ਅੰਮ੍ਰਿਤਸਰ : ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਟੇਟ ਕਾਰਪੋਰੇਸ਼ਨ ਪਾਵਰ ਲਿਮਿਟਿਡ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰੇਗਾ ਉਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ,ਬੀਤੇ ਦਿਨ ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਪਾਵਰ ਕੋਰਪਰੇਸ਼ਨ ਲਿਮਿਟਿਡ ਦੇ ਵੱਲੋਂ ਰੇਡ ਕੀਤੀ ਗਈ ਸੀ ਅਤੇ 95.27 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਪੀਐਸਪੀਸੀਐਲ ਅੰਮ੍ਰਿਤਸਰ ਦੇ ਵਿੱਚ ਕੁੱਲ ਚਾਰ ਸਰਕਲ ਆਉਂਦੇ ਨੇ ਅੰਮ੍ਰਿਤਸਰ ਸਿਟੀ, ਗੁਰਦਾਸਪੁਰ, ਸਭ ਅਰਬਨ ਅੰਮ੍ਰਿਤਸਰ, ਤਰਨ ਤਾਰਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਪੀਐਸਪੀਸੀਐਲ ਦੇ ਵੱਲੋਂ ਮੁਹਿਮ ਚਲਾਈ ਜਾ ਰਹੀ ਹੈ। ਕਿ ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਸਾਡੇ ਵੱਲੋਂ ਅੰਮ੍ਰਿਤਸਰ ਸਰਕਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰੇਡ ਕੀਤੀ ਗਈ ਸੀ। ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਸਿਟੀ ਸਰਕਲ ਦੇ ਵਿੱਚ 1949 ਕਨੈਕਸ਼ਨ ਚੈੱਕ ਕੀਤੇ ਗਏ ਜਿਹਦੇ ਵਿੱਚ 36 ਕਨੈਕਸ਼ਨਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਸੀ। ਉਹਨਾਂ ਦੇ ਖਿਲਾਫ 7.28 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਗੁਰਦਾਸਪੁਰ ਸਰਕਲ ਦੇ ਵਿੱਚ ਉਹਨਾਂ ਵੱਲੋਂ 2131 ਕਨੈਕਸ਼ਨ ਚੈੱਕ ਕੀਤੇ ਗਏ ਹਨ ਜਿਹਦੇ ਵਿੱਚ 16 ਕਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਹਨਾਂ ਨੂੰ 4.87 ਲੱਖ ਰੁਪਿਆ ਜੁਰਮਾਨਾ ਲਗਾਇਆ ਗਿਆ।
64.03 ਲੱਖ ਰੁਪਿਆ ਜ਼ੁਰਮਾਨਾ: ਉਹਨਾਂ ਦੱਸਿਆ ਕਿ ਸਭ ਅਰਬਨ ਅੰਮ੍ਰਿਤਸਰ ਸਰਕਲ ਦੇ ਵਿੱਚ ਉਨਾਂ ਦੇ ਵੱਲੋਂ 3638 ਕਨੈਕਸ਼ਨ ਚੈੱਕ ਕੀਤੇ ਗਏ ਜਿਨਾਂ ਦੇ ਵਿੱਚ 204 ਕਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਹਨਾਂ ਨੂੰ 64.03 ਲੱਖ ਰੁਪਿਆ ਜੁਰਮਾਨਾ ਲਗਾਇਆ ਗਿਆ, ਤਰਨ ਤਰਨ ਸਰਕਲ ਦੇ ਵਿੱਚ ਉਹਨਾਂ ਦੇ ਵੱਲੋਂ 1848 ਕਨੈਕਸ਼ਨ ਚੈੱਕ ਕੀਤੇ ਗਏ ਜਿਹਦੇ ਵਿੱਚ 80 ਕਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਨਾਂ ਨੂੰ 19.09 ਲੱਖ ਰੁਪਿਆ ਜੁਰਮਾਨਾ ਲਗਾਇਆ ਗਿਆ।
- ਮੰਡੀ ਬੋਰਡ ਦੇ ਪ੍ਰਧਾਨ ਹਰਚੰਦ ਸਿੰਘ ਨੇ ਝੋਨੇ ਦੀ ਫੀਸ ਤੋਂ ਬਗੈਰ ਝੋਨਾ ਵੇਚਣ ਦੇ ਇਲਜ਼ਾਮਾਂ 'ਤੇ ਦਿੱਤੀ ਪ੍ਰਤੀਕ੍ਰਿਆ - Harchand Singh reacted on paddy
- ਪੰਜਾਬ ਤੋਂ ਨਸ਼ਾ ਤਸਕਰ ਡਿਟੇਨ ਕਰਕੇ ਭੇਜਿਆ ਡਿਬਰੂਗੜ੍ਹ ਜੇਲ੍ਹ, ਜਾਣੋ ਪੂਰਾ ਮਾਮਲਾ - Drug Smuggler Detained
- ਇੱਥੇ ਤਿਆਰ ਹੁੰਦੀ ਅਜਿਹੀ ਰੱਖੜੀ, ਜੋ ਰੱਖੜੀ ਦਾ ਤਿਉਹਾਰ ਖ਼ਤਮ ਹੋਣ ਤੋਂ ਬਾਅਦ ਵੀ ਆਉਂਦੀ ਇਹ ਕੰਮ - Magnet Rakhi
ਬਿਜਲੀ ਦਾ ਬਕਾਇਆ 750.93 ਕਰੋੜ ਰੁਪਿਆ : ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਮਹਿਕਮੇ ਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤੱਕ ਬਿਜਲੀ ਦਾ ਬਕਾਇਆ 750.93 ਕਰੋੜ ਰੁਪਆ ਹੈ।, ਅਤੇ ਘਰੇਲੂ ਕਨੈਕਸ਼ਨਾਂ ਦਾ 535.83 ਕਰੋੜ ਰੁਪਆ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਵੱਲੋਂ ਜੁਰਮਾਨਾ ਲਗਾਏ ਗਏ ਨੇ, ਉਹਨਾਂ ਨੂੰ ਜਲਦ ਤੋਂ ਜਲਦ ਜੁਰਮਾਨਾ ਭਰਨਾ ਹੋਵੇਗਾ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਸਰਕਲ ਦੇ ਵਿੱਚ ਰੇਡ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਨਾ ਕੀਤੀ ਜਾਵੇ ਅਤੇ ਜਿਹੜਾ ਵੀ ਤੁਹਾਡਾ ਬਿਜਲੀ ਦੇ ਬਿੱਲ ਦਾ ਬਕਾਇਆ ਹੈ, ਉਸ ਨੂੰ ਭਰਿਆ ਜਾਵੇ।