ਅੰਮ੍ਰਤਸਰ: ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਵਕਤਾ ਚਰਨ ਸਿੰਘ ਸਪਰਾ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ 'ਤੇ ਕਈ ਸ਼ਬਦੀ ਹਮਲੇ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦਾ ਇਸ ਸਮੇਂ ਅਡਾਨੀਕਰਨ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਅਡਾਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਹਨ। ਦੇਸ਼ ਵਿੱਚ ਵੱਡੀਆਂ ਕੰਪਨੀਆਂ ਦੇ ਵਿੱਚ ਜਦੋਂ ਵੀ ਕੇਂਦਰ ਦੇ ਅਧੀਨ ਆਉਂਦੀਆਂ ਵੱਡੀਆਂ ਏਜੰਸੀਆਂ ਰੇਡ ਕਰਦੀਆਂ ਹਨ ਅਤੇ ਥੋੜੇ ਸਮੇਂ ਬਾਅਦ ਉਹਨਾਂ ਕੰਪਨੀਆਂ ਦੇ ਸ਼ੇਅਰ ਵੀ ਅਡਾਨੀ ਖ਼ਰੀਦ ਲੈਂਦੇ ਹਨ।
ਉਹਨਾਂ ਕਿਹਾ ਕਿ ਇੱਥੋਂ ਤੱਕ ਕਿ ਨੈਸ਼ਨਲ ਬੈਂਕ ਦੇ ਵਿੱਚ ਵੀ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਚੱਲ ਰਹੀ ਹੈ ਅਤੇ ਨੈਸ਼ਨਲ ਬੈਂਕ ਵੀ ਕੇਂਦਰ ਸਰਕਾਰ ਦੇ ਅੰਦਰ ਅਡਾਨੀਆਂ ਦੇ ਏਟੀਐਮ ਬਣੇ ਹੋਏ ਹਨ। ਅੱਗੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਜੋ ਬਿਜਲੀ ਜਾ ਰਹੀ ਹੈ, ਉਸ ਨੂੰ ਵੀ ਅਡਾਨੀ ਵੇਚ ਰਹੇ ਹਨ ਅਤੇ ਉਹ ਬਿਜਲੀ ਝਾਰਖੰਡ ਦੇ ਵਿੱਚ ਪੈਦਾ ਹੋ ਰਹੀ ਹੈ।
- ਪੰਜਾਬ ਸਰਕਾਰ ਨੇ ਟੈਕਸ 'ਚ ਕੀਤਾ ਵਾਧਾ, ਟੂ ਵੀਹਲਰ ਤੇ ਫੋਰ ਵੀਹਲਰ ਹੋਏ ਮਹਿੰਗੇ, ਲੋਕਾਂ ਨੇ ਕੀਤੀ ਨਿਖੇਧੀ - Punjab government increased tax
- ਮਿਆਦ ਖਤਮ ਹੁੰਦਿਆਂ ਹੀ ਐਕਸ਼ਨ 'ਚ ਟਰੈਫਿਕ ਪੁਲਿਸ, ਅੰਡਰ ਏਜ ਚਲਾਨ ਸ਼ੁਰੂ, 25000 ਰੁਪਏ ਤੱਕ ਦਾ ਜੁਰਮਾਨਾ, ਮਾਪਿਆਂ ਨੂੰ ਹੋ ਸਕਦੀ ਹੈ ਜੇਲ੍ਹ - issuing underage challans
- ਪੰਜਾਬ ਸਰਕਾਰ ਨੂੰ ਐਨਜੀਟੀ ਵੱਲੋਂ ਮੁੜ ਲਗਾਇਆ ਗਿਆ ਕਰੋੜਾਂ ਰੁਪਏ ਦਾ ਜ਼ੁਰਮਾਨਾ, ਵਜ੍ਹਾਂ ਜਾਣ ਕੇ ਹੋ ਜਾਓਗੇ ਹੈਰਾਨ - National Green Tribunal
ਉਹਨਾਂ ਨੇ ਕਿਹਾ ਕਿ ਜੋ ਮੰਡੀ ਤੋਂ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰਣੌਤ ਦੀ ਐਮਰਜੈਂਸੀ ਫਿਲਮ ਆਈ ਹੈ। ਉਸ ਦੇ ਨਾਲ ਸਿੱਖਾਂ ਦੇ ਮਨਾਂ ਵਿੱਚ ਬਾਰੀ ਹੋਸ ਹੈ ਅਤੇ ਉਸ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਕਾਫ਼ੀ ਗਲਤ ਦਿਖਾਇਆ ਗਿਆ ਹੈ, ਜਿਸ ਦਾ ਕਿ ਅਸੀਂ ਵੀ ਵਿਰੋਧ ਕਰਦੇ ਹਾਂ ਅਤੇ ਜੋ ਫਿਲਮ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ ਉਹ ਫਿਲਮ ਰਲੀਜ਼ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਲਕੱਤਾ ਵਿਖੇ ਵਾਪਰੀ ਮਹਿਲਾ ਡਾਕਟਰ ਦੇ ਨਾਲ ਘਟਨਾ ਨੂੰ ਲੈ ਕੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਆਰੋਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।