ਸੰਗਰੂਰ: ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਹਲਕਾ ਦਿੜਬਾ ਵਿੱਚ ਜ਼ਹਿਰੀਲੀ ਸ਼ਰਾਬ ਵੱਲੋਂ ਲੋਕਾਂ ਦੇ ਘਰ ਉਜਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕੋ ਪਿੰਡ ਗੁੱਜਰਾਂ ਦੇ 4 ਲੋਕਾਂ ਦੀ ਮੌਤ ਹੋ ਗਈ ਸੀ ਉੱਥੇ ਹੀ ਅੱਜ ਮਰਨ ਵਾਲਿਆਂ ਦੀ ਗਿਣਤੀ ਅੱਟ ਹੋ ਗਈ ਹੈ। ਪ੍ਰਸ਼ਾਸਨ ਮੁਤਾਬਿਕ ਪਿੰਡ ਗੁੱਜਰਾਂ ਅਤੇ ਪਿੰਡ ਢੰਡੋਲੀ ਤੋਂ ਕੁੱਲ੍ਹ 17 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 8 ਜਣਿਆਂ ਦੀ ਮੌਤ ਹੋ ਚੁੱਕੀ। ਕਈਆਂ ਦਾ ਸੰਗਰੂਰ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।
ਕੁੱਲ੍ਹ ਅੱਠ ਮੌਤਾਂ ਹੋਈਆਂ: ਜਾਣਕਾਰੀ ਮੁਤਾਬਿਕ ਪਿੰਡ ਗੁੱਜਰਾਂ ਦੇ 6 ਵਿਅਕਤੀ ਅਤੇ ਇਸ ਦੇ ਨਜਦੀਕੀ ਪਿੰਡ ਢੰਡੋਲੀ ਦੇ 2 ਵਿਅਕਤੀਆਂ ਦੀ ਹੁਣ ਤੱਕ ਜ਼ਹਿਰੀਲੀ ਸ਼ਰਾਬ ਨੇ ਜਾਨ ਲਈ ਹੈ। ਪਿੰਡ ਢੰਡੋਲੀ ਦੇ ਦੋ ਵਿਅਕਤੀ ਇਸ ਮਾਮਲੇ ਵਿੱਚ ਬੀਤੀ ਸ਼ਾਮ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਸਨ ਅਤੇ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਨੂੰ ਦੇਖਦਿਆਂ ਦੋਵਾਂ ਮਰੀਜ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਅਤੇ ਇੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਕਾਰਵਾਈ: ਦੂਜੇ ਪਾਸੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ 302 ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਤੱਕ ਕਈਆਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਗਈ ਹੈ, ਜੋ 72 ਘੰਟਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ।
- ਅੰਮ੍ਰਿਤਪਾਲ ਦੇ ਸਾਥੀ ਗੁਰਪ੍ਰੀਤ ਨੂੰ ਮਿਲਣ ਕਪੂਰਥਲਾ ਜੇਲ੍ਹ ਪਹੁੰਚੀ ਪਤਨੀ, ਜੇਲ੍ਹ ਪ੍ਰਸ਼ਾਸਨ ਨੇ ਨਹੀਂ ਕਰਨ ਦਿੱਤੀ ਮੁਲਾਕਾਤ, ਪਰਿਵਾਰ ਨੇ ਕੀਤਾ ਰੋਸ ਪ੍ਰਦਰਸ਼ਨ
- ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਲਵੀਰ ਸਿੱਧੂ ਨੇ ਵਿਰੋਧੀ ਪਾਰਟੀਆਂ ਨੂੰ ਕੀਤਾ ਟਾਰਗੇਟ, ਕਿਹਾ- ਮੈਦਾਨ ਛੱਡ ਭੱਜੇ ਵਿਰੋਧੀ, 'ਆਪ' ਦੀ ਹੋਵੇਗੀ ਇੱਕ ਪਾਸੜ ਜਿੱਤ
- 23 ਮਾਰਚ ਨੂੰ ਮੁਹਾਲੀ ਦੇ ਨਵੇਂ ਸਟੇਡੀਅਮ 'ਚ ਆਈਪੀਐੱਲ ਮੈਚ; ਰੋਡ ਮੈਪ ਜਾਰੀ ਕਰਕੇ ਟ੍ਰੈਫਿਕ ਕੀਤੀ ਗਈ ਡਾਇਵਰਟ, ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਪਹਿਲਾਂ ਵੀ ਕਾਲ ਪਾਣੀ ਸ਼ਰਾਬ: ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ 'ਚ ਸਭ ਤੋਂ ਵੱਡਾ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਤਰਨਤਾਰਨ ਦਾ ਰਿਹਾ ਸੀ, ਜਿਥੇ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਸੀ ਤੇ ਬੇਸ਼ੱਕ ਉਸ ਸਮੇਂ ਦੀ ਸਰਕਾਰ ਨੇ ਕਾਰਵਾਈ ਦੀ ਗੱਲ ਆਖੀ ਸੀ ਪਰ ਕੈਪਟਨ ਦੇ ਸਿਆਸੀ ਵਿਰੋਧੀ ਸਰਕਾਰ ਦੀ ਕਾਰਵਾਈ ਨੂੰ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਦੱਸਦੇ ਰਹੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਤਰਸਿੱਕਾ ਥਾਣਾ ਅਧੀਨ ਪੈਂਦੇ ਪਿੰਡ ਮੁੱਛਲ ਵਿੱਚ ਵੀ ਕੁਝ ਸਾਲ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਪੁਲਿਸ ਵਲੋਂ ਇਕ ਮਹਿਲਾ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਵੀ ਕੀਤਾ ਸੀ।
ਮਰਨ ਵਾਲਿਆਂ ਦੇ ਨਾਮ -
- ਜਗਜੀਤ ਸਿੰਘ ਪੁੱਤਰ ਜੋਗਾ ਸਿੰਘ
- ਭੋਲਾ ਸਿੰਘ ਪੁੱਤਰ ਬਸੰਤ ਸਿੰਘ
- ਪ੍ਰਗਟ ਸਿੰਘ ਪੁੱਤਰ ਜੋਰਾ ਸਿੰਘ
- ਨਿਰਮਲ ਸਿੰਘ ਪੁੱਤਰ ਜੋਰਾ ਸਿੰਘ
- ਲਾਡੀ ਸਿੰਘ
- ਕ੍ਰਿਪਾਲ ਸਿੰਘ ਪੁੱਤਰ ਮੋਹਨ ਸਿੰਘ, ਪਿੰਡ ਢੰਡੋਲੀ
- ਕੁਲਦੀਪ ਸਿੰਘ ਪੁੱਤਰ ਗੁਰਜੰਟ ਸਿੰਘ
- ਗੁਰਸੇਵਕ ਸਿੰਘ ਪੁੱਤਰ ਗੁਰਦਿਆਲ ਸਿੰਘ