ਸੰਗਰੂਰ: ਧੂਰੀ ਵਿੱਚ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ। ਡੀਪੀਈ ਲਖਵੀਰ ਸਿੰਘ ਨੇ ਕਿਹਾ ਕਿ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ ਜਾ ਰਿਹਾ ਹੈ। ਸਾਡੀ ਸਰਕਾਰ ਵੱਲੋਂ ਕੋਈ ਵੀ ਪੈਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਯੋਗ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਨਹੀਂ ਮਿਲੇ ਅਤੇ ਇਹ ਸਾਰੀ ਪੰਜਾਬ ਸਿੱਖਿਆ ਬੋਰਡ ਦੀ ਗਲਤੀ ਹੈ ਪਰ ਬਾਵਜੂਦ ਇਸ ਦੇ ਸੀਐੱਮ ਮਾਨ ਜਾ ਉਨ੍ਹਾਂ ਦਾ ਕੋਈ ਵੀ ਲੀਡਰ ਮਸਲੇ ਦਾ ਹੱਲ ਕਰਨ ਲਈ ਸੰਜੀਦਗੀ ਨਹੀਂ ਵਿਖਾ ਰਿਹਾ।
ਨਿਯੁਕਤੀ ਹਾਈਕੋਰਟ ਵਿੱਚ ਰੁਲ ਰਹੀ: ਜਿਕਰਯੋਗ ਹੈ ਕਿ ਪਿਛਲੇ 40 ਦਿਨਾਂ ਤੋਂ ਆਪਣੀ ਨੌਕਰੀ ਨੂੰ ਲੈ ਕੇ ਧੁਰੀ ਵਿਖੇ ਇੱਕ ਟੈਂਟ ਵਿੱਚ ਡੀਪੀਈ ਅਧਿਆਪਕ ਬੈਠੇ ਹਨ। ਇਸ ਤੋਂ ਇਲਾਵਾ 2 ਪਾਣੀ ਦੀ ਟੈਂਕੀ ਉਪਰ ਚੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਡੀਪੀਈ ਅਧਿਆਪਕਾਂ ਦੀਆਂ 168 ਪੋਸਟਾਂ ਕੱਢੀਆਂ ਸਨ ਅਤੇ ਉਨ੍ਹਾਂ ਦੀ ਪੋਸਟਾਂ ਵਿੱਚ ਮੈਰਿਟ ਦੇ ਅਧਾਰ ਉੱਤੇ ਸਲੈਕਸ਼ਨ ਵੀ ਹੋਈ ਪਰ ਪੰਜਾਬ ਸਿੱਖਿਆ ਬੋਰਡ ਦੀ ਗਲਤੀ ਕਰਕੇ ਅੱਜ ਉਨ੍ਹਾਂ ਦੀ ਨਿਯੁਕਤੀ ਹਾਈਕੋਰਟ ਵਿੱਚ ਰੁਲ ਰਹੀ ਹੈ।
- ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਹੋਏ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - CA May 2024 Admit Card
- ਜੇਈਈ ਐਡਵਾਂਸਡ 2024 ਲਈ ਰਜਿਸਟਰ ਪ੍ਰੀਕਿਰੀਆ ਸ਼ੁਰੂ ਹੋਣ ਤੋਂ ਪਹਿਲਾ ਐਲਾਨੇ ਜਾ ਸਕਦੈ ਨੇ ਜੇਈਈ ਮੇਨ ਸੈਸ਼ਨ 2 ਦੇ ਨਤੀਜੇ - Jee Advanced Exam Date 2024
- NEET UG ਪ੍ਰੀਖਿਆ ਆਉਣ 'ਚ ਕੁਝ ਹੀ ਦਿਨ ਬਾਕੀ, ਤਿਆਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - NEET UG 2024
ਸਰਕਾਰ ਦੇ ਵਿਰੋਧ ਦਾ ਐਲਾਨ: ਡੀਪੀਈ ਲਖਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਪੈਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਵੀ ਮੁਲਾਕਾਤ ਕੀਤੀ ਪਰ ਮਿੱਠੀਆਂ ਗੋਲੀਆਂ ਤੋਂ ਇਲਾਵਾ ਕੁੱਝ ਵੀ ਉਨ੍ਹਾਂ ਦੇ ਪੱਲੇ ਨਹੀਂ ਪਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੇੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਅਸੀਂ ਇਹਨਾਂ ਦੀਆਂ ਵੋਟਾਂ ਨਹੀਂ ਤੋੜਾਂਗੇ ਪਰ ਲੋਕਾਂ ਨੂੰ ਅਗਾਹ ਕਰਾਂਗੇ ਕਿ ਇਹ ਸਰਕਾਰ ਕਿਹੋ ਜਿਹੀ ਹੈ ਅਤੇ ਪਿੰਡ-ਪਿੰਡ ਜਾ ਕੇ ਇਹਨਾਂ ਦੀਆਂ ਕਰਤੂਤਾਂ ਦੱਸਾਂਗੇ। ਲੋਕ ਆਪਣੇ ਆਪ ਹੀ ਇਸ ਸਰਕਾਰ ਤੋਂ ਮੂੰਹ ਫੇਰ ਲੈਣਗੇ । ਇਹ ਵੀ ਕਿਹਾ ਕਿ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਓਦੋਂ ਤਕ ਭਗਵੰਤ ਮਾਨ ਦਾ ਪੁਤਲਾ ਆਪਣੇ ਕੋਲ ਹੀ ਰੱਖਾਂਗੇ ਅਤੇ ਹਰ ਰੋਜ ਇਸ ਨੂੰ ਪਿੱਟਿਆ ਕਰਾਂਗੇ।