ਰੂਪਨਗਰ: ਖਰੀਫ਼ ਸੀਜ਼ਨ 2024-25 ਪੰਜਾਬ ਰਾਜ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ। ਰੂਪਨਗਰ ਵਿੱਚ ਕਿਸਾਨਾਂ ਵੱਲੋਂ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਵੱਡੇ ਪੱਧਰ ਵਿੱਚ ਇਕੱਠੇ ਹੋ ਕੇ ਕੌਮੀ ਰਾਜ ਮਾਰਗ ਨੂੰ ਬੰਦ ਕੀਤਾ ਗਿਆ। ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ 8 ਅਕਤੂਬਰ ਹੋ ਚੁੱਕੀ ਹੈ ਅਤੇ ਰੋਪੜ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਚੁਕਾਈ ਨਹੀਂ ਹੋਈ ਹੈ। ਉਨ੍ਹਾਂ ਨੂੰ ਆਪਣੀ ਫਸਲ ਵੇਚਣ ਦੇ ਲਈ ਥਾਂ-ਥਾਂ ਖੱਜਲ ਹੋਣਾ ਪੈ ਰਿਹਾ ਹੈ।
ਕੌਮੀ ਰਾਜ ਮਾਰਗ ਉੱਤੇ ਧਰਨਾ ਪ੍ਰਦਰਸ਼ਨ
ਕਿਸਾਨਾਂ ਦਾ ਕਹਿਣਾ ਹੈ ਕਿ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਜਦੋਂ ਉਹ ਦਾਣਾ ਮੰਡੀ ਵਿੱਚ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਇਸ ਨੂੰ ਵੇਚ ਵੱਟ ਕੇ ਕੋਈ ਨਾ ਕੋਈ ਚੰਗਾ ਕੰਮ ਅਤੇ ਕਾਰਜ ਕਰ ਸਕਣਗੇ ਅਤੇ ਆਪਣੀ ਆਰਥਿਕ ਹਾਲਾਤ ਨੂੰ ਸੁਧਾਰ ਸਕਣਗੇ। ਪਰ ਅੱਜ ਅੱਠ ਤਰੀਕ ਹੋਣ ਦੇ ਬਾਵਜੂਦ ਲਿਫਟਿੰਗ ਨਾ ਹੋਣ ਕਾਰਨ ਉਨਾਂ ਨੂੰ ਮਜਬੂਰਨ ਕੌਮੀ ਰਾਜ ਮਾਰਗ ਉੱਤੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਇਆ ਹੈ। ਅੱਜ 8 ਅਕਤੂਬਰ ਹੋ ਚੁੱਕੀ ਹੈ ਅਤੇ ਝੋਨੇ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ 8 ਅਕਤੂਬਰ ਹੋਣ ਦੇ ਬਾਵਜੂਦ ਅੱਜ ਤੱਕ ਰੂਪਨਗਰ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਲਿਫਟਿੰਗ ਹੋਈ ਹੀ ਨਹੀਂ ਹੈ ਜਿਸ ਕਾਰਨ ਮੰਡੀਆਂ ਦੇ ਵਿੱਚ ਵੱਡੇ ਪੱਧਰ ਉੱਤੇ ਝੋਨਾ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ।
ਟਰੈਫਿਕ ਨੂੰ ਦੂਸਰੇ ਰੂਟ 'ਤੇ ਡਾਇਵਰਟ ਕਰ ਦਿੱਤਾ ਗਿਆ
ਕੌਮੀ ਰਾਜ ਮਾਰਗ ਨੂੰ ਬੰਦ ਹੁੰਦਿਆਂ ਹੋਇਆ ਦੇਖ ਪੁਲਿਸ ਵੀ ਮੌਕੇ ਉੱਥੇ ਪਹੁੰਚੀ ਹੈ ਅਤੇ ਮੰਡੀ ਦੇ ਅਫਸਰ ਸਾਹਿਬਾਨਾਂ ਨੂੰ ਮੌਕੇ ਉੱਤੇ ਬੁਲਾਇਆ ਅਤੇ ਜੋ ਕਿਸਾਨ ਦਿੱਕਤ ਪਰੇਸ਼ਾਨੀ ਆ ਰਹੀਆਂ ਹਨ। ਦੂਜੇ ਪਾਸੇ ਕੌਮੀ ਰਾਜ ਮਾਰਗ ਨੂੰ ਬੰਦ ਹੋਣ ਦਾ ਦੇਖਦਿਆਂ ਪੁਲਿਸ ਵੱਲੋਂ ਟਰੈਫਿਕ ਨੂੰ ਦੂਸਰੇ ਰੂਟ 'ਤੇ ਡਾਇਵਰਟ ਕਰ ਦਿੱਤਾ ਗਿਆ ਤਾਂ ਕਿ ਸੜਕ ਉੱਤੇ ਯਾਤਾਯਾਤ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਿਆ ਜਾ ਸਕੇ। ਉਸ ਬਾਬਤ ਜਾਣੂ ਕਰਵਾਇਆ ਅਤੇ ਦਾਣਾ ਮੰਡੀ ਦੇ ਅਫਸਰਾਂ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਜੋ ਉਨ੍ਹਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਉਸ ਨੂੰ ਦੂਰ ਕਰਨ ਦੀ ਗੱਲ ਕਹੀ ਗਈ ਹੈ।
ਝੋਨੇ ਦੀ ਫਸਲ ਖਰੀਦ ਸ਼ੁਰੂ ਹੋ ਗਈ
ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਆੜਤੀਆਂ ਦੀ ਹੜਤਾਲ ਦੇ ਕਾਰਨ ਲਿਫਟਿੰਗ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਸੀ ਪਰ ਹੁਣ ਉਹ ਹੜਤਾਲ ਖ਼ਤਮ ਹੋ ਚੁੱਕੀ ਹੈ। ਜਿਸ ਤੋਂ ਬਾਅਦ ਇਹ ਦਿੱਕਤ ਪਰੇਸ਼ਾਨੀ ਜਲਦ ਹੱਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦਾਣਾ ਮੰਡੀ ਦੇ ਵਿੱਚੋਂ ਝੋਨੇ ਦੀ ਲਿਫਟਿੰਗ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ 2 ਘੰਟੇ ਦੇ ਕੌਮੀ ਰਾਜਮਾਰਗ ਬੰਦ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਜੋ ਮੰਗਾਂ ਕੀਤੀਆਂ ਗਈਆਂ ਸਨ। ਉਸ ਬਾਬਤ ਦਾਣਾ ਮੰਡੀ ਦੇ ਵਿੱਚ ਬੋਲੀ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਝੋਨੇ ਦੀ ਫਸਲ ਖਰੀਦ ਸ਼ੁਰੂ ਹੋ ਗਈ ਹੈ।