ETV Bharat / state

ਪੈਸਿਆਂ ਦੀ ਕੁਲੈਕਸ਼ਨ ਨੂੰ ਲੈ ਕੇ ਲੁਧਿਆਣਾ 'ਚ ਪੰਚ ਅਤੇ ਕੋਲੋਨਾਈਜ਼ਰ ਹੋਏ ਆਹਮੋ-ਸਾਹਮਣੇ, ਮੌਕੇ 'ਤੇ ਪਹੁੰਚੀ ਪੁਲਿਸ

ਲੁਧਿਆਣਾ ਦੇ ਨਿਊ ਸਰਾਭਾ ਨਗਰ 'ਚ ਪੈਸਿਆਂ ਦੀ ਕੁਲੈਕਸ਼ਨ ਨੂੰ ਲੈ ਕੇ ਹੰਗਾਮਾ ਹੋ ਗਿਆ, ਇਸ ਦੌਰਾਨ ਪੁਲਿਸ ਵੀ ਮੌਕੇ ਉੱਤੇ ਪਹੁੰਚੀ।

Clash between Punch and colonizer of Ludhiana over collection of money, police reached the spot and calmed down the matter
ਪੈਸਿਆਂ ਦੀ ਕੁਲੈਕਸ਼ਨ ਨੂੰ ਲੈ ਕੇ ਲੁਧਿਆਣਾ 'ਚ ਪੰਚ ਤੇ ਕੋਲੋਨਾਈਜ਼ਰ ਹੋਏ ਆਹਮੋ-ਸਾਹਮਣੇ, ਮੌਕੇ 'ਤੇ ਪਹੁੰਚੀ ਪੁਲਿਸ ਨੇ ਸ਼ਾਂਤ ਕਰਵਾਇਆ ਮਾਮਲਾ (ETV Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : 3 hours ago

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੀ ਨਿੱਜੀ ਕਲੋਨੀ ਵਿੱਚ ਪੈਸਿਆਂ ਦੀ ਕੁਲੈਕਸ਼ਨ ਨੂੰ ਲੈਕੇ ਪੰਚਾਇਤ ਮੈਂਬਰ ਅਤੇ ਕੋਲੋਨਾਈਜ਼ਰ ਆਪਸ ਵਿੱਚ ਬਹਿਸ ਪਏ। ਹੰਗਾਮਾ ਇੰਨਾਂ ਵਧ ਗਿਆ ਕਿ ਮੌਕੇ 'ਤੇ ਪੁਲਿਸ ਨੂੰ ਆਕੇ ਵਿਵਾਦ ਨੂੰ ਸ਼ਾਂਤ ਕਰਵਾਉਣਾ ਪਿਆ। ਜਾਣਕਾਰੀ ਮੁਤਾਬਿਕ ਨਵੀਂ ਚੁਣੀ ਪੰਚਾਇਤ ਨੇ ਮੌਕੇ 'ਤੇ ਇਸ ਗੱਲ ਨੂੰ ਲੈਕੇ ਹੰਗਾਮਾ ਕੀਤਾ ਕਿ ਕੁਲੈਕਸ਼ਨ ਕਰਨ ਦਾ ਹੱਕ ਉਹਨਾਂ ਨੂੰ ਹੈ ਪਰ ਉੱਥੇ ਹੀ ਕਲੋਨਾਈਜ਼ਰ ਨੇ ਕਿਹਾ ਕਿ ਉਹਨਾਂ ਦੀ ਪ੍ਰਾਈਵੇਟ ਕਲੋਨੀ ਹੈ। ਜਿਸ ਦੇ ਵਿੱਚ ਇੱਕ ਵੀ ਗੱਜ ਜਗ੍ਹਾ ਪੰਚਾਇਤ ਦੀ ਨਹੀਂ ਹੈ। ਉਹਨਾਂ ਦੇ ਨਾਂ ਉੱਪਰ 80 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ। ਉਹਨਾਂ ਨੇ ਕਿਹਾ ਕਿ ਨਿੱਜੀ ਕਲੋਨੀ ਵਿੱਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਪੈਸਿਆਂ ਦੀ ਕੁਲੈਕਸ਼ਨ ਨੂੰ ਲੈ ਕੇ ਹੰਗਾਮਾ (ETV Bharat (ਪੱਤਰਕਾਰ, ਲੁਧਿਆਣਾ))

ਪੰਚਾਇਤ ਨੇ ਜਤਾਇਆ ਹੱਕ

ਉੱਥੇ ਹੀ ਪੰਚਾਇਤ ਦੇ ਮੈਂਬਰਾਂ ਨੇ ਕਿਹਾ ਕਿ ਮੰਗਲਵਾਰ ਨੂੰ ਉਹਨਾਂ ਦੇ ਮੈਂਬਰਾਂ ਨੇ ਸਹੁੰ ਚੁੱਕਣੀ ਹੈ ਅਤੇ ਉਹ ਦੋ ਦਿਨ ਬਾਅਦ ਹੀ ਸਾਰੇ ਮਾਮਲੇ ਨੂੰ ਸੁਲਝਾਉਣਗੇ। ਉਹਨਾਂ ਕਿਹਾ ਕਿ ਕਲੋਨੀ ਉੱਪਰ ਪੰਚਾਇਤ ਦਾ ਹੱਕ ਹੈ, ਇਸ ਵਿੱਚ ਬਣੇ ਕਮਿਊਨਿਟੀ ਸੈਂਟਰ ਜਾਂ ਫਿਰ ਕੁਲੈਕਸ਼ਨ ਕਰਨ ਦਾ ਹੱਕ ਵੀ ਪੰਚਾਇਤ ਦਾ ਹੈ।

ਪੁਲਿਸ ਨੇ ਸੰਭਾਲਿਆ ਮੌਕਾ
ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਦੋ ਦਿਨ ਬਾਅਦ ਦਾ ਸਮਾਂ ਦਿੱਤਾ ਗਿਆ ਹੈ ਕਿ ਆਪਸ ਵਿੱਚ ਬੈਠ ਕੇ ਮਸਲੇ ਦਾ ਹੱਲ ਕਰਨ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ਖਰਾਬ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਲੋਨੀ ਦਾ ਮਸਲਾ ਹੈ ਇਸ ਲਈ ਪੰਚਾਇਤ ਅਤੇ ਬਾਕੀ ਲੋਕ ਖੁਦ ਹੀ ਇਸ ਸਬੰਧੀ ਫੈਸਲਾ ਕਰਨਗੇ। ਉਹਨਾਂ ਕਿਹਾ ਕਿ ਅਸੀਂ ਕੋਈ ਮਾਹੌਲ ਖਰਾਬ ਨਾ ਹੋਵੇ ਇਸ ਕਰਕੇ ਇੱਥੇ ਪਹੁੰਚੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.