ਅੰਮ੍ਰਿਤਸਰ: ਪੰਜਾਬ ਦੇ ਵਿੱਚ ਸਲਾਨਾ ਜੋੜ ਮੇਲਿਆਂ ਦੌਰਾਨ ਜਿੱਥੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ।। ਉੱਥੇ ਹੀ ਸਿਹਤ ਸੇਵਾਵਾਂ ਨਾਲ ਜੁੜੇ ਇਕ ਡਾਕਟਰ ਜੋੜੇ ਵੱਲੋਂ ਅੱਜ ਬਿਆਸ ਨਜਦੀਕ ਪਿੰਡ ਬੁੱਢਾ ਥੇਹ ਵਿਖੇ ਗੁਰੂਦੁਆਰਾ ਸਾਹਿਬ ਵਿੱਚ ਸਲਾਨਾ ਜੋੜ ਮੇਲੇ ਦੌਰਾਨ ਦਵਾਈਆਂ ਦਾ ਲੰਗਰ ਲਗਾਇਆ ਗਿਆ ਤਾਂ ਜੋ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਇਸੇ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ (ਐੱਮ. ਬੀ. ਬੀ. ਐੱਸ, ਐੱਮ. ਐੱਸ, ਜਨਰਲ ਸਰਜਰੀ) ਨੇ ਦੱਸਿਆ ਕਿ ਅੱਜ ਗੁਰਦੁਆਰਾ ਸ਼ਹੀਦ ਬਾਬਾ ਲੰਗਾਹ ਜੀ ਪਿੰਡ ਬੁੱਢਾ ਥੇਹ ਵਿਖੇ ਸਲਾਨਾ ਜੋੜ ਮੇਲੇ ਦੌਰਾਨ ਉਨਾਂ ਵੱਲੋਂ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਹੈ।
'ਸਿਹਤ ਦੇ ਕਿੱਤੇ ਨਾਲ ਜੁੜੇ ਹੋਣ ਦੇ ਚਲਦਿਆਂ ਲਗਾਇਆ ਮੁਫਤ ਸਿਹਤ ਜਾਂਚ ਕੈਂਪ': ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਸਲਾਨਾ ਜੋੜ ਮੇਲੇ ਦੌਰਾਨ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ, ਜਿੱਥੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ। ਉੱਥੇ ਹੀ ਉਹਨਾਂ ਵੱਲੋਂ ਬਤੌਰ ਸ਼ਰਧਾਲੂ ਇੱਥੇ ਸਿਹਤ ਦੇ ਕਿੱਤੇ ਨਾਲ ਜੁੜੇ ਹੋਣ ਦੇ ਚਲਦਿਆਂ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਹੈ।
'200 ਤੋਂ ਵੀ ਵਧੇਰੇ ਮਰੀਜ਼ਾਂ ਦੀ ਕੀਤੀ ਗਈ ਜਾਂਚ': ਉਹਨਾਂ ਦੱਸਿਆ ਕਿ ਨਿੱਜੀ ਕਲੀਨਿਕ ਚਲਾਉਣ ਤੋਂ ਇਲਾਵਾ ਉਹਨਾਂ ਵੱਲੋਂ ਹਰ ਮਹੀਨੇ ਨਜ਼ਦੀਕੀ ਪਿੰਡਾਂ ਦੇ ਵਿੱਚ ਇੱਕ ਦਿਨ ਲਈ ਮੁਫਤ ਸਿਹਤ ਜਾਂਚ ਕੈਂਪ ਲਗਾਏ ਜਾਂਦੇ ਹਨ ਅਤੇ ਇਹਨਾਂ ਦੌਰਾਨ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਇਸ ਕੈਂਪ ਦੌਰਾਨ 200 ਤੋਂ ਵੀ ਵਧੇਰੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਿਹਤ ਜਾਂਚ ਦੌਰਾਨ ਚੈਕਅਪ ਤੋਂ ਬਾਅਦ ਪੰਜ ਦਿਨਾਂ ਦੀ ਦਵਾਈ ਮਰੀਜ਼ਾਂ ਨੂੰ ਮੁਫਤ ਦਿੱਤੀ ਗਈ ਹੈ।
ਡਾ. ਅਮਰਜੀਤ ਸਿੰਘ ਨੇ ਕਿਹਾ ਕੀ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹੀ ਇਸ ਤੋਂ ਪਹਿਲਾਂ ਉਹ ਲੰਬਾ ਸਮਾਂ ਸਿਹਤ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਤੇ ਕੰਮ ਕਰਦੇ ਰਹੇ ਹਨ ਅਤੇ ਬਤੌਰ ਸਾਬਕਾ ਸਹਾਇਕ ਸਿਵਿਲ ਸਰਜਨ ਅੰਮ੍ਰਿਤਸਰ ਸੇਵਾ ਮੁਕਤ ਹੋਏ ਹਨ, ਉਹ ਕਾਮਨਾ ਕਰਦੇ ਹਨ ਕਿ ਗੁਰੂ ਸਾਹਿਬ ਕਿਰਪਾ ਰੱਖਣ ਅਤੇ ਭਵਿੱਖ ਵਿੱਚ ਵੀ ਉਹ ਪਿੰਡ ਪਿੰਡ ਜਾ ਕੇ ਲੋਕਾਂ ਦੇ ਲਈ ਮੁਫਤ ਮੈਡੀਕਲ ਕੈਂਪ ਲਗਾਉਂਦੇ ਰਹਿਣ।
'ਮੁਫਤ ਦਿੱਤੀਆਂ ਗਈਆਂ ਦਵਾਈਆਂ': ਇਸ ਦੇ ਨਾਲ ਹੀ ਕੈਂਪ ਦੌਰਾਨ ਸਿਹਤ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਭਵਿੱਖ ਦੇ ਵਿੱਚ ਵੀ ਅਜਿਹੇ ਮੈਡੀਕਲ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਲੋੜਵੰਦ ਲੋਕ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
- 1984 ਦੇ ਦਰਦ ਨੂੰ ਅੱਜ ਵੀ ਨਹੀਂ ਭੁਲਾ ਪਾਇਆ ਇਹ ਪਰਿਵਾਰ, ਜਿਉਂ ਰਿਹਾ ਜਿੱਲਤ ਭਰੀ ਜ਼ਿੰਦਗੀ, ਰੌਂਗਟੇ ਖੜ੍ਹੇ ਕਰ ਦੇਵੇਗੀ ਪੂਰੀ ਕਹਾਣੀ - 1984 Sikh Riots
- ਵਿਸ਼ਵ ਨਸ਼ਾ ਛੁਡਾਊ ਦਿਹਾੜੇ ਮੌਕੇ ਬਠਿੰਡਾ ਪੁਲਿਸ ਦੀ ਪਹਿਲ ਕਦਮੀ, ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਕੱਠੇ ਕਰਕੇ ਦਲਦਲ ਚੋਂ ਕੱਢਣ ਲਈ ਕੀਤਾ ਯਤਨ - World Anti Drug Day
- ਪਸ਼ੂਆਂ ਦੇ ਵਾੜੇ ਨੂੰ ਅਚਾਨਕ ਲੱਗੀ ਅੱਗ, ਦੋ ਦੀ ਹੋਈ ਮੌਤ ਤੇ ਦੋ ਤੋਂ ਵੱਧ ਜਖ਼ਮੀ - A fire broke out in the cattle yard