ETV Bharat / state

ਸ਼ਿਵ ਸੈਨਾ ਆਗੂ 'ਤੇ ਹਮਲਾ ਸਰਕਾਰ ਦਾ ਫੇਲੀਅਰ ਹੈ, ਕੁਰਸੀ ਬਚਾਉਣ ਲੱਗੀ ਸੂਬਾ ਸਰਕਾਰ ਨੂੰ ਲੋਕਾਂ ਦੀ ਨਹੀਂ ਪ੍ਰਵਾਹ: ਸੁਨੀਲ ਜਾਖੜ - Sunil Jakhar target AAP

SUNIL JAKHAR TARGET AAP: ਪੰਜਾਬ ਦੇ ਲੁਧਿਆਣਾ 'ਚ ਸ਼ਿਵ ਸੈਨਾ ਨੇਤਾ ਸੰਦੀਪ ਥਾਪਰ 'ਤੇ ਹੋਏ ਹਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ 'ਚ ਭਾਰੀ ਰੋਸ ਹੈ। ਉਥੇ ਹੀ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਜ਼ਖਮੀ ਆਗੂ ਦਾ ਹਾਲ ਜਾਣਿਆ ਗਿਆ। ਨਾਲ ਹੀ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ ਅਤੇ ਕਿਹਾ ਕਿ ਸਰਕਾਰ ਆਪਣੇ ਕਰੀਬੀਆਂ ਨੂੰ ਸੁਰੱਖਿਆ ਦੇਣ ਵਿਚ ਵਿਅਸਤ ਹੈ ਪਰ ਸੂਬੇ ਦੀ ਜਨਤਾ ਦੀ ਸੁਰੱਖਿਆ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ।

author img

By ETV Bharat Punjabi Team

Published : Jul 6, 2024, 4:13 PM IST

BJP Punjab President Sunil Jakhar meet Shiv Sena leader sandeep thapar, target on the state government
ਸ਼ਿਵ ਸੈਨਾ ਆਗੂ 'ਤੇ ਹਮਲਾ ਸਰਕਾਰ ਦਾ ਫੇਲੀਅਰ ਹੈ (ਲੁਧਿਆਣਾ ਰਿਪੋਰਟਰ)

ਲੁਧਿਆਣਾ: ਲੁਧਿਆਣਾ ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਨੂੰ ਲੈ ਕੇ ਸੁਨੀਲ ਜਾਖੜ ਅੱਜ ਹਾਲ ਜਾਣਨ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਪਹੁੰਚੇ। ਇਸ ਦੌਰਾਨ ਸੁਨੀਲ ਜਾਖੜ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਖੁਦ ਸੋਧੇ ਲਾਉਣ ਦਾ ਇਹ ਚਲਣ ਚੱਲ ਪਿਆ ਹੈ। ਉਹਨਾਂ ਕਿਹਾ ਕਿ ਇਹ ਖਤਰਨਾਕ ਹੈ ਅਜਿਹਾ ਨਹੀਂ ਹੋਣਾ ਚਾਹੀਦਾ। ਸੁਨੀਲ ਜਾਖੜ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਸਰਕਾਰ ਸੁੱਤੀ ਪਈ ਹੈ।

ਸੌਧਾ ਲਾਉਣ ਦਾ ਚਲਣ ਹੋਵੇ ਖਤਮ: ਸੁਨੀਲ ਜਾਖੜ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਸੂਰੀ ਦਾ ਕਤਲ ਕਰ ਦਿੱਤਾ ਗਿਆ। ਜਲੰਧਰ ਦੇ ਵਿੱਚ ਵੀ ਕਤਲ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਸਮਾਜ ਲਈ ਵੀ ਖਤਰਨਾਕ ਕੰਮ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜੇਕਰ ਕਿਸੇ ਨੂੰ ਲੱਗੇ ਕਿ ਉਸ ਦੀਆਂ ਭਾਵਨਾਵਾਂ ਨੂੰ ਕੋਈ ਢਾਲ ਲੱਗੀ ਹੈ ਤਾਂ ਉਹ ਆਪਣੇ ਆਪ ਹੀ ਉਸ ਦਾ ਕਤਲ ਕਰ ਦੇਵੇ ਜਾਂ ਕਾਰਵਾਈ ਕਰ ਦੇਵੇ। ਉਹਨਾਂ ਕਿਹਾ ਕਿ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਜੇਕਰ ਫੈਸਲੇ ਆਪ ਹੀ ਕਰਨੇ ਹਨ ਉਹਨਾਂ ਕਿਹਾ ਕਿ ਮੁਲਜ਼ਮਾਂ ਦਾ ਫੜੇ ਜਾਣਾ ਮੁੱਦਾ ਨਹੀਂ ਹੈ, ਮੁੱਦਾ ਸਮਾਜ ਦੇ ਵਿੱਚ ਇਹ ਜੋ ਚੱਲਣ ਚੱਲ ਪਿਆ ਹੈ ਇਸ ਤੇ ਠੱਲ ਪਾਉਣਾ ਹੈ।

ਇਸ ਮੌਕੇ ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ। ਇਸ 'ਤੇ ਰੋਕ ਲਾਉਣ ਦੀ ਲੋੜ ਹੈ ਜੋ ਕਿ ਸੂਬਾ ਸਰਕਾਰ ਕਾਨੂੰਨ ਵਿਵਸਥਾ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਸਭ ਤੋਂ ਜਰੂਰੀ ਗੱਲ ਹੀ ਸੂਬੇ ਲਈ ਕਾਨੂੰਨ ਵਿਵਸਥਾ ਹੁੰਦੀ ਹੈ, ਜੇਕਰ ਕੋਈ ਸੁਰੱਖਿਤ ਹੀ ਨਹੀਂ ਹੈ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੈ।

ਸਰਕਾਰ ਦਾ ਫੇਲੀਅਰ ਹੈ ਲੋਕਾਂ 'ਤੇ ਹੁੰਦੇ ਹਮਲੇ : ਉਥੇ ਹੀ ਸੁਨੀਲ ਜਾਖੜ ਨੇ ਕਿਹਾ ਪੰਜਾਬ ਦੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਸੁੱਰਖਿਆ ਦਾ ਖਿਆਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਸਿੱਧੂ ਮੂਸੇਵਾਲਾ ਤੋਂ ਬਾਅਦ ਕਈ ਅਜਿਹੇ ਹਮਲੇ ਹੋਏ ਹਨ ਕਤਲ ਹੋਏ ਹਨ ਜੋ ਸਾਫ ਤੌਰ 'ਤੇ ਸੁਬੇ ਦੀ ਸਰਕਾਰ ਜ਼ਿੰਮੇਵਾਰ ਹੈ। ਨਾਲ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਝੁਠੇ ਮਗਰਮੱਛ ਦੇ ਹੰਝੂਆਂ ਦੇ ਨਾਮ 'ਤੇ ਵੀ ਪਰਿਵਾਰ ਨੂੰ ਹੌਂਸਲਾ ਨਹੀਂ ਦਿੱਤਾ ਅਫਸੌਸ ਦੇ ਨਾਮ 'ਤੇ ਇੱਕ ਛੋਟਾ ਜਿਹਾ ਟਵੀਟ ਵੀ ਨਹੀਂ ਕੀਤਾ ਗਿਆ। ਮਾਨ ਆਪਣੀ ਕੁਰਸੀ ਬਚਾਉਣ 'ਚ ਵਿਅਸਤ ਹਨ। ਇਹ ਸਰਕਾਰ ਦਾ ਫੇਲੀਅਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.