ETV Bharat / state

ਪੰਜਾਬ 'ਚ ਬਸਪਾ ਸੁਪ੍ਰੀਮੋ ਮਾਇਆਵਤੀ ਦਾ ਐਲਾਨ, ਕਿਹਾ- ਭਾਜਪਾ ਦੀ ਕੇਂਦਰ 'ਚ ਮੁੜ ਆਉਣ ਦੀ ਆਸ ਨਹੀਂ - Mayawati In Punjab - MAYAWATI IN PUNJAB

BSP Supremo Mayawati In Punjab: ਪੰਜਾਬ ਦੇ ਨਵਾਂਸ਼ਹਿਰ ਪਹੁੰਚੂ ਬਸਪਾ ਸੁਪ੍ਰੀਮੋ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਪੂੰਜੀਪਤੀਆਂ ਦੇ ਧੰਨ ਦਾ ਮੁਕਾਬਲਾ ਬਹੁਜਨ ਸਮਾਜ ਛੋਟੇ ਸਾਧਨਾਂ ਨੂੰ ਇਕੱਠੇ ਕਰਕੇ ਕਰੇ। ਉਨ੍ਹਾਂ ਕਿਹਾ ਕਿ ਇਸ ਵਾਰ ਕੇਂਦਰ ਵਿੱਚ ਮੁੜ ਭਾਜਪਾ ਦੇ ਆਉਣ ਦੀ ਆਸ ਨਹੀਂ ਹੈ।

Mayawati In Punjab
ਪੰਜਾਬ 'ਚ ਬਸਪਾ ਸੁਪ੍ਰੀਮੋ ਮਾਇਆਵਤੀ (ਈਟੀਵੀ ਭਾਰਤ)
author img

By ETV Bharat Punjabi Team

Published : May 24, 2024, 7:49 PM IST

ਨਵਾਂਸ਼ਹਿਰ: ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੀ ਸੂਬਾ ਪੱਧਰੀ ਰੈਲੀ ਨਵਾਂਸ਼ਹਿਰ ਦੇ ਵਿਸ਼ਾਲ ਮੈਦਾਨ 'ਚ ਹੋਈ। ਨੀਲੇ ਝੰਡੇ ਤੇ ਵਿਸ਼ਾਲ ਹੋਲਡਿੰਗ ਨਾਲ ਪੂਰੇ ਮੈਦਾਨ ਨੂੰ ਸਜਾਇਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ 13 ਉਮੀਦਵਾਰ ਅਤੇ ਹਿਮਾਚਲ ਪ੍ਰਦੇਸ਼ ਦੇ ਚਾਰ ਚੰਡੀਗੜ੍ਹ ਦਾ ਇੱਕ ਉਮੀਦਵਾਰ ਮੰਚ ਦੇ ਉੱਤੇ ਹਾਜ਼ਰ ਰਹੇ, ਜਿਨ੍ਹਾਂ ਲਈ ਕੁਮਾਰੀ ਮਾਇਆਵਤੀ ਨੇ ਵੋਟ ਪਾਉਣ ਦੀ ਅਪੀਲ ਕੀਤੀ।

ਬਸਪਾ ਨੇ ਕਿਸਾਨਾਂ ਨੂੰ ਢੁਕਵੇਂ ਮੁੱਲ ਦਿੱਤੇ: ਇਸ ਮੌਕੇ ਮਾਇਆਵਤੀ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਵਾਂਗ ਹੀ ਦੇਸ਼ ਦੇ ਧੰਨਾ ਸੇਠਾਂ ਤੇ ਪੂੰਜੀਪਤੀਆਂ ਦਾ ਅਰਬਾਂ ਰੁਪਏ ਦਾ ਧੰਨ ਕੇਂਦਰ ਦੀ ਭਾਜਪਾ ਸਰਕਾਰ ਨੇ ਮਾਫ਼ ਕੀਤਾ ਹੈ, ਜੋ ਕਿ ਦੇਸ਼ਵਾਸੀਆਂ ਦੀ ਨਜ਼ਰ ਵਿੱਚ ਹੈ। ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ, ਪਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਨਾਲ ਆਰਥਿਕਤਾ ਵੀ ਪ੍ਰਭਾਵਿਤ ਹੋ ਰਹੀ ਹੈ। ਬਸਪਾ ਨੇ ਆਪਣੇ ਚਾਰੋਂ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਫਸਲਾਂ ਦੇ ਢੁਕਵੇਂ ਮੁੱਲ ਦਿੱਤੇ ਤੇ ਖੇਤੀ ਦੇ ਸਾਧਨ ਮੁਹਈਆਂ ਕਰਵਾਏ ਹਨ।

Mayawati In Punjab
ਪੰਜਾਬ 'ਚ ਬਸਪਾ ਸੁਪ੍ਰੀਮੋ ਮਾਇਆਵਤੀ (ਈਟੀਵੀ ਭਾਰਤ)

ਚਰਮ ਸੀਮਾ ਉੱਤੇ ਗਰੀਬੀ ਤੇ ਭ੍ਰਿਸ਼ਟਾਚਾਰ : ਮਾਇਵਤੀ ਨੇ ਕਿਹਾ ਕਿ ਆਪਣੀ ਚਾਰ ਵਾਰ ਦੀ ਸਰਕਾਰ ਦੌਰਾਨ ਦਲਿਤਾਂ ਪਿਛੜੀਆਂ ਸ਼੍ਰੇਣੀਆਂ ਦੇ ਸਰਕਾਰੀ ਕਰਮਚਾਰੀਆਂ ਦਾ ਨੌਕਰੀਆਂ ਵਿੱਚ ਬੈਕਲਾਗ ਭਰਿਆ ਹੈ ਅਤੇ ਪ੍ਰਾਈਵੇਟ ਖੇਤਰ ਵਿੱਚ ਦਲਿਤਾਂ ਪਿਛੜੇ ਵਰਗਾਂ ਦਾ ਰਾਖਵਾਂਕਰਨ ਲਾਗੂ ਕੀਤਾ ਹੈ। ਮੌਕੇ ਦੀਆਂ ਸਰਕਾਰਾਂ ਨੇ ਸਰਕਾਰੀ ਕਰਮਚਾਰੀਆਂ ਦੀਆਂ ਤਰੱਕੀਆਂ ਵਿੱਚ ਰਾਖਵਾਂਕਰਨ ਨੂੰ ਪ੍ਰਭਾਵਹੀਣ ਕਰ ਦਿੱਤਾ ਹੈ। ਗਰੀਬੀ ਤੇ ਭ੍ਰਿਸ਼ਟਾਚਾਰ ਚਰਮ ਸੀਮਾ ਉੱਤੇ ਹੈ। ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਭਾਜਪਾ ਤੇ ਕਾਂਗਰਸ ਤਰ੍ਹਾਂ ਦੇ ਵਰਤ ਰਹੀ ਹਨ ਅਤੇ ਆਪਣੇ ਹੱਕ ਵਿੱਚ ਹਵਾ ਬਣਾਉਣ ਲਈ ਵੱਡੇ ਪੱਧਰ ਉੱਤੇ ਓਪੀਨੀਅਨ ਪੋਲ ਤੇ ਮੀਡੀਆ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ।

ਬਸਪਾ ਚੋਣ ਘੋਸ਼ਣਾ ਪੱਤਰ ਜਾਰੀ ਨਹੀਂ ਕਰਦੀ, ਸਗੋਂ : ਮਾਇਵਤੀ ਨੇ ਕਿਹਾ ਕਿ ਕਾਂਗਰਸ ਭਾਜਪਾ ਤੇ ਉਨ੍ਹਾਂ ਦੇ ਸਹਿਯੋਗੀ ਦਲ ਵਲੋਂ ਤਰ੍ਹਾਂ ਤਰ੍ਹਾਂ ਦੇ ਚੋਣ ਲੁਭਾਵਣੇ ਐਲਾਨ ਪੱਤਰ ਤਿਆਰ ਕਰਕੇ ਵੋਟਰਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਜਦਕਿ ਬਹੁਜਨ ਸਮਾਜ ਪਾਰਟੀ ਨੇ ਚਾਰ ਵਾਰ ਆਪਣੀ ਸਰਕਾਰ ਬਣਾਈ ਹੈ ਅਤੇ ਅੱਜ ਤੱਕ ਵੀ ਕਦੀ ਵੀ ਚੋਣ ਘੋਸ਼ਣਾ ਪੱਤਰ ਜਾਰੀ ਨਹੀਂ ਕੀਤਾ ਹੈ, ਸਗੋਂ ਬਸਪਾ ਘੋਸ਼ਣਾ ਕਰਨ ਦੀ ਜਗ੍ਹਾ ਆਮ ਲੋਕਾਂ ਦੀ ਤਰੱਕੀ ਤੇ ਵਿਕਾਸ ਦੀਆਂ ਨੀਤੀਆਂ ਨੂੰ ਜਮੀਨੀ ਹਕੀਕਤ ਵਿਚ ਬਦਲਣ ਲਈ ਕੰਮ ਕਰਦੀ ਹੈ। ਜਦੋਂ ਕਿ ਬਹੁਜਨ ਸਮਾਜ ਪਾਰਟੀ ਨੇ ਗਰੀਬ ਬੇਘਰਿਆਂ ਲਈ ਕਾਂਸ਼ੀ ਰਾਮ ਸਾਹਿਬ ਅਵਾਸ ਯੋਜਨਾ ਬਣਾਕੇ ਘਰ ਦੇਣ ਦਾ ਕੰਮ ਕੀਤਾ। ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਦਿੱਤਾ ਮੁਫਤ ਤੇ ਸਸਤਾ ਰਾਸ਼ਨ ਤੇ ਲੂਣ ਤੇਲ ਦੇਸ਼ਵਾਸੀਆਂ ਦੇ ਟੈਕਸ ਨਾਲ ਦਿੱਤਾ ਜਾਂਦਾ ਹੈ, ਨਾ ਕਿ ਸਰਕਾਰਾਂ ਆਪਣੀ ਜੇਬ ਚੋ ਦਿੰਦੀਆ ਹਨ।

ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪੁਲ ਕੁਮਾਰ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਵਿਧਾਇਕ ਡਾਕਟਰ ਨਛੱਤਰ ਪਾਲ, ਅਜੀਤ ਸਿੰਘ ਭੈਣੀ, ਪ੍ਰਵੀਨ ਬੰਗਾ ਗੁਰਲਾਲ ਸੈਲਾ ਠੇਕੇਦਾਰ ਰਜਿੰਦਰ ਸਿੰਘ, ਸਰਬਜੀਤ ਜਾਫਰਪੁਰ, ਦਿਲਬਾਗ ਚੰਦ ਮਹਿੰਦੀਪੁਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਅਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜੀ, ਹੋਸ਼ਿਆਰਪੁਰ ਤੋਂ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ, ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਦਾਸਪੁਰ ਤੋਂ ਇੰਜੀਨੀਅਰ ਰਾਜਕੁਮਾਰ ਜਨੋਤਰਾ, ਲੁਧਿਆਣੇ ਤੋਂ ਦਵਿੰਦਰ ਸਿੰਘ ਪਨੇਸਰ, ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋ, ਪਟਿਆਲਾ ਤੋਂ ਜਗਜੀਤ ਸਿੰਘ ਛੜਬੜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ, ਬਠਿੰਡੇ ਤੋਂ ਨਿੱਕਾ ਸਿੰਘ ਲਖਵੀਰ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਖਡੂਰ ਸਾਹਿਬ ਤੋਂ ਸਤਨਾਮ ਸਿੰਘ ਤੁੜ, ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ, ਚੰਡੀਗੜ੍ਹ ਤੋਂ ਡਾ. ਰਿਤੂ ਸਿੰਘ ਆਦਿ ਹਾਜ਼ਰ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.