ਫਰੀਦਕੋਟ: ਲੋਕ ਸਭਾ ਚੋਣਾਂ ਲਈ ਐਲਾਨੇ ਗਏ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਅੱਜ ਫਰੀਦਕੋਟ ਪੁੱਜੇ ਜਿਥੇ ਉਨ੍ਹਾਂ ਵੱਲੋ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਫਰੀਦਕੋਟ ਦੇ ਮੰਡਲ ਪ੍ਰਧਾਨ ਪੁਨੀਤ ਗਰੋਵਰ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੰਸ ਰਾਜ ਹੰਸ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵੱਲੋਂ ਜੋ ਵੀ ਵਾਅਦੇ ਕੀਤੇ ਜਾਂਦੇ ਹਨ ਉਹ ਪੂਰੇ ਕੀਤੇ ਜਾਂਦੇ ਹਨ।
ਭਾਜਪਾ ਦੀ ਹੋਵੇਗੀ ਜਿੱਤ: ਹੰਸ ਰਾਜ ਹੰਸ ਨੇ ਕਿਹਾ ਕਿ ਮੋਦੀ ਸਰਕਾਰ ਦੇ ਕੀਤੇ ਕੰਮਾਂ ਨੂੰ ਦੇਖਕੇ ਲੋਕ ਭਾਜਪਾ ਨੂੰ ਵੋਟ ਕਰਨਗੇ ਅਤੇ ਇਸ ਵਾਰ ਰਿਕਾਰਡ ਜਿੱਤ ਹਾਸਿਲ ਕਰ ਭਾਜਪਾ ਸੱਤਾ ਵਿੱਚ ਆਏਗੀ। ਕਿਸਾਨਾਂ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਉਨ੍ਹਾਂ ਦਾ ਕੋਈ ਗੁਸਾ ਨਹੀਂ ਥੋੜੀਆਂ ਗਲਤਫਹਿਮੀਆਂ ਨੇ ਉਹ ਮਿਲ ਕੇ ਦੂਰ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਵਿੱਚ ਔਰਤਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ ਅਤੇ ਇਸ ਵਾਰ ਵੀ ਭਾਜਪਾ ਦੀ ਸਰਕਾਰ ਵਿੱਚ ਵੱਡੀ ਗਿਣਤੀ ਅੰਦਰ ਔਰਤਾਂ ਦੀ ਹਿੱਸੇਦਾਰੀ ਹੈ। ਦੱਸਣਯੋਗ ਹੈ ਕਿ ਲਗਾਤਾਰ ਪਿਛਲੇ ਦਿਨੀਂ ਭਾਜਪਾ ਆਗੂਆਂ ਦੇ ਕਿਸਾਨਾਂ ਵੱਲੋਂ ਕੀਤੇ ਜਾਂਦੇ ਵਿਰੋਧ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਮੀਟਿੰਗ ਵਾਲੀ ਜਗ੍ਹਾ ਉੱਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
- ਮਜੀਠਾ ਹਲਕੇ 'ਚ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਦਾ ਕਿਸਾਨਾਂ ਵੱਲੋਂ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ - Opposition to Taranjit Sandhu
- 'ਆਪ' ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਭਰਿਆ ਜਿੱਤ ਦਾ ਹੁੰਗਾਰਾ, ਕਿਹਾ-ਲੋਕਾਂ 'ਚ 'ਆਪ' ਲਈ ਪੂਰਾ ਉਤਸ਼ਾਹ, ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਰਹੇਗੀ ਜਾਰੀ - Ashok Parashar claimed victory
- ਫਿਰ ਵਰ੍ਹਿਆ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਇੱਕ ਦੀ ਮੌਤ - Road accident in Moga
ਬੀਤੇ ਦਿਨੀ ਕਿਸਾਨਾਂ ਵੱਲੋਂ ਵਿਰੋਧ: ਦੱਸ ਦਈਏ ਬੀਤੇ ਦਿਨੀ ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਘਿਰਾਓ ਵੀ ਕੀਤਾ ਗਿਆ ਸੀ। ਹੰਸ ਰਾਜ ਹੰਸ ਦਾ ਕਾਫਲਾ ਮੀਟਿੰਗ ਵਾਲੀ ਜਗ੍ਹਾ ਉੱਤੇ ਪੁੱਜਾ ਤਾਂ ਕਿਸਾਨ ਜੋ ਪਹਿਲਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ ਉਨ੍ਹਾਂ ਵੱਲੋਂ ਹੰਸ ਰਾਜ ਹੰਸ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਉਨ੍ਹਾਂ ਵੱਲੋਂ ਸਵਾਲਾਂ ਦੀ ਲਿਸਟ ਤਿਆਰ ਕੀਤੀ ਗਈ ਸੀ, ਜਿਸ ਮੁਤਾਬਿਕ ਸਵਾਲ ਪੁੱਛਣ ਦੀ ਕੋਸ਼ਿਸ ਕੀਤੀ ਗਈ ਪਰ ਮੌਕੇ ਉੱਤੇ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਕੀਤੇ ਪੁਖਤਾ ਪ੍ਰਬੰਧਾਂ ਦੇ ਚਲਦੇ ਘੇਰਾਬੰਦੀ ਕਰ ਕਿਸਾਨਾਂ ਨੂੰ ਹੰਸ ਰਾਜ ਹੰਸ ਦੇ ਕਾਫਲੇ ਤੋਂ ਦੂਰ ਹਟਾ ਦਿੱਤਾ ਗਿਆ ਸੀ।