ਪਟਿਆਲਾ : ਲੋਕ ਸਭਾ ਚੋਣਾਂ ਨੂੰ ਲੈਕੇ ਇੱਕ ਪਾਸੇ ਪਾਰਟੀਆਂ ਪ੍ਰਚਾਰ ਕਰ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਅੱਜ ਪਟਿਆਲਾ ਦੇ ਪੁਰਾਣਾ ਬੱਸ ਐਂਡ ਐਸੋਸੀਏਸ਼ਨ ਦੇ ਦੁਕਾਨਦਾਰਾਂ ਵੱਲੋਂ ਡਾਕਟਰ ਬਲਬੀਰ ਸਿੰਘ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਹਾਜ਼ਰ ਰਹੇ ਤੇ ਦੁਕਾਨਦਾਰਾਂ ਨੇ ਡਾਕਟਰ ਬਲਬੀਰ ਸਿੰਘ ਨਾਲ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਪੁਰਾਣਾ ਬੱਸ ਸਟੈਂਡ ਚਾਲੂ ਜਰੂਰ ਹੋ ਗਿਆ ਹੈ। ਪਰ ਹਾਲੇ ਵੀ ਇੱਥੇ ਬੱਸਾਂ ਦੀ ਘਾਟ ਹੋਣ ਕਾਰਨ ਲੋਕ ਪਰੇਸ਼ਾਨ ਹੁੰਦੇ ਨੇ ਤਾਂ ਉਹਨਾਂ ਨੇ ਡਾਕਟਰ ਬਲਬੀਰ ਸਿੰਘ ਨੂੰ ਇਹ ਬੇਨਤੀ ਕੀਤੀ ਹੈ ਕਿ ਇੱਥੇ ਆਉਣ ਵਾਲੀਆਂ ਬੱਸਾਂ ਨੂੰ ਵਧਾਇਆ ਜਾਵੇ ਤਾਂ ਜੋ ਇਹ ਪਰੇਸ਼ਾਨੀ ਖਤਮ ਹੋ ਸਕੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਥੇ ਵਿਦਿਆਰਥੀ ਹੋਸਪਿਟਲ ਜਾਣ ਵਾਲੇ ਮਰੀਜ਼ ਤੇ ਮੰਦਰ ਜਾਣ ਵਾਲੇ ਸ਼ਰਧਾਲੂ ਪਹੁੰਚਦੇ ਨੇ ਜਿਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
- ਪੰਥਕ ਏਜੰਡਾ ਲੈ ਕੇ ਚੱਲੇ ਆਜ਼ਾਦ ਉਮੀਦਵਾਰ ਕਮਲਜੀਤ ਬਰਾੜ ਦੀ ਲੁਧਿਆਣਾ ਦੇ ਉਮੀਦਵਾਰਾਂ ਚੁਣੌਤੀ - EXCLUSIVE INTERVIEW
- CM ਦੇ ਸਾਹਮਣੇ ਪੰਜਾਬ ਸਰਕਾਰ ਮੁਰਦਾਬਾਦ ਦੇ ਲਾਏ ਨਾਅਰੇ, ਰੋਡ ਸ਼ੋਅ ਦੌਰਾਨ ਰੱਜ ਕੇ ਹੋਇਆ ਵਿਰੋਧ - Struggle of contract employees
- ਦਾਅ 'ਤੇ ਸਿਆਸੀ ਦਿੱਗਜ਼ਾਂ ਦੀ ਸਾਖ; ਕਿਤੇ ਮੁਕਾਬਲਾ ਸਖ਼ਤ ਤੇ ਕਿਤੇ ਰਹੇਗਾ ਦਿਲਚਸਪ, ਜਾਣੋ 13 ਸੀਟਾਂ ਦਾ ਹਾਲ - Lok Sabha Election 2024
ਦੁਕਾਨਦਾਰਾਂ ਤੋਂ ਵੱਡੇ ਟੈਕਸ ਵਸੂਲੇ ਜਾਂਦੇ ਹਨ: ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਜੀਐਸਟੀ 'ਤੇ ਗੱਲ ਕਰਦੇ ਆਂ ਡਾਕਟਰ ਬਲਵੀਰ ਨੂੰ ਕਿਹਾ ਕਿ ਛੋਟੇ ਦੁਕਾਨਦਾਰਾਂ ਤੋਂ ਵੱਡੇ ਟੈਕਸ ਵਸੂਲੇ ਜਾਂਦੇ ਹਨ ਤਾਂ ਉਸ ਦੇ ਉੱਪਰ ਜਰੂਰ ਸਰਕਾਰ ਧਿਆਨ ਦੇਵੇ। ਇਸ ਦੇ ਉੱਪਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਵਿਖੇ ਇਲੈਕਟ੍ਰਿਕ ਬੱਸਾਂ ਚਾਲੂ ਕੀਤੀਆਂ ਜਾਣਗੀਆਂ ਤੇ ਵਿਦਿਆਰਥੀਆਂ ਲਈ ਸਪੈਸ਼ਲ ਸਹੂਲਤ ਦਿੱਤੀ ਜਾਵੇਗੀ , ਤਾਂ ਜੋ ਪਿਛਲੇ ਦਿਨੀ ਓਵਰ ਸਪੀਡ ਕਾਰਨ ਲਾਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੌਤ ਹੋਈ ਅਜਿਹਾ ਮੁੜ ਤੋਂ ਨਾ ਹੋ ਸਕੇ। ਇਸ 'ਤੇ ਬਲਬੀਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਸਪੈਸ਼ਲ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ।
ਕਿਸਾਨਾਂ ਦੀ ਸੁਣਨ ਪ੍ਰਧਾਨ ਮੰਤਰੀ : ਪਟਿਆਲਾ ਵਿਖੇ ਕੈਬਿਨੇਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਮੋਦੀ ਜਲੰਧਰ ਆ ਰਹੇ ਹਨ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਨੂੰ ਸੁਣੋ ਅਤੇ ਉਹਨਾਂ ਨੂੰ ਮਿਲ ਕੇ ਉਹਨਾਂ ਦੀਆਂ ਸਮਸਿਆਵਾਂ ਦਾ ਹਲ ਕਰੋ।