ਬਠਿੰਡਾ: ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਹਥਿਆਰਾਂ ਦੀ ਨੋਕ 'ਤੇ ਲੁੱਟ ਕਰਨ ਕਰਨ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ।ਦਰਅਸਲ ਬੀਤੇ ਦਿਨੀਂ ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਵਿਖੇ ਤੇਜ਼ ਤਾਰ ਹਥਿਆਰ ਦੀ ਨੋਕ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।ਇਸ ਮਾਮਲੇ 'ਚ ਪੁਲਿਸ ਨੇ 5 ਨੌਜਵਾਨਾਂ ਚੋਂ 3 ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਦੀ ਭਾਲ ਜਾਰੀ ਹੈ।
ਐਸਪੀ ਨੇ ਕੀ ਕਿਹਾ: ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਮਲਾ ਨਹਿਰੂ ਕਲੋਨੀ ਵਿੱਚ ਦੁਕਾਨ ਜੈਦਕਾ ਈ ਸਰਵਿਸ ਸੈਂਟਰ 'ਤੇ ਅਣਪਛਾਤੇ ਨੌਜਵਾਨ ਲੜਕੇ ਮੂੰਹ ਬਣ ਕੇ ਦੁਕਾਨ 'ਚ ਦਾਖਲ ਹੁੰਦੇ ਨੇ ਅਤੇ ਕਾਊਂਟਰ ਤੋਂ 68000 ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਜਾਂਦੇ ਹਨ।ਜਿਸ ਤੋਂ ਬਾਅਦ ਥਾਣੇ 'ਚ ਕੇਸ ਦਰਜ ਕਰਵਾਇਆ ਜਾਂਦਾ ਹੈ।
ਕਿਵੇਂ ਹੋਈ ਗ੍ਰਿਫ਼ਤਾਰ: ਮਾਮਲਾ ਦਰਜ ਕਰਵਾਉਣ ਤੋਂ ਬਾਅਦ ਥਾਣਾ ਕੈਂਟ ਅਤੇ ਸੀਆਈ ਸਟਾਫ਼ ਦੀ ਟੀਮ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿੰਨਾਂ੍ਹ ਚੋਂ ਬਾਰੂ ਸਿੰਘ ਵਾਸੀ ਚੰਦਸਰ ਬਸਤੀ ਬਠਿੰਡਾ ਅਤੇ ਸੰਨੀ ਵਾਸੀ ਬਾਲਮੀਕੀ ਨਗਰ ਬਠਿੰਡਾ, ਗੁਰਦਿੱਤਾ ਸਿੰਘ ਵਾਸੀ ਹਰਰਾਏਪੁਰ ਨੇੜੇ ਗੋਨਿਆਣਾ ਮੰਡੀ ਬਠਿੰਡਾ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 20000/- ਰੁਪਏ ਕੈਸ਼, ਵਾਰਦਾਤ ਵਿੱਚ ਵਰਤਿਆ ਗਿਆ ਕਾਪਾ ਅਤੇ ਈ- ਰਿਕਸ਼ਾ ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇੇ ਤਿੰਨ ਮੁਲਜ਼ਾਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਭਾਲ ਕਰਨ ਲਈ ਪੁਲਿਸ ਪਾਰਟੀਆਂ ਵੱਲੋਂ ਰੇਡ ਕੀਤੀਆਂ ਜਾ ਰਹੀਆਂ ਹਨ ।
- ਸਾਂਸਦ ਹਰਸਿਮਰਤ ਕੌਰ ਬਾਦਲ ਨੇ ਰਾਮ ਰਹੀਮ ਅਤੇ ਕੰਗਨਾ ਰਨੌਤ ਉੱਤੇ ਕੱਸੇ ਤਿੱਖੇ ਤੰਜ - MP Harsimrat Kaur Badal
- ਲੁਧਿਆਣਾ ਵਿੱਚ ਨਹੀਂ ਦਿਖਿਆ ਬੰਦ ਦਾ ਅਸਰ, ਪੁਲਿਸ ਨੇ ਪਬਲਿਕ ਨੂੰ ਕੀਤੀ ਇਹ ਅਪੀਲ - Against SC St Act Bharat Bandh
- ਲੋਕਾਂ ਨੂੰ ਅਜਨਾਲਾ 'ਚ ਪਰੋਸੇ ਜਾ ਰਹੇ ਸੁਸਰੀ ਵਾਲੇ ਭਟੂਰੇ, ਵੀਡੀਓ ਸੋਸ਼ਲ ਮੀਡੀਓ ਉੱਤੇ ਵਾਇਰਲ, ਫੂਡ ਸੇਫਟੀ ਵਿਭਾਗ ਨੇ ਵਿੱਢੀ ਕਾਰਵਾਈ - harmful bhature in Ajnala