ਮਾਨਸਾ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ 11 ਜੂਨ ਨੂੰ ਜਨਮਦਿਨ ਮੌਕੇ ਮੂਸਾ ਪਿੰਡ ਵਿਖੇ ਕੈਂਸਰ ਜਾਗਰੂਕਤਾ ਤੇ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਜਨਮ ਦਿਨ ਮੌਕੇ ਨਵੇਕਲਾ ਕਾਰਜ ਕੀਤਾ ਜਾਵੇਗਾ। ਇਸ ਦੌਰਾਨ ਉਨਾਂ ਵੱਲੋਂ ਵਰਲਡ ਕੈਂਸਰ ਜਾਗਰੂਕਤਾ ਕੈਂਪ ਵਿੱਚ ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ।
ਹਰ ਸਾਲ ਕੀਤਾ ਜਾਂਦਾ ਹੈ ਨਵੇਕਲਾ ਉਪਰਾਲਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 11 ਜੂਨ ਨੂੰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਆ ਰਿਹਾ ਹੈ। ਉਹਨਾਂ ਕਿਹਾ ਕਿ ਹਰ ਵਾਰ ਉਸਦੇ ਜਨਮਦਿਨ 'ਤੇ ਨਵੇਕਲਾ ਕਾਰਜ ਕੀਤਾ ਜਾਂਦਾ ਹੈ ਪਰ ਇਸ ਵਾਰ ਉਹਨਾਂ ਵੱਲੋਂ ਐਸਬੀਆਈ ਵੱਲੋਂ ਵਰਲਡ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਕੈਂਪ ਦੇ ਵਿੱਚ ਜਿੱਥੇ ਲੋਕਾਂ ਨੂੰ ਕੈਂਸਰ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਉਥੇ ਹੀ ਚੈੱਕ ਅਪ ਵੀ ਕੀਤੇ ਜਾਣਗੇ। ਇਸ ਦੌਰਾਨ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੂਸਾ ਪਿੰਡ ਦੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਇਸ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਤੇ ਵੱਧ ਚੜ੍ਹ ਕੇ ਲੋਕ ਇਸ ਕੈਂਪ ਦੇ ਵਿੱਚ ਹਿੱਸਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਕੈਂਪ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ।
- ਕੈਮਰੇ ਅੱਗੇ ਆਈ CISF ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ, ਕਿਹਾ- ਮੇਰੀ ਧੀ ਅਜਿਹਾ ਨਹੀਂ ਕਰ ਸਕਦੀ, ਜ਼ਰੂਰ ਉਸ ਨੂੰ ਕੰਗਣਾ ਨੇ ਉਕਸਾਇਆ ਹੋਵੇਗਾ - Kangana slap case update
- ਕਿਸਾਨ ਵਾਪਰੀ ਵਿਵਾਦ: ਕਿਸਾਨ ਯੂਨੀਅਨ ਨੇ ਇਮੀਗ੍ਰੇਸ਼ਨ ਏਜੰਟ ਤੋਂ ਵਾਪਸ ਕਰਵਾਏ ਸਾਢੇ 17 ਲੱਖ,ਪੀੜਤ ਪਰਿਵਾਰ ਨੇ ਕੀਤਾ ਧੰਨਵਾਦ - immigration agent frod
- ਫ਼ਰਜੀ ਇੰਕਾਊਂਟਰ ਮਾਮਲੇ 'ਚ 31 ਸਾਲ ਬਾਅਦ ਆਇਆ ਫੈਸਲਾ, ਸਾਬਕਾ ਡੀਆਈਜੀ ਨੂੰ 7 ਸਾਲ ਅਤੇ ਇੰਸਪੈਕਟਰ ਨੂੰ ਉਮਰ ਕੈਦ - The decision came after 31 years
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਜਨਮਦਿਨ ਤੋਂ 13 ਦਿਨ ਪਹਿਲਾਂ ਯਾਨੀ ਕਿ 29 ਮਈ ਨੂੰ ਗੈਂਗਸਟਰਾਂ ਵੱਲੋਂ ਰੇਕੀ ਕਰਕੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈਕੇ ਅੱਜ ਤੱਕ ਮਾਪਿਆਂ ਸਣੇ ਲੱਖਾਂ ਕਰੋੜਾਂ ਲੋਕ ਇਨਸਾਫ ਦੀ ਮੰਗ ਕਰ ਰਹੇ ਹਨ। ਪਰ ਅਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਉਥੇ ਹੀ ਇਸ ਹੀ ਸਾਲ ਮਾਤਾ ਚਰਨ ਕੌਰ ਵੱਲੋਂ ਇੱਕ ਪੁੱਤਰ ਨੂੰ ਜਨਮ ਦਿੱਤਾ ਗਿਆ ਹੈ। ਜਿਸ ਨੂੰ ਲੋਕ ਪਿਆਰ ਨਾਲ ਛੋਟਾ ਸਿੱਧੂ ਕਹਿੰਦੇ ਹਨ ਅਤੇ ਆਸ ਕਰਦੇ ਹਨ ਕਿ ਇਸ ਪੁੱਤਰ ਦੇ ਆਉਣ ਨਾਲ ਪਰਿਵਾਰ ਨੂੰ ਮੁੜ ਤੋਂ ਜਿਉਂਣ ਦਾ ਸਹਾਰਾ ਮਿਲੇਗਾ।