ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੇ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਨੂੰ ਉਮੀਦਵਾਰ ਐਲਾਨਿਆ ਹੈ। ਇਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਹੈ। ਪੰਜਾਬ ਦੇ ਚਾਰ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਰਹੀਆਂ ਹਨ। ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਵੀ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਿੱਥੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ।
ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੀ ਹਾਂ
ਕਾਂਗਰਸ ਪਾਰਟੀ ਵੱਲੋਂ ਗਿੱਦੜਬਾਹਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ। ਪੱਤਰਕਾਰਾਂ ਦੀਆਂ ਟੀਮਾਂ ਨਾਲ ਗੱਲਬਾਤ ਕਰਦੇ ਹੋਇਆ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ''ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੀ ਹਾਂ ਅਤੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇ ਮੇਰੇ ਪਤੀ ਹਨ ਪਰ ਪਹਿਲਾਂ ਉਹ ਪਾਰਟੀ ਦੇ ਪ੍ਰਧਾਨ ਵੀ ਹਨ।'' ਅੰਮ੍ਰਿਤਾ ਵੜਿੰਗ ਦਾ ਕਹਿਣਾ ਹੈ ਕਿ ਇਸ ਵਾਰ ਮੁਕਾਬਲਾ ਲੋਕ ਹੀ ਤੈਅ ਕਰਨਗੇ।
ਹਲਕਿਆਂ ਨੂੰ ਆਪਣੇ ਸਵਾਰਥ ਲਈ ਲਵਾਰਸ ਛੱਡ ਜਾਂਦੇ ਨੇ ਲੀਡਰ
ਅੰਮ੍ਰਿਤਾ ਵੜਿੰਗ ਨੇ ਗੱਲਾਂ ਗੱਲਾਂ ਵਿੱਚ ਬੀਜੇਪੀ ਦੇ ਉਮੀਦਵਾਰ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ''ਮਨਪ੍ਰੀਤ ਬਾਦਲ ਕਦੇ ਉਥੋਂ ਪੰਡ ਚੱਕ ਕੇ ਉਧਰ ਪੰਡ ਲੈ ਚਲਦੇ ਹਨ ਤੇ ਉਧਰੋਂ ਪੰਡ ਚੱਕ ਕੇ ਹੋਰ ਘਰ ਚਲੇ ਜਾਂਦੇ ਹਨ।'' ਇਹੋ ਜਿਹਿਆਂ ਲੋਕਾਂ ਨੂੰ ਮੂੰਹ ਨਹੀਂ ਲਾਣਾ ਚਾਹੀਦਾ ਜੋ ਹਲਕਿਆਂ ਨੂੰ ਆਪਣੇ ਸਵਾਰਥ ਲਈ ਲਵਾਰਸ ਛੱਡ ਜਾਂਦੇ ਹਨ। ਨਾਲ ਹੀ ਅੰਮ੍ਰਿਤਾ ਵੜਿੰਗ ਦਾ ਕਹਿਣਾ ਹੈ ਕਿ ''ਅਸੀਂ ਸਾਰਾ ਪਰਿਵਾਰ ਇਕੱਠੇ ਹੋ ਕੇ ਮਿਹਨਤ ਕਰਦੇ ਹਾਂ ਜਦੋਂ ਰਾਜਾ ਜੀ ਚੋਣ ਲੜਦੇ ਹਨ ਤਾਂ ਮੈਂ ਵੀ ਨਾਲ ਮਿਹਨਤ ਕਰਦੀ ਸੀ ਅਤੇ ਜਦੋਂ ਹੁਣ ਇਸ ਵਾਰ ਮੈਂ ਚੋਣ ਲੜ ਰਹੀ ਹਾਂ ਤਾਂ ਸਾਡਾ ਸਾਰਾ ਪਰਿਵਾਰ ਹੀ ਮਿਹਨਤ ਕਰੇਗਾ।'' ਉੱਥੇ ਅੰਮ੍ਰਿਤਾ ਵੜਿੰਗ ਦਾ ਕਹਿਣਾ ਹੈ ਕਿ ਲੋਕ ਵੀ ਆਪਣੇ ਪਰਖੇ ਹੋਏ ਉਮੀਦਵਾਰ ਨੂੰ ਹੀ ਵੋਟ ਪਾਉਣਗੇ।