ਹੈਦਰਾਬਾਦ ਡੈਸਕ: ਅੱਜ ਦੇ ਸਮੇਂ 'ਚ ਹਰ ਕੋਈ ਡਿਜੀਟਲ ਹੋ ਰਿਹਾ ਹੈ। ਇਸੇ ਕਾਰਨ ਡਿਜੀਟਲ ਭੁਗਤਾਨ ਲਈ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਦੀ ਪ੍ਰਸਿੱਧੀ ਵੱਧ ਰਹੀ ਹੈ। ਯੂਪੀਆਈ ਰਾਹੀਂ ਪੈਸੇ ਭੇਜਣਾ ਅਤੇ ਪ੍ਰਾਪਤ ਕਰਨਾ ਸਾਡਾ ਜੀਵਨ ਬਹੁਤ ਆਸਾਨ ਹੋ ਗਿਆ ਹੈ। ਕਰਿਆਨੇ ਤੋਂ ਲੈ ਕੇ ਸਬਜ਼ੀ ਵੇਚਣ ਵਾਲੇ ਤੱਕ ਲੋਕ ਯੂਪੀਆਈ ਰਾਹੀਂ ਪੈਸੇ ਦਿੰਦੇ ਹਨ। ਜੇਕਰ ਤੁਸੀਂ ਯੂਪੀਆਈ ਲੈਣ-ਦੇਣ ‘ਤੇ ਬੱਚਤ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਪ੍ਰਾਈਵੇਟ ਬੈਂਕ ਡੀਸੀਬੀ ਦਾ ਹੈਪੀ ਸੇਵਿੰਗਜ਼ ਖਾਤਾ ਯੂਪੀਆਈ ਲੈਣ-ਦੇਣ ‘ਤੇ ਕੈਸ਼ਬੈਕ ਪ੍ਰਾਪਤ ਕਰਨ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਤੁਸੀਂ ਇਸ ਬਚਤ ਖਾਤੇ ‘ਤੇ 7,500 ਰੁਪਏ ਤੱਕ ਦਾ ਸਾਲਾਨਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ।
7,500 ਰੁਪਏ ਤੱਕ ਦਾ ਕੈਸ਼ਬੈਕ
ਬੈਂਕ ਮੁਤਾਬਿਕ "ਹੈਪੀ ਸੇਵਿੰਗ ਅਕਾਊਂਟ ਤੋਂ ਯੂਪੀਆਈ ਰਾਹੀਂ ਡੈਬਿਟ ਲੈਣ-ਦੇਣ ‘ਤੇ ਵਿੱਤੀ ਸਾਲ ‘ਚ 7,500 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾਂਦਾ ਹੈ। ਇਸ ਦੇ ਲਈ ਘੱਟੋ-ਘੱਟ 500 ਰੁਪਏ ਦਾ ਯੂਪੀਆਈ ਟ੍ਰਾਂਜੈਕਸ਼ਨ ਕਰਨਾ ਹੋਵੇਗਾ"। ਤੁਹਾਨੂੰ ਦੱਸ ਦਈਏ ਕਿ ਇੱਕ ਸਾਲ ਵਿੱਚ ਵੱਧ ਤੋਂ ਵੱਧ 7,500 ਰੁਪਏ ਦਾ ਕੈਸ਼ਬੈਕ ਤਿਮਾਹੀ ਵਿੱਚ ਕੀਤੇ ਗਏ ਲੈਣ-ਦੇਣ ਦੇ ਆਧਾਰ ‘ਤੇ ਦਿੱਤਾ ਜਾਵੇਗਾ ਅਤੇ ਇੱਕ ਤਿਮਾਹੀ ਦੀ ਸਮਾਪਤੀ ਤੋਂ ਬਾਅਦ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ। ਹੈਪੀ ਸੇਵਿੰਗ ਖਾਤਾ ਧਾਰਕਾਂ ਨੂੰ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 625 ਰੁਪਏ ਅਤੇ ਇੱਕ ਸਾਲ ਵਿੱਚ ਵੱਧ ਤੋਂ ਵੱਧ 7,500 ਰੁਪਏ ਦਾ ਕੈਸ਼ਬੈਕ ਮਿਲੇਗਾ।
ਕੈਸ਼ਬੈਕ ਦੀ ਕੀ ਹੈ ਸ਼ਰਤ
ਕਾਬਲੇਜ਼ਿਕਰ ਹੈ DCB ਯੂਪੀਆਈ ਹੈਪੀ ਸੇਵਿੰਗਜ਼ ਖਾਤੇ ਲਈ 10,000 ਰੁਪਏ ਦੀ ਘੱਟੋ-ਘੱਟ ਔਸਤ ਤਿਮਾਹੀ ਬੈਲੇਂਸ ਦੀ ਲੋੜ ਹੁੰਦੀ ਹੈ। ਯੂਪੀਆਈ ਟ੍ਰਾਂਜੈਕਸ਼ਨ ‘ਤੇ ਕੈਸ਼ਬੈਕ ਦਾ ਲਾਭ ਲੈਣ ਲਈ ਖਾਤੇ ‘ਚ ਘੱਟੋ-ਘੱਟ 25,000 ਰੁਪਏ ਦਾ ਬੈਲੇਂਸ ਰੱਖਣਾ ਹੋਵੇਗਾ। ਇਸ ਖਾਤੇ ਨਾਲ ਤੁਹਾਨੂੰ ਅਸੀਮਤ ਮੁਫਤ RTGS, NEFT ਅਤੇ IMPS ਸੁਵਿਧਾਵਾਂ ਮਿਲਣਗੀਆਂ। ਇਸ ਤੋਂ ਇਲਾਵਾ, ਤੁਸੀਂ DCB ਬੈਂਕ ਦੇ ਕਿਸੇ ਵੀ ATM ਤੋਂ ਮੁਫਤ ਵਿੱਚ ਅਸੀਮਤ ਲੈਣ-ਦੇਣ ਕਰ ਸਕਦੇ ਹੋ।
ਕੀ ਹੈ ਯੂਪੀਆਈ?
ਤੁਹਾਨੂੰ ਦੱਸ ਦੇਈਏ ਕਿ ਯੂਪੀਆਈ ਇੱਕ ਰੀਅਲ ਟਾਈਮ ਪੇਮੈਂਟ ਸਿਸਟਮ ਹੈ। ਡਿਜੀਟਲ ਭੁਗਤਾਨ ਲਈ, ਯੂਪੀਆਈ ਵਰਗੀ ਸਹੂਲਤ ਤੁਹਾਨੂੰ ਘਰ ਬੈਠੇ ਹੀ ਆਸਾਨੀ ਨਾਲ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦੀ ਹੈ। ਇਸ ਦੇ ਲਈ ਤੁਹਾਨੂੰ Paytm, PhonePe, BHIM, GooglePay ਆਦਿ ਵਰਗੇ UPI ਸਪੋਰਟਿੰਗ ਐਪਸ ਦੀ ਲੋੜ ਹੈ। ਖਾਸ ਗੱਲ ਇਹ ਹੈ ਕਿ ਯੂਪੀਆਈ ਤੁਹਾਨੂੰ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ ਭਾਵੇਂ ਤੁਹਾਡੇ ਕੋਲ ਸਕੈਨਰ, ਮੋਬਾਈਲ ਨੰਬਰ, UPI ID ਵਰਗੀ ਸਿਰਫ਼ ਇੱਕ ਹੀ ਜਾਣਕਾਰੀ ਹੋਵੇ। ਸਰਕਾਰ ਵੱਲੋਂ ਵੀ ਹਰ ਸਮੇਂ ਡਿਜੀਟਲ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ। ਇਸੇ ਡਿਜੀਟਲ ਇੰਡੀਆ ਦੇ ਨਾਲ ਹੀ ਹਰ ਭਾਰਤੀ ਜੋੜਨਾ ਚਾਹੁੰਦਾ ਹੈ।
- 1 ਅਕਤੂਬਰ ਤੋਂ ਬਦਲਣ ਵਾਲੀ ਹੈ ਤੁਹਾਡੀ ਜ਼ਿੰਦਗੀ, ਜਾਣੋ ਕੀ ਹੋਣ ਜਾ ਰਹੇ ਹਨ ਬਦਲਾਅ - Rule Change From 1st October 2024
- ਬੈਂਕਾਂ 'ਚ ਛੁੱਟੀ ਨਾਲ ਹੋਈ ਅਕਤੂਬਰ ਮਹੀਨੇ ਦੀ ਸ਼ੁਰੂਆਤ; ਚੈਕ ਕਰੋ ਇਸ ਮਹੀਨੇ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ - Bank Holidays
- ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! ਜਾਣੋ ਇਸ ਵਾਰ ਡੀਏ 'ਚ ਹੋਵੇਗਾ ਕਿੰਨਾ ਵਾਧਾ ! - 7th pay commission