ਮਾਨਸਾ: ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ ਦੇ ਦੌਰਾਨ ਕਾਂਗਰਸੀ ਉਮੀਦਵਾਰ ਦੇ ਕਾਗਜ਼ ਰੱਦ ਕਰਵਾਏ ਜਾਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਸਹੀ ਪਾਏ ਜਾਣ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਵਿੱਚ ਐੱਸਡੀਐੱਮ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਕਾਗਜ਼ ਰੱਦ ਕੀਤੇ ਜਾਣ ਦਾ ਵਿਰੋਧ
ਮਾਨਸਾ ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਦੱਸਿਆ ਕਿ ਭਿੱਖੀ ਨਗਰ ਪੰਚਾਇਤ ਦੇ ਵਾਰਡ ਨੰਬਰ ਦੋ ਵਿੱਚ ਨਿਰਮਲਾ ਰਾਣੀ ਦੇ ਕਾਗਜ਼ਾਂ ਉੱਤੇ ਇਤਰਾਜ਼ ਜਤਾਇਆ ਗਿਆ ਕਿ ਉਹਨਾਂ ਵੱਲੋਂ ਪੰਚਾਇਤੀ ਜ਼ਮੀਨ ਦੱਬੀ ਗਈ ਹੈ, ਜਦੋਂ ਇਸ ਸਬੰਧੀ ਐੱਸਡੀਐੱਮ ਦਫਤਰ ਵੱਲੋਂ ਕਾਨੋਗੋ ਅਤੇ ਪਟਵਾਰੀ ਦੀ ਅਗਵਾਈ ਵਿੱਚ ਸਿੱਟ ਬਣਾਈ ਗਈ ਤਾਂ ਉਸ ਦੇ ਦੌਰਾਨ ਸਹੀ ਪਾਇਆ ਗਿਆ ਕਿ ਉਹਨਾਂ ਵੱਲੋਂ ਕੋਈ ਵੀ ਸਰਕਾਰੀ ਜਗ੍ਹਾ ਨਹੀਂ ਦੱਬੀ ਗਈ ਤਾਂ ਇਸ ਦੌਰਾਨ ਫਿਰ ਵੀ ਕਾਂਗਰਸ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ।
- ਨਵੇਂ ਸਾਲ ਮੌਕੇ IRCTC ਲਿਆ ਰਿਹਾ ਨਵੀਂ ਐਪ, ਘਰ ਬੈਠੇ ਮਿਲਣਗੀਆਂ ਹੋਰ ਸੁਵਿਧਾਵਾਂ
- '2021 ਕਿਸਾਨਾਂ ਦੇ ਧਰਨੇ 'ਚ ਸਰਹੱਦੀ ਪਿੰਡਾਂ ਦੀਆਂ 700 ਕੁੜੀਆਂ ਗਾਇਬ ਅਤੇ ਬੱਚੇ ਲੱਗੇ ਮਰਨ...', ਆ ਕੀ ਬੋਲ ਗਏ ਹਰਿਆਣਾ ਦੇ ਲੀਡਰ
- ਸਾਲ 2024 'ਚ ਪੰਜਾਬ ਸਰਕਾਰ ਦੇ ਵੱਡੇ ਫੈਸਲੇ, ਕਿੰਨੇ ਲੋਕਾਂ ਦੇ ਹਿੱਤ 'ਚ ਤੇ ਕਿਹੜੇ ਫੈਸਲਿਆਂ ਨੇ ਤੰਗ ਕੀਤੇ ਪੰਜਾਬੀ, ਦੇਖੋ ਲਿਸਟ
ਐੱਸਡੀਐੱਮ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ
ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵੀ ਪਹਿਲਾਂ ਕਾਗਜ਼ ਰੱਦ ਕਰ ਦਿੱਤੇ ਗਏ ਪਰ ਦੇਰ ਸ਼ਾਮ ਉਸ ਨੂੰ ਦਫਤਰ ਬੁਲਾ ਕੇ ਉਸ ਦੇ ਕਾਗਜ ਸਹੀ ਕੀਤੇ ਗਏ ਹਨ ਅਤੇ ਉਸਦਾ ਕਾਰਣ ਦੱਸਿਆ ਕਿ ਕਾਗਜ਼ਾਂ ਵਿੱਚ ਕੁੱਝ ਤਰੁੱਟੀਆਂ ਸਨ ਜੋ ਕਿ ਪੂਰੀਆਂ ਕੀਤੀਆਂ ਗਈਆਂ ਹਨ ਪਰ ਕਾਂਗਰਸੀ ਉਮੀਦਵਾਰ ਦੇ ਕਾਗਜ਼ ਰੱਦ ਕਰਕੇ ਆਮ ਆਦਮੀ ਪਾਰਟੀ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ।ਕਾਂਗਰਸ ਆਗੂਆਂ ਮੁਤਾਬਿਕ ਨਗਰ ਪੰਚਾਇਤ ਚੋਣਾਂ ਵਿੱਚ ਧੱਕੇਸ਼ਾਹੀ ਨਾਲ ਇਹ ਕਬਜ਼ਾ ਕਰਨਾ ਚਾਹੁੰਦੇ ਹਨ, ਉਹਨਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਖਿਲਾਫ ਹੁਣ ਐਸਡੀਐਮ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਭਿੱਖੀ ਦੇ ਵਿੱਚ ਵੀ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।