ਅੰਮ੍ਰਿਤਸਰ: ਪੰਜਾਬੀ ਰਿਵਾਇਤੀ ਖਾਣਾ ਦੇਸ਼ਾਂ ਅਤੇ ਵਿਦੇਸ਼ਾਂ ਦੇ ਲੋਕਾ ਦੀ ਪਹਿਲੀ ਪੰਸਦ ਹੈ ਜਿਸਦੇ ਚਲਦੇ ਲੋਕ ਪੰਜਾਬੀ ਖਾਣੇ ਨੂੰ ਬਹੁਤ ਪੰਸਦ ਕਰਦੇ ਹਨ। ਜਿਸਦਾ ਲੋਹਾ ਅੱਜ ਭਾਰਤ ਭਰ ਵਿੱਚ ਫੂਡ ਡਲਿਵਰ ਕਰਨ ਵਾਲੀ ਕੰਪਨੀ, ਸਵੀਗੀ ਨੇ ਮਣਿਆ ਅਤੇ ਉੱਤਰ ਭਾਰਤ ਦੇ ਰੈਸਟੋਰੈਂਟ ਦੇ ਮੁਕਾਬਲੇ ਵਿੱਚ ਦੇਸ਼ ਭਰ ਦੇ ਲੋਕਾ ਵੱਲੋਂ ਅੰਮ੍ਰਿਤਸਰੀ ਹਵੇਲੀ ਰੈਸਟੋਰੈਂਟ ਨੂੰ ਬੈਸਟ ਕੈਜੂਅਲ ਡਾਇਨਿੰਗ ਅਤੇ ਬੈਸਟ ਇਨ ਨੋਰਥ ਇੰਡੀਅਨ ਫੂਡ ਲਈ ਚੁਣਿਆ ਹੈ। ਇਸ ਹੀ ਤਹਿਤ ਬਿਤੇ ਦਿਨ ਅੰਮ੍ਰਿਤਸਰ ਪਹੁੰਚ ਕੇ ਅੰਮ੍ਰਿਤਸਰ ਹਵੇਲੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਭਜੀਤ ਸਿੰਘ ਗਰੋਵਰ ਨੂੰ ਦੋ ਵੱਖ-ਵੱਖ ਅਵਾਰਡ ਨਾਲ ਨਿਵਾਜਿਆ ਗਿਆ ਹੈ।
ਦੇਸ਼ ਦੀ ਜਨਤਾ ਦਾ ਕੀਤਾ ਧਨੰਵਾਦ : ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਹਵੇਲੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਭ੍ਹਜੀਤ ਗਰੋਵਰ ਨੇ ਦੱਸਿਆ ਕਿ ਸਾਡੇ ਲਈ ਬਹੁਤ ਹੀ ਮਾਨ ਦੀ ਗਲ ਹੈ ਕਿ ਅੱਜ ਦੇਸ਼ ਭਰ ਵਿੱਚ ਚੱਲ ਰਹੇ 35 ਦੇ ਕਰੀਬ ਆਊਟਲੈਟ ਦੇ ਸਾਰੇ ਹੀ ਗ੍ਰਾਹਕਾਂ ਦੇ ਪਿਆਰ ਸਦਕਾ ਸਾਨੂੰ ਭਾਰਤ ਭਰ ਵਿੱਚ ਫੂਡ ਡਿਲਿਵਰ ਕਰਨ ਵਾਲੀ ਕੰਪਨੀ ਸਵੀਗੀ ਵੱਲੋਂ ਦੋ ਅਵਾਰਡ ਨਾਲ ਨਿਵਾਜਿਆ ਗਿਆ ਹੈ ਅਤੇ ਅਸੀਂ ਬਹੁਤ ਧੰਨਵਾਦੀ ਹਾਂ ਉਹਨਾ ਗ੍ਰਾਹਕਾਂ ਦੇ ਅਤੇ ਸਵੀਗੀ ਕੰਪਨੀ ਦੇ ਜਿਹਨਾਂ ਨੇ ਵੋਟ ਜਰਿਏ ਇਹ ਮਾਨ ਬਖਸ਼ਿਆ ਅਤੇ ਸਾਨੂੰ ਬਖਸ਼ਿਆ ਹੈ। ਅਸੀ ਪੂਰੇ ਭਾਰਤ ਵਿੱਚ ਪੰਜਾਬੀ ਵਿਰਸੇ ਅਤੇ ਸਭਿਆਚਾਰ ਨੂੰ ਦਰਸਾਉਂਦੇ ਖਾਣੇ ਨੂੰ ਸਰਵ ਕਰਦੇ ਹਾਂ।
- ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ - Lok Sabha Elections
- ਸਿੱਖਿਆ ਮਾਡਲ ਦੀ ਗੱਲ ਕਰਨ ਵਾਲਿਆਂ ਨੇ ਖੁਦ ਕੀਤਾ ਸਿੱਖਿਆ ਮਾਡਲ ਖੇਰੂੰ-ਖੇਰੂੰ, ਪ੍ਰਨੀਤ ਕੌਰ ਦਾ 'ਆਪ' 'ਤੇ ਨਿਸ਼ਾਨਾ - Lok Sabha Elections
- ਬਿਹਾਰ ਦੇ ਰੋਹਤਾਸ 'ਚ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਝੁਲਸ ਕੇ ਮੌਤ - Fire In Rohtas
ਲੋਕਾਂ ਦੀ ਪਸੰਦ ਨਾਲ ਚੁਣਿਆ : ਇਸ ਮੌਕੇ ਅਤੁਲ ਕਲਸਟਰ ਮੈਨੇਜਰ ਪੰਜਾਬ ਅਤੇ ਸਚਮੀਤ ਸਿੰਘ ਅਕਾਉਂਟ ਮੈਨੇਜਰ ਸਵੀਗੀ ਕੰਪਨੀ ਨੇ ਦਸਿਆ ਕਿ ਨੋਰਥ ਇੰਡੀਆ ਦੇ ਕੁਝ ਰੈਸਟੋਰੈਂਟ ਨੂੰ ਇਸ ਕੈਟੇਗਰੀ ਵਿੱਚ ਰੱਖਿਆ ਗਿਆ ਸੀ ਜਿਸਦੇ ਚਲਦੇ ਗ੍ਰਾਹਕਾਂ ਵੱਲੋ ਅੰਮ੍ਰਿਤਸਰ ਹਵੇਲੀ ਗਰੁੱਪ ਨੂੰ ਬੈਸਟ ਕੈਜ਼ੁਅਲ ਡਾਇਨਿੰਗ ਅਤੇ ਬੈਸਟ ਇਨ ਨਾਰਥ ਇੰਡੀਅਨ ਫੂਡ ਦੇ ਅਵਾਰਡ ਲਈ ਚੁਣਿਆ ਗਿਆ ਅਤੇ ਅੱਜ ਅਸੀ ਗੁਰੂਨਗਰੀ ਅੰਮ੍ਰਿਤਸਰ ਪਹੁੰਚ ਕੇ ਇਸ ਅਵਾਰਡ ਨੂੰ ਅੰਮ੍ਰਿਤਸਰ ਹਵੇਲੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਨੂੰ ਨਿਵਾਜਿਆ ਹੈ