ETV Bharat / state

ਸਾਹਿਬਜ਼ਾਦਿਆਂ ਦੀ ਯਾਦ 'ਚ ਬੈੱਡ ਮੰਜੇ ਕੱਢ ਦਿੰਦੇ ਨੇ ਬਾਹਰ, ਪੋਹ ਮਾਘ ਦੇ ਮਹੀਨਿਆਂ 'ਚ ਛੋਟੇ ਬੱਚਿਆਂ ਸਮੇਤ ਧਰਤੀ ਤੇ ਸੋਂਦੇ ਨੇ ਇਸ ਪਿੰਡ ਦੇ ਲੋਕ - SAHIBZADA SHAHEEDI DIWAS

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆ ਪਿੰਡ ਮਜਾਰਾ ਦੇ ਲੋਕ ਸ਼ਹੀਦੀ ਜੋੜ ਮੇਲ ਸ਼ੁਰੂ ਹੋਣ ਸਮੇਂ ਆਪਣੇ ਘਰਾਂ ਦੇ ਵਿੱਚੋਂ ਬੈਡ ਕੱਢ ਦਿੰਦੇ ਹਨ।

Chaar Sahibzade are remembered and honored every year on the anniversary of their martyrdom
ਸਾਹਿਬਜ਼ਾਦਿਆਂ ਦੀ ਯਾਦ 'ਚ ਇਸ ਪਿੰਡ ਦੇ ਲੋਕ ਪੰਦਰਵਾੜਾ ਸ਼ੁਰੂ ਹੁੰਦੇ ਹੀ ਤਿਆਗ ਦਿੰਦੇ ਹਨ ਨਿੱਘੇ ਬਿਸਤਰੇ (ETV BHARAT (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : 3 hours ago

ਲੁਧਿਆਣਾ: 15 ਦਸੰਬਰ ਤੋਂ ਪੰਜਾਬ ਭਰ ਦੇ ਵਿੱਚ ਸ਼ਹੀਦੀ ਦਿਵਸ ਸ਼ੁਰੂ ਹੋ ਜਾਂਦੇ ਨੇ। ਇਸ ਹੀ ਤਹਿਤ ਲੁਧਿਆਣਾ ਦੇ ਪਿੰਡ ਮਜਾਰਾ ਦੇ ਲੋਕ ਅੱਜ ਵੀ ਸ਼ਹੀਦੀ ਜੋੜ ਮੇਲ ਦੇ ਦਿਨ ਸ਼ੁਰੂ ਹੋਣ ਸਮੇਂ ਆਪਣੇ ਘਰਾਂ ਦੇ ਵਿੱਚੋਂ ਬੈੱਡ ਕੱਢ ਦਿੰਦੇ ਹਨ ਅਤੇ ਹੇਠਾਂ ਸੌਂਦੇ ਹਨ। ਨਿੱਘੇ ਬਿਸਤਰਿਆਂ ਦੀ ਥਾਂ 'ਤੇ ਲੋਕ ਜ਼ਮੀਨ 'ਤੇ ਸੌਂਦੇ ਹਨ। ਲੋਕਾਂ ਵੱਲੋਂ ਇਹ ਇੱਕ ਤਰ੍ਹਾਂ ਦੀ ਸਾਹਿਬਜ਼ਾਦਿਆਂ ਨੂੰ ਅਤੇ ਗੁਰੂ ਸਾਹਿਬ ਨੂੰ ਉਹਨਾਂ ਦੀ ਸ਼ਰਧਾਂਜਲੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਕੌਮ ਦੀ ਖਾਤਰ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ।

ਪੰਦਰਵਾੜਾ ਸ਼ੁਰੂ ਹੁੰਦੇ ਹੀ ਤਿਆਗ ਦਿੰਦੇ ਹਨ ਨਿੱਘੇ ਬਿਸਤਰੇ (ETV BHARAT (ਲੁਧਿਆਣਾ, ਪੱਤਰਕਾਰ))

ਦੱਸਣਯੋਗ ਹੈ ਕਿ ਪੋਹ ਮਹੀਨਾ ਸ਼ੁਰੂ ਹੁੰਦੇ ਹੀ ਇਹ ਸ਼ਹੀਦੀ ਦਿਵਸ ਸ਼ੁਰੂ ਹੋ ਜਾਂਦੇ ਹਨ। ਇਹਨਾਂ ਦਿਨਾਂ ਦੇ ਦੌਰਾਨ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਉਲਿਕਿਆ ਜਾਂਦਾ। ਪਿੰਡਾਂ ਦੇ ਵਿੱਚ ਕੋਈ ਵਿਆਹ ਨਹੀਂ ਕਰਦਾ ਇੱਥੋਂ ਤੱਕ ਕਿ ਕੋਈ ਛੋਟੇ-ਵੱਡੇ ਸਮਾਗਮ ਵੀ ਨਹੀਂ ਕਰਦਾ।

ਵਢੇਰਿਆਂ ਤੋਂ ਚੱਲ ਰਹੀ ਰੀਤ
ਜ਼ਿਕਰਯੋਗ ਹੈ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਅਤੇ ਇਸ ਦੌਰਾਨ ਠੰਡ ਦਾ ਸਮਾਂ ਹੋਣ ਦੇ ਬਾਵਜੂਦ ਸਾਹਿਬਜ਼ਾਦਿਆਂ ਨੇ ਮੁਗਲਾਂ ਦੀ ਗੱਲ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਲੋਕ ਇਹ ਕੰਮ ਕਰਦੇ ਹਨ ਪਿੰਡ ਦੇ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਸਾਡੇ ਮਾਤਾ ਪਿਤਾ ਕਰਦੇ ਸਨ ਅਤੇ ਹੁਣ ਅਸੀਂ ਕਰ ਰਹੇ ਹਾਂ ਅਤੇ ਸਾਡੀਆਂ ਆਉਣ ਵਾਲੀ ਪੀੜੀਆਂ ਨੂੰ ਵੀ ਇਸ ਨਾਲ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਜਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.