਾ ਬਿੱਲ, ਮੇਰਾ ਅਧਿਕਾਰ’ : ਬਾਬਾ ਚਿਕਨ ਤੋਂ ਹਰਮੀਕ ਸਿੰਘ ਨੇ ‘ਮੇਰਾ ਬਿੱਲ, ਮੇਰਾ ਅਧਿਕਾਰ’ ਐਪ ਦੀ ਸ਼ਲਾਘਾ ਕੀਤੀ, ਕਿਉਂ ਜੋ ਹੁਣ ਇਸ ਨੇ ਟੈਕਸਦਾਤਾਵਾਂ ਨੂੰ ਸਹੀ ਤੇ ਸੁਚੱਜਾ ਮੰਚ ਪ੍ਰਦਾਨ ਕੀਤਾ ਹੈ। ਟੈਕਸ ਨਾ ਭਰਨ ਵਾਲਿਆਂ ਨੇ ਵੀ ਟੈਕਸ ਭਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹ ਐਪ ਜਾਅਲੀ ਬਿੱਲਾਂ ਦੀ ਬੜੀ ਆਸਾਨੀ ਨਾਲ ਜਾਂਚ ਕਰ ਲੈਂਦੀ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਬੇਨਤੀ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਤਹੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਸਹੂਲਤ ਦੇਣ ਤੋਂ ਇਲਾਵਾ ਜਲਦ ਹੀ ਉਦਯੋਗਿਕ ਯੂਨਿਟ ਨੂੰ ਵੀ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਜਲਦ ਹੀ 24*7 ਸਿੱਧਵਾਂ ਨਹਿਰ ਅਧਾਰਤ ਸਤਹੀ ਜਲ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।

‘ਪੀ.ਪੀ. ਸਾਂਝ’: ਸਮਾਲ ਸਕੇਲ ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨੇ ‘ਪੀ.ਪੀ. ਸਾਂਝ’ ਐਪ ਨੂੰ ਲਾਂਚ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿਉਂਕਿ ਇਸ ਨੇ ਮਜ਼ਦੂਰਾਂ ਦੀ ਤੁਰੰਤ ਤਸਦੀਕ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਵਿਭਾਗਾਂ ਖਾਸ ਕਰਕੇ ਪੀ.ਪੀ.ਸੀ.ਬੀ. ਨੂੰ ਜਮ੍ਹਾਂ ਕਰਵਾਏ ਸਾਰੇ ਐਨ.ਓ.ਸੀ. ਅਤੇ ਹੋਰ ਦਸਤਾਵੇਜ਼ਾਂ ਨੂੰ ਉਸੇ ਦਿਨ ਕਲੀਅਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਲਾਸਟਿਕ ਮੈਨੂਫੈਕਚਰਰਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਰਾਜੀਵ ਜੈਨ ਨੇ ਪੰਜਾਬ ਵਿੱਚ 120 ਮਾਈਕਰੋਨ ਦੇ ਪਲਾਸਟਿਕ ਬੈਗ ਤੋਂ ਪਾਬੰਦੀ ਹਟਾਏ ਜਾਣ ਲਈ ਮਦਦ ਮੰਗੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਸਬੰਧਤ ਐਕਟ ਵਿੱਚ ਲੋੜੀਂਦੀ ਸੋਧ ਕਰ ਦਿੱਤੀ ਜਾਵੇਗੀ।

ਵੱਖ-ਵੱਖ ਸਕੀਮਾਂ ਦਾ ਲਾਭ : ਮਧੂ ਮੱਖੀ ਪਾਲਕ, ਗੋਬਿੰਦਰ ਸਿੰਘ ਨੇ ਨਿਵੇਸ਼ ਪੰਜਾਬ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਮਧੂ ਮੱਖੀ ਪਾਲਣ ਯੂਨਿਟ ਸਥਾਪਿਤ ਕਰਨ ਲਈ 17.5 ਲੱਖ ਰੁਪਏ ਦੀ ਸਬਸਿਡੀ ਮਿਲੀ ਹੈ। ਉਸ ਨੇ ਹੋਰ ਨਿਵੇਸ਼ਕਾਂ ਨੂੰ ਵੀ ਇਨਵੈਸਟ ਪੰਜਾਬ ਅਧੀਨ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਇੱਕ ਹੋਰ ਵਪਾਰੀ ਸੁਰੇਸ਼ ਧੀਰ ਨੇ ਵਪਾਰੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਲਟਕਦੀਆਂ ਤਾਰਾਂ ਦਾ ਮਸਲਾ ਪਹਿਲਾਂ ਹੀ ਹੱਲ ਕੀਤਾ ਜਾ ਰਿਹਾ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਲੰਬਿਤ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.