ਅੰਮ੍ਰਿਤਸਰ: ਪੰਜਾਬ ਵਿੱਚ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਤੋਂ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ, ਆਏ ਦਿਨ ਹੀ ਲੁੱਟਾਂ ਖੋਹਾਂ ਤੇ ਗੋਲੀਆਂ ਚੱਲਣ ਦੇ ਮਾਮਲੇ ਫਿਰ ਤੋਂ ਵੱਧਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਮਨਾਂ ਵਿੱਚ ਕਾਨੂੰਨ ਪ੍ਰਤੀ ਡਰਖੋਫ ਦਿਖਾਏ ਨਹੀਂ ਦੇ ਰਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਦਿਹਾਤੀ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਨੱਥੂਪੁਰ ਦਾ ਹੈ। ਜਿੱਥੇ ਕਿ ਪੰਚਾਇਤੀ ਜਮੀਨ ਦੇ ਝਗੜੇ ਨੂੰ ਲੈ ਕੇ ਗੋਲੀਆਂ ਤੱਕ ਚੱਲ ਗਈਆਂ। ਜਾਣਕਾਰੀ ਅਨੁਸਾਰ ਪੰਚਾਇਤੀ ਜ਼ਮੀਨ ਵਿੱਚ ਰੂੜੀ ਸੁੱਟਣ ਨੂੰ ਲੈ ਕੇ ਇਹ ਝਗੜਾ ਹੋਇਆ। ਜਿਸ ਤੋਂ ਬਾਅਦ ਤਕਰੀਬਨ ਚਾਰ ਤੋਂ ਪੰਜ ਫਾਇਰ ਕੀਤੇ ਗਏ, ਜਿਸ ਦੌਰਾਨ ਦੋ ਗੋਲੀਆਂ ਇੱਕ ਨੌਜਵਾਨ ਦੇ ਲੱਗੀਆਂ। ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੀੜਿਤ ਪਰਿਵਾਰ ਨੇ ਥਾਣੇ ਦਾ ਘਿਰਾਓ ਕੀਤਾ: ਇਸ ਮੌਕੇ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ ਨੌਜਵਾਨ 'ਤੇ ਮਾਮਲਾ ਵੀ ਦਰਜ ਕਰ ਲਿਆ ਗਿਆ। ਜ਼ਖਮੀ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਘਰਿੰਡਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਰੂੜੀ ਸੁੱਟਣ ਨੂੰ ਲੈ ਕੇ ਇਹ ਸਾਰਾ ਝਗੜਾ ਹੋਇਆ ਹੈ।
ਰੂੜੀ ਸੁੱਟਣ ਨੂੰ ਲੈ ਕੇ ਹੋਇਆ ਝਗੜਾ: ਉਲੇਖਯੋਗ ਹੈ ਕਿ ਆਰੋਪੀਆਂ ਦੇ ਰੂੜੀ ਸੁੱਟਣ ਦੀ ਵੀਡੀਓ ਵੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਅਤੇ ਇੱਥੋਂ ਤੱਕ ਕਿ ਜਦੋਂ ਝਗੜਾ ਹੋਇਆ ਅਤੇ ਆਰੋਪੀਆਂ ਦੇ ਗੋਲੀ ਚਲਾਉਣ ਦੀ ਵੀਡੀਓ ਵੀ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਆਪਣੇ ਮੋਬਾਈਲ ਵਿੱਚ ਕੈਦ ਕੀਤੀ ਗਈ ਹੈ ਅਤੇ ਜਦੋਂ ਝਗੜਾ ਹੋਇਆ ਤਾਂ ਉਦੋਂ ਜਿਸ ਨੌਜਵਾਨ ਨੇ ਗੋਲੀ ਚਲਾਈ ਉਸ ਦਾ ਪਿਤਾ ਵੀ ਨਾਲ ਮੌਜੂਦ ਸੀ ਪਰ ਪੁਲਿਸ ਵੱਲੋਂ ਉਸਦੇ ਪਿਤਾ 'ਤੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਥਾਣਾ ਘਰਿੰਡਾ ਦਾ ਘਿਰਾਓ ਕੀਤਾ ਜਾ ਰਿਹਾ ਹੈ।
- ਵਾਲ-ਵਾਲ ਬਚੇ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਵਾਲੇ, ਬਾਬੇ 'ਤੇ ਗੱਡੀ ਚੜਾਉਣ ਦੀ ਵੀਡੀਓ ਆਈ ਸਾਹਮਣੇ - Baba Gurvinder Singh was hit by car
- 15 ਅਗਸਤ ਦੇ ਢਾਈ ਦਿਨ ਬਾਅਦ ਪੰਜਾਬ ਦੇ ਇਹ ਦੋ ਜ਼ਿਲ੍ਹੇ ਹੋਏ ਸਨ ਪਾਕਿਸਤਾਨ ਤੋਂ ਮੁਕਤ, ਇੱਥੇ ਪੜ੍ਹੋ ਅਜ਼ਾਦੀ ਦਾ ਰੌਚਕ ਕਿੱਸਾ - pathankot and gurdaspur history
- ਪੰਜਾਬ 'ਚ ਖਾਰੇ ਪਾਣੀ ਨੇ ਕਿਸਾਨਾਂ ਦੀ ਬਦਲੀ ਕਿਸਮਤ, ਝੀਂਗਾ ਪਾਲਣ ਨਾਲ ਇੱਕ ਏਕੜ 'ਚੋਂ ਕਮਾ ਰਹੇ ਨੇ 4 ਲੱਖ ਰੁਪਏ - Shrimp production in Punjab
ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਮੁੱਖ ਆਰੋਪੀ ਸੁਮਨਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।