ਅੰਮ੍ਰਿਤਸਰ : ਬੀਤੇ ਦਿਨੀ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਕੱਕੜ ਤਰੀਨ 'ਚ ਜਮੀਨ ਦੇ ਝਗੜੇ ਨੂੰ ਲੈ ਕੇ ਦੋ ਵਿਅਕਤੀਆਂ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਨਾਂ ਦਾ ਪੋਸਟਮਾਰਟਮ ਹੋਣ ਲਈ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਅਜਨਾਲਾ ਵਿੱਚ ਰੱਖੀਆਂ ਗਈਆਂ ਸਨ। ਅੱਜ ਸਵੇਰ ਤੋਂ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਅਜਨਾਲਾ ਵਿੱਚ ਲਾਸ਼ਾਂ ਲੈਣ ਲਈ ਇੰਤਜ਼ਾਰ ਕਰ ਰਹੇ ਸਨ।
ਉਥੇ ਹੀ ਦੇਰ ਸ਼ਾਮ ਤੱਕ ਪੋਸਟਮਾਰਟਮ ਨਾ ਹੋਣ ਅਤੇ ਇੱਕ ਮ੍ਰਿਤਕ ਦੀ ਲਾਸ਼ ਵਿੱਚੋਂ ਬੁੱਲੇਟ ਨਾ ਮਿਲਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਰੀਬਾਜ਼ੀ ਕੀਤੀ ਗਈ ਅਤੇ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਡੀਐਸਪੀ ਅਟਾਰੀ ਨੂੰ ਡੀਐਸਪੀ ਅਜਨਾਲਾ ਅਤੇ ਅਜਨਾਲਾ ਪੁਲਿਸ ਦੀ ਮਦਦ ਦੇ ਨਾਲ ਮ੍ਰਿਤਕਾਂ ਦੇ ਵਾਰਸਾਂ ਨੂੰ ਸਮਝਾ ਬੁਝਾ ਅਤੇ ਸਿਵਲ ਸਰਜਨ ਅੰਮ੍ਰਿਤਸਰ ਨਾਲ ਸੰਪਰਕ ਸਾਧਨ ਤੋਂ ਬਾਅਦ ਹੋਰ ਡਾਕਟਰਾਂ ਨੂੰ ਬੁਲਾ ਕੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ।
ਡਾਕਟਰਾਂ 'ਤੇ ਗੰਭੀਰ ਇਲਜ਼ਾਮ : ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕਾਂ ਦੇ ਵਾਰਸਾਂ ਨੇ ਡਾਕਟਰਾਂ ਦੀ ਟੀਮ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬੀਤੇ ਦਿਨ ਹੀ ਉਹ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਅਜਨਾਲਾ ਵਿੱਚ ਪੋਸਟਮਾਰਟਮ ਲਈ ਛੱਡ ਕੇ ਗਏ ਸਨ ਅਤੇ ਸਵੇਰ ਤੋਂ ਹੀ ਉਹ ਪੋਸਟਮਾਰਟਮ ਦੀ ਉਡੀਕ ਕਰ ਰਹੇ ਸਨ ਪਰ ਦੇਰ ਸ਼ਾਮ ਬੀਤ ਜਾਣ ਤੋਂ ਬਾਅਦ ਵੀ ਡਾਕਟਰਾਂ ਵੱਲੋਂ ਤਸੱਲੀ ਬਖਸ਼ ਪੋਸਟਮਾਰਟਮ ਨਹੀ ਕੀਤਾ ਗਿਆ ਅਤੇ ਉਲਟਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਮ੍ਰਿਤਕ ਦੀ ਲਾਸ਼ ਚੋਂ ਗੋਲੀ ਨਹੀਂ ਮਿਲ ਰਹੀ। ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਕਿਸੇ ਸਿਆਸੀ ਸ਼ਹਿ ਦੇ ਤਹਿਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਤੇ ਮੰਗ ਕੀਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੜਕ ਦੇ ਉੱਤੇ ਲਾਸ਼ਾਂ ਨੂੰ ਰੱਖ ਕੇ ਪ੍ਰਦਰਸ਼ਨ ਕਰਨਗੇ।
- ਮਾਨਸਾ 'ਚ ਤੇਜ਼ ਰਫਤਾਰ ਕਾਰ ਹੋਈ ਹਾਦਸਾਗ੍ਰਸਤ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ - Death of two youths in Mansa
ਅਮਰੀਕਾ ਤੋਂ ਆਈ NRI ਔਰਤ ਨਾਲ ਏਜੰਟ ਨੇ ਮਾਰੀ ਠੱਗੀ, ਪੁਲਿਸ ਵੀ ਪੀੜਤ ਨੂੰ ਦੇ ਰਹੀ ਧਮਕੀਆਂ ! - AGENT CHEATED NRI WOMAN- ਰੱਕ ਨੇ ਮਾਰੀ ਦੋ ਐਕਟਿਵਾ ਸਵਾਰ ਨੋਜਵਾਨਾਂ ਨੂੰ ਟੱਕਰ; ਗੰਭੀਰ ਜ਼ਖਮੀ ਕਰਕੇ ਫ਼ਰਾਰ ਹੋਇਆ ਚਾਲਕ, ਪੁਲਿਸ 'ਤੇ ਲੱਗੇ ਇਲਜ਼ਾਮ - amritsar hit and run case
ਇਸ ਸਬੰਧੀ ਮੌਕੇ 'ਤੇ ਪਹੁੰਚੇ ਡੀਐਸਪੀ ਅਟਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਾਂ ਵੱਲੋਂ ਪੋਸਟਮਾਰਟਮ ਵਿੱਚ ਦੇਰੀ ਹੋਣ ਦੇ ਸੰਬੰਧ ਵਿੱਚ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਏ ਗਏ ਹਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਉਹ ਅਧਿਕਾਰੀਆਂ ਨਾਲ ਗੱਲ ਕਰਕੇ ਹੋਰ ਡਾਕਟਰਾਂ ਦੀ ਟੀਮ ਮੰਗਵਾਈ ਗਈ ਹੈ ਅਤੇ ਉਹ ਪੋਸਟਮਾਰਟਮ ਕਰਕੇ ਮ੍ਰਿਤਕਾਂ ਦੀ ਲਾਸ਼ ਨੂੰ ਜਲਦ ਤੋਂ ਜਲਦ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰਨ ਜਾ ਰਹੇ ਹਨ।