ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਆਏ ਦਿਨ ਹੀ ਝਗੜੇ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਤੇ ਬਦਮਾਸ਼ਾਂ ਦੇ ਮਨਾਂ ਵਿੱਚ ਵੀ ਡਰ-ਖੌਫ ਨਹੀਂ ਦਿਖਾਈ ਦੇ ਰਿਹਾ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਰੂ ਬਜਾਰ ਇਲਾਕੇ ਦਾ ਹੈ, ਜਿੱਥੇ ਕਿ ਗੁਰੂ ਬਾਜ਼ਾਰ ਇਲਾਕੇ ਵਿੱਚ ਇੱਕ ਦੁਕਾਨ ਦੇ ਬਾਹਰ ਐਕਟਿਵਾ ਖੜੀ ਕਰਨ ਨੂੰ ਲੈ ਕੇ ਦੁਕਾਨਦਾਰ 'ਤੇ ਐਕਟਿਵਾ ਚਾਲਕ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਕਾਫੀ ਹੱਥੋਪਾਈ ਵੀ ਦੇਖਣ ਨੂੰ ਮਿਲੀ ਅਤੇ ਇਸ ਝਗੜੇ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਛੋਟੀ ਜਿਹੀ ਗੱਲ ਉੱਤੇ ਲੜਾਈ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਦੁਕਾਨਦਾਰ ਹਰਿਤਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਬਿਲਕੁਲ ਸਾਹਮਣੇ ਦੁਕਾਨ ਵਾਲੇ ਵਿਅਕਤੀ ਵੱਲੋਂ ਐਕਟਿਵਾ ਖੜੀ ਕਰਤੀ ਜਾ ਰਹੀ ਸੀ ਅਤੇ ਜਦ ਉਨ੍ਹਾਂ ਨੇ ਐਕਟਿਵਾ ਖੜੀ ਕਰਨ ਨੂੰ ਮਨਾ ਕੀਤਾ, ਤਾਂ ਐਕਟਿਵਾ ਚਾਲਕ ਵਿਅਕਤੀ ਵੱਲੋਂ ਉਨ੍ਹਾਂ ਦੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ। ਉਸ ਬਾਅਦ ਵਿੱਚ ਉਨ੍ਹਾਂ ਦੀ ਦੁਕਾਨ ਦੇ ਅੰਦਰ ਆ ਕੇ ਹੀ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀ ਕਿ ਸਾਰੀ ਸੀਸੀਟੀਵੀ ਵੀਡੀਓ ਵੀ ਬਣੀ ਹੈ ਅਤੇ ਹੁਣ ਉਨ੍ਹਾਂ ਵੱਲੋਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ।
ਦੂਜੇ ਪਾਸੇ, ਜਖਮੀ ਪੁੱਤਰਾਂ ਦੇ ਪਿਤਾ ਪਵਨ ਨਿਸ਼ਤਾ ਨੇ ਦੱਸਿਆ ਕਿ ਇਹ ਸ਼ਰੇਆਮ ਗੰਡਾਗਰਦੀ ਹੈ, ਜੋ ਕਿ ਬਿਲਕੁਲ ਠੀਕ ਨਹੀਂ ਹੈ। ਮੇਰੇ ਇੱਕ ਪੁੱਤਰ ਦੇ ਫ੍ਰੈਕਚਰ ਵੀ ਨਿਕਲ ਸਕਦਾ ਹੈ। ਇਨ੍ਹਾਂ ਮੁਲਜ਼ਮਾਂ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੁਕਾਨ ਅੰਦਰ ਮਹਿਲਾ ਕਰਮਚਾਰੀ ਵੀ ਮੌਜੂਦ ਸੀ, ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ, ਦੂਜੀ ਧਿਰ ਵਲੋਂ ਉਸ ਉੱਤੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਵਲੋਂ ਮਾਮਲੇ ਦੀ ਜਾਂਚ: ਦੂਜੇ ਪਾਸੇ, ਇਸ ਮਾਮਲੇ ਵਿੱਚ ਏਸੀਪੀ ਸੈਂਟਰਲ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਗੁਰੂ ਬਾਜ਼ਾਰ ਇਲਾਕੇ ਦੇ ਵਿੱਚ ਐਕਟਿਵਾ ਖੜੀ ਕਰਨ ਨੂੰ ਲੈ ਕੇ ਦੋ ਪਾਰਟੀਆਂ ਵਿੱਚ ਝਗੜਾ ਹੋਇਆ ਹੈ ਅਤੇ ਦਰਖਾਸਤ ਉਨ੍ਹਾਂ ਕੋਲ ਆਈ ਹੈ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ 'ਤੇ ਕਾਰਵਾਈ ਕੀਤੀ ਜਾਵੇਗੀ।