ਫ਼ਰੀਦਕੋਟ: ਕੁੱਝ ਦਿਨ ਪਹਿਲਾ ਫ਼ਰੀਦਕੋਟ ਦੇ ਡੋਗਰ ਬਸਤੀ 'ਚ ਆਪਣੇ ਨਾਨਕੇ ਆਏ NRI ਲੜਕੇ 'ਤੇ ਕੁੱਝ ਲੜਕਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਹਮਲੇ 'ਚ NRI ਲੜਕੇ ਦੇ ਕਾਫ਼ੀ ਸੱਟਾਂ ਵੱਜੀਆਂ, ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਦੀ ਸ਼ਿਕਾਇਤ 'ਤੇ ਨਾਮਾਲੂਮ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਨਜ਼ਦੀਕੀ ਘਰ ਤੋਂ ਇੱਕ CCTV ਫੁਟੇਜ 'ਚ ਇਨ੍ਹਾਂ ਹਮਲਾਵਰਾਂ ਦੀ ਵੀਡੀਓ ਰਿਕਾਰਡਿੰਗ ਵੀ ਪੁਲਿਸ ਨੂੰ ਮਿਲੀ, ਜਿਸ ਤੋਂ ਬਾਅਦ ਜਾਂਚ ਦੌਰਾਨ ਚਾਰ ਲੜਕਿਆਂ ਜੋ ਗੁਰਦਾਸਪੁਰ ਅਤੇ ਬਟਾਲਾ ਦੇ ਰਹਿਣ ਵਾਲੇ ਸਨ, ਨੂੰ ਗਿਰਫ਼ਤਾਰ ਕਰ ਲਿਆ ਗਿਆ।
ਬੇਜ਼ਤੀ ਦਾ ਬਦਲਾ ਲੈਣ ਲਈ ਕਰਵਾਇਆ ਹਮਲਾ: ਦੱਸ ਦਈਏ ਕਿ ਇਸ ਮਾਮਲੇ ਸੰਬੰਧੀ NRI ਪਰਿਵਾਰ ਵੱਲੋਂ ਮੀਡਿਆ ਨਾਲ ਕੋਈ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਦੂਜੇ ਪਾਸੇ ਇਸ ਸਬੰਧੀ ਪੁਲਿਸ ਨੇ ਖੁਲਾਸੇ ਕਰਦਿਆਂ ਡੀਐਸਪੀ ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ ਅਮਰੀਕਾ ਰਹਿਣ ਵਾਲਾ ਇੱਕ ਨੌਜਵਾਨ ਜੋ ਭਾਰਤ ਆਇਆ ਸੀ ਅਤੇ ਫਰੀਦਕੋਟ ਆਪਣੇ ਨਾਨਕੇ ਮਿਲਣ ਆਇਆ ਸੀ। 5 ਜੁਲਾਈ ਨੂੰ NRI ਲੜਕਾ ਆਪਣੇ ਨਾਨਕਿਆਂ ਨਾਲ ਧਾਰਮਿਕ ਥਾਵਾਂ ਦੀ ਯਾਤਰਾ ਕਰ ਵਾਪਿਸ ਆਇਆ ਤਾਂ ਸਵੇਰ ਕਰੀਬ 5 ਵਜੇ ਉਸ 'ਤੇ ਕੁੱਝ ਲੜਕਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਜਖਮੀ ਕਰ ਦਿੱਤਾ, ਜਿਸ ਸਬੰਧੀ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਉਕਤ NRI ਲੜਕੇ ਦੀ ਮਾਤਾ ਦਾ ਅਮਰੀਕਾ 'ਚ ਗੈਸ ਸਟੇਸ਼ਨ ਹੈ, ਜਿਥੇ ਬਣੇ ਸਟੋਰ 'ਤੇ ਅਮਨ ਨਾਮ ਦਾ ਇੱਕ ਪੰਜਾਬੀ ਲੜਕਾ ਕੰਮ ਕਰਦਾ ਸੀ, ਜਿਸ ਨੂੰ ਚੋਰੀ ਕਰਦਾ ਫੜੇ ਜਾਣ ਤੋਂ ਬਾਅਦ ਸਟੋਰ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ। ਬੇਜ਼ਤੀ ਦਾ ਬਦਲਾ ਲੈਣ ਲਈ ਉਸ ਵੱਲੋਂ ਪੰਜਾਬ ਬੈਠੇ ਆਪਣੇ ਸਾਥੀਆਂ ਤੋਂ ਹਮਲਾ ਕਰਵਾਇਆ ਗਿਆ ਅਤੇ ਆਪਣੇ ਸਾਥੀਆਂ ਨੂੰ ਇਸ ਲਈ ਕੁੱਝ ਪੈਸੇ ਵੀ ਵਿਦੇਸ਼ ਤੋਂ ਭੇਜੇ।
- ਦਿੱਲੀ ਪੁਲਿਸ ਨੇ ਕਿਡਨੀ ਟ੍ਰਾਂਸਪਲਾਂਟ ਰੈਕੇਟ ਦਾ ਕੀਤਾ ਪਰਦਾਫਾਸ਼, ਮਹਿਲਾ ਡਾਕਟਰ ਸਮੇਤ 7 ਗ੍ਰਿਫਤਾਰ - Kidney Transplant Racket
- ਪੰਜਾਬ ਹਰਿਆਣਾ ਹਾਈਕੋਰਟ ਨੂੰ ਮਿਲਿਆਂ ਨਵਾਂ ਮੁੱਖ ਜੱਜ, ਸ਼ੀਲ ਨਾਗੂ ਨੇ ਚੀਫ ਜਸਟਿਸ ਵਜੋਂ ਚੁੱਕੀ ਚਹੁੰ - Chief Justice Sheel Nagu took oath
- ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ, ਘਟਨਾ ਸੀਸੀਟੀਵੀ ਕੈਮਰੇ ਦੇ 'ਚ ਕੈਦ, ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕਿਹਾ ਕਰ ਰਹੇ ਜਾਂਚ - Firing by motorcyclists
ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ: ਉਨ੍ਹਾਂ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਵੱਲੋਂ ਇੱਕ ਦਿਨ ਪਹਿਲਾਂ ਰੇਕੀ ਵੀ ਕੀਤੀ ਗਈ ਅਤੇ ਸੋਸ਼ਲ ਮੀਡੀਆ ਜਰੀਏ ਉਸਦੀ ਲੋਕੇਸ਼ਨ ਟਰੇਸ ਕਰਦੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਚਾਰ ਹਮਲਾਵਰਾਂ ਦੀ ਪਹਿਚਾਣ ਕਰ ਜੋ ਗੁਰਦਾਸਪੁਰ ਅਤੇ ਬਟਾਲਾ ਦੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।