ਲੁਧਿਆਣਾ : ਲੁਧਿਆਣਾ ਵਿੱਚ ਵੀ ਲੋਕਾਂ ਦੇ ਸਿਰ ਚੜਿਆ ਆਈ.ਪੀ.ਐਲ. ਦਾ ਖ਼ੁਮਾਰ, ਸੀ.ਪੀ.ਐਲ. ਦੀ ਸ਼ੁਰੂਆਤ। ਇੱਕ ਪਾਸੇ ਜਿੱਥੇ ਆਈ.ਪੀ.ਐਲ. ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕ੍ਰਿਕਟ ਦਾ ਖੁਮਾਰ ਹੈ। ਉੱਥੇ ਹੀ ਲੁਧਿਆਣਾ ਦੇ ਸੈਂਟਰਾ ਗਰੀਨ ਦੇ ਵਿੱਚ ਵੀ ਸੀ.ਪੀ.ਐਲ. ਦੇ ਪ੍ਰਬੰਧ ਕੀਤੇ ਗਏ। ਜਿਸ ਦੇ ਤਹਿਤ ਨਾ ਸਿਰਫ ਖਿਡਾਰੀਆਂ ਦੀ ਬੋਲੀ ਹੋਈ ਸਗੋਂ ਆਈਪੀਐਲ ਦੀ ਤਰਜ ਤੇ ਪੁਖਤਾ ਇੰਤਜ਼ਾਮ ਕੀਤੇ ਗਏ। ਇਸ ਵਿੱਚ ਛੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਹਰ ਟੀਮ ਦੇ ਵਿੱਚ 10-10 ਖਿਡਾਰੀ ਹਨ। ਦੋ ਦਿਨ ਤੱਕ ਲਗਾਤਾਰ ਅੱਠ-ਅੱਠ ਓਵਰਾਂ ਦੇ ਮੈਚ ਚੱਲਣਗੇ। ਦੋ ਦਿਨ ਤੱਕ ਚੱਲਣ ਵਾਲੇ ਸੀ.ਪੀ.ਐਲ. ਦਾ ਇਹ ਛੇਵਾਂ ਐਡੀਸ਼ਨ ਹੈ ਸਾਲ 2019 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ।
ਪ੍ਰਬੰਧਕਾਂ ਵੱਲੋਂ ਮਹਿਲਾ ਲੀਗ ਦੀ ਵੀ ਸ਼ੁਰੂਆਤ : ਇਸ ਤੋਂ ਇਲਾਵਾ ਸੀ.ਪੀ.ਐਲ. ਦੀ ਕਾਮਯਾਬੀ ਨੂੰ ਵੇਖਦੇ ਹੋਏ ਸੈਂਟਰ ਟਾਊਨ ਦੇ ਪ੍ਰਬੰਧਕਾਂ ਵੱਲੋਂ ਮਹਿਲਾ ਲੀਗ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ। ਦੋ ਦਿਨ ਚੱਲਣ ਵਾਲੇ ਇਸ ਲੀਗ ਦੇ ਵਿੱਚ ਕ੍ਰਿਕਟ ਦੇ ਦਰਜਨਾਂ ਮੈਚ ਖੇਡੇ ਜਾਣਗੇ। ਜਿਸ ਤੋਂ ਬਾਅਦ ਆਖਰ ਦੇ ਵਿੱਚ ਬਚੀਆਂ ਦੋ ਟੀਮਾਂ ਵਿਚਕਾਰ ਫਾਈਨਲ ਮੁਕਾਬਲੇ ਹੋਣਗੇ ਅਤੇ ਜੇਤੂ ਟੀਮ ਤੇ ਰਨਰ ਅਪ ਟੀਮ ਨੂੰ ਕੈਸ਼ ਦੇ ਨਾਲ ਕਈ ਹੋਰ ਵੀ ਪ੍ਰਾਈਜ ਦਿੱਤੇ ਜਾਣਗੇ। ਖਾਸ ਕਰਕੇ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਸੀ.ਪੀ.ਐਲ. ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਲਗਾਤਾਰ ਕਾਮਯਾਬ ਹੁੰਦੀ ਜਾ ਰਹੀ ਹੈ।
ਸੀ.ਪੀ.ਐਲ. 'ਚ ਆਈ.ਪੀ.ਐਲ.ਦੀ ਤਰਜ ਤੇ ਹੀ ਮਿਊਜ਼ਿਕ : ਪ੍ਰਬੰਧਕਾਂ ਨੇ ਦੱਸਿਆ ਕਿ ਸੈਂਟਰ ਗਰੀਨ ਤੋਂ ਇੱਕ ਖਿਡਾਰੀ ਆਈ ਪੀ ਐਲ ਸੀਜ਼ਨ ਚ ਵੀ ਖੇਡ ਚੁੱਕਾ ਹੈ। ਇਸ ਤੋਂ ਇਲਾਵਾ ਮਹਿਲਾਵਾਂ ਦੀਆਂ ਟੀਮਾਂ ਵੀ ਤਿਆਰ ਕੀਤੀਆ ਗਈਆਂ ਨੇ ਅਗਲੀ ਵਾਰ ਬੱਚਿਆਂ ਦੀ ਵੀ ਲੀਗ ਕਰਵਾਈ ਜਾਵੇਗੀ। ਸੀ.ਪੀ.ਐਲ. 'ਚ ਆਈ.ਪੀ.ਐਲ.ਦੀ ਤਰਜ ਤੇ ਹੀ ਮਿਊਜ਼ਿਕ, ਕੁਮੇਂਟਰੀ ਇੱਥੋਂ ਤੱਕ ਕਿ ਚੀਆਰ ਲੀਡਰਜ਼ ਵੀ ਹੁੰਦੀਆਂ ਨੇ। ਸੀ.ਪੀ.ਐਲ. ਦੇ ਉਦਘਾਟਨੀ ਸਮਾਗਮ 'ਚ ਵਿਸ਼ੇਸ਼ ਤੌਰ ਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤ ਸ਼ਾਮਿਲ ਹੋਇਆਂ ਜਿਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
- ਲੁਧਿਆਣਾ ਕੋਰਟ ਕੰਪਲੈਕਸ ਦੀ ਪਾਰਕਿੰਗ 'ਚ ਵਕੀਲ ਦੀ ਗੱਡੀ ਨੂੰ ਲੱਗੀ ਅੱਗ, ਲੋਕਾਂ ਨੇ ਮਸ਼ੱਕਤ ਨਾਲ ਬੁਝਾਈ ਪਰ ਹੋਇਆ ਨੁਕਸਾਨ - car caught fire in the parking
- ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਪਾਰਟੀ ਛੱਡ ਸਕਦੇ ਹਨ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ - MLA Dalvir Singh Goldy leave party
- ਆਪ ਉਮੀਦਵਾਰ ਦੇ ਪੁੱਤਰ ਨੇ ਨਿੱਜੀ ਨਿਊਜ਼ ਚੈਨਲ ਖਿਲਾਫ ਕਰਵਾਇਆ ਪਰਚਾ, ਜਾਣੋ ਕੀ ਹੈ ਪੂਰਾ ਮਾਮਲਾ - AAP Allegations On News Channel