ਬਰਨਾਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਸਭਿਆਚਾਰ ਦੀ ਪ੍ਰਫੁੱਲਿਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਹੀ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਥਾਨਕ ਐੱਸ.ਐੱਸ.ਡੀ ਕਾਲਜ 'ਚ ਪੁਸਤਕ ਲੋਕ ਅਰਪਣ ਸਮਾਗਮ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਕਰਵਾਏ ਪੁਸਤਕ ਲੋਕ ਅਰਪਣ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਵਾਰਾਂ ਦੀ ਪੁਸਤਕ "ਮਹਾਨ ਯੋਧਿਆਂ ਦੀ ਵਾਰਾਂ" ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ 'ਚ ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾ ਹੀ ਉਸਾਰੂ ਸਾਹਿਤ ਦਾ ਮੁੱਦਈ ਰਿਹਾ ਹੈ। ਉਹਨਾਂ ਕਿਹਾ ਕਿ ਵਾਰਾਂ ਦੀ ਇਸ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਮਾਣ ਮਹਿਸੂਸ ਕਰਦਾ ਹੈ।
ਪੰਜਾਬੀ ਸਾਹਿਤ ਦੀ ਵਿਲੱਖਣ ਵੰਨਗੀ 'ਵਾਰ' : ਜ਼ਿਲ੍ਹਾ ਭਾਸ਼ਾ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਕਿਹਾ ਕਿ ਇਹ ਪੁਸਤਕ ਪਾਠਕਾਂ ਖਾਸ ਕਰਕੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਪੁਸਤਕ ਹੈ। ਪੁਸਤਕ ਦੀ ਸਿਰਜਣਾ ਬਾਰੇ ਬੋਲਦਿਆਂ ਪਵਨ ਹਰਚੰਦਪੁਰੀ ਨੇ ਕਿਹਾ ਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਪੰਜਾਬੀ ਸਾਹਿਤ ਦੀ ਵਿਲੱਖਣ ਵੰਨਗੀ 'ਵਾਰ' ਲਿਖਣ ਦੀ ਉਹਨਾਂ ਦੀ ਮਨ ਦੀ ਤਮੰਨਾ ਪੂਰੀ ਹੋਈ ਹੈ। ਉਹਨਾਂ ਕਿਹਾ ਕਿ ਆਧੁਨਿਕ ਪੀੜ੍ਹੀ ਨੂੰ 'ਵਾਰ' ਵੰਨਗੀ ਨਾਲ ਜੋੜ ਕੇ ਰੱਖਣਾ ਵੀ ਸਮੇਂ ਦੀ ਜ਼ਰੂਰਤ ਹੈ। ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ 'ਵਾਰ' ਹਮੇਸ਼ਾ ਹੀ ਯੋਧਿਆਂ ਦੀ ਲਿਖੀ ਅਤੇ ਗਾਈ ਜਾਂਦੀ ਹੈ। 'ਵਾਰ' ਰੂਪ ਵਿੱਚ ਯੋਧਿਆਂ ਬਾਰੇ ਪੜ੍ਹਨਾ ਉੱਤਮ ਸਾਹਿਤ ਨਾਲ ਜੁੜੇ ਹੋਣ ਦੀ ਨਿਸ਼ਾਨੀ ਹੈ।
- ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਮੁੜ ਵਿਵਾਦਾਂ 'ਚ, ਮੋਬਾਇਲ ਫੋਨ ਅਤੇ ਨਸ਼ਾ ਪਹੁੰਚਾਉਣ ਵਾਲੇ ਜੇਲ੍ਹ ਵਾਰਡਨ ਨੂੰ ਕੀਤਾ ਗ੍ਰਿਫਤਾਰ - Central Modern Jail of Faridkot
- ਹਰਿਆਣਾ ਦੇ CM ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ, ਪੰਜਾਬ ਨੂੰ ਵੱਡਾ ਭਰਾ ਕਹਿ ਕੇ ਕੀਤੀ ਪਾਣੀ ਦੀ ਮੰਗ - Haryana CM On Water
- ਨਿਘਾਰ 'ਤੇ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਹੋਂਦ ਦੀ ਲੜਾਈ ਹੋਣਗੀਆਂ ਜ਼ਿਮਨੀ ਚੋਣਾਂ, ਭਾਰੀ ਪੈ ਸਕਦਾ ਅੰਦਰੂਨੀ ਕਲੇਸ਼ - Conflict in Shiromani Akali Dal
ਕਾਵਿ ਕਲਾ ਸਿੱਖਣ ਦੇ ਚਾਹਵਾਨ: ਗੁਲਜ਼ਾਰ ਸਿੰਘ ਸ਼ੌਂਕੀ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਹਰਚੰਦਪੁਰੀ ਨੇ ਇਸ ਪੁਸਤਕ ਵਿੱਚ ਕਈ ਉਹਨਾਂ ਸਖਸ਼ੀਅਤਾਂ ਬਾਰੇ ਵੀ 'ਵਾਰਾਂ' ਲਿਖੀਆਂ ਹਨ ਜਿਨਾਂ ਬਾਰੇ ਪਹਿਲਾਂ ਕਦੇ 'ਵਾਰ' ਨਹੀਂ ਲਿਖੀ ਗਈ। ਡਾ.ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਪੁਸਤਕ ਕਾਵਿ ਕਲਾ ਦਾ ਬਿਹਤਰੀਨ ਨਮੂਨਾ ਹੈ। ਇਹ ਪੁਸਤਕ ਕਾਵਿ ਕਲਾ ਸਿੱਖਣ ਦੇ ਚਾਹਵਾਨਾਂ ਲਈ ਵੀ ਬੇਹੱਦ ਲਾਭਦਾਇਕ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਮੈਨੂੰ ਪੁੱਛੇ ਕਿ ਕਿਸ ਤਰ੍ਹਾਂ ਦੀ ਪੁਸਤਕ ਪੜ੍ਹਨੀ ਚਾਹੀਦੀ ਹੈ ਤਾਂ ਮੈਂ ਕਹਾਂਗਾ ਪਵਨ ਹਰਚੰਦਪੁਰੀ ਦੀ ਪੁਸਤਕ "ਮਹਾਨ ਯੋਧਿਆਂ ਦੀਆਂ ਵਾਰਾਂ" ਵਰਗੀ ਪੁਸਤਕ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ।