ETV Bharat / state

ਪੁਲਿਸ ਵੱਲੋਂ ਡਰੋਨ ਦੇ ਰਾਹੀਂ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਰੱਖੀ ਜਾ ਰਹੀ ਪੈਨੀ ਨਜ਼ਰ, ਹੁਣ ਤੱਕ 500 ਤੋਂ ਵੱਧ ਗੱਟੂ ਕੀਤੇ ਗਏ ਬਰਾਮਦ - CHINA DOOR

ਥਾਣਾ ਗੇਟ ਹਕੀਮਾ ਦੇ ਖੇਤਰ ਵਿਖੇ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਖਿਲਾਫ਼ ਨਜ਼ਰ ਰੱਖੀ ਜਾ ਰਹੀ ਹੈ।

STRICT ACTION AGAINST CHINA DOOR
ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਰੱਖੀ ਜਾ ਰਹੀ ਪੈਨੀ ਨਜ਼ਰ (ETV Bharat (ਅੰਮ੍ਰਿਤਸਰ, ਪੱਤਰਕਾਰ))
author img

By ETV Bharat Punjabi Team

Published : Jan 4, 2025, 6:34 PM IST

ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਜਾਰੀ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਕੇਂਦਰੀ ਦੇ ਏਸੀਪੀ ਜਸਪਾਲ ਸਿੰਘ ਦੇ ਵੱਲੋਂ ਥਾਣਾ ਗੇਟ ਹਕੀਮਾ ਦੇ ਖੇਤਰ ਵਿਖੇ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਖਿਲਾਫ਼ ਨਜ਼ਰ ਰੱਖੀ ਜਾ ਰਹੀ ਹੈ। ਅੰਮ੍ਰਿਤਸਰ ਕੇਂਦਰੀ ਦੇ ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਬ ਡਿਵੀਜ਼ਨ ਕੇਂਦਰੀ ਦੇ ਸਾਰੇ ਥਾਣਿਆਂ ਇਸਲਾਮਾਬਾਦ ਗੇਟ ਕੀਮਾ ਡੀ ਡਿਵੀਜ਼ਨ ਈ ਡਿਵੀਜ਼ਨ ਵਿੱਚ ਹੁਣ ਤੱਕ ਅਲੱਗ-ਅਲੱਗ ਮੁਕੱਦਮਿਆਂ ਵਿੱਚ 1000 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਹਨ ਅਤੇ ਡਰੋਨ ਦੇ ਨਾਲ ਹੀ 500 ਤੋਂ ਵੱਧ ਗੱਟੂ ਬਰਾਮਦ ਹੋਏ ਹਨ।

ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਰੱਖੀ ਜਾ ਰਹੀ ਪੈਨੀ ਨਜ਼ਰ (ETV Bharat (ਅੰਮ੍ਰਿਤਸਰ, ਪੱਤਰਕਾਰ))

ਡਰੋਨ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਰੱਖੀ ਜਾ ਰਹੀ ਨਜ਼ਰ

ਏਸੀਪੀ ਜਸਪਾਲ ਸਿੰਘ ਨੇ ਕਿਹਾ ਕਿ ਹੁਣ ਡਰੋਨ ਦੀ ਮਦਦ ਦੇ ਨਾਲ ਚਾਈਨੀਜ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਬੱਚਾ ਚਾਈਨਾ ਡੋਰ ਦੇ ਨਾਲ ਪਤੰਗਬਾਜੀ ਕਰਦਾ ਵਿਖਾਈ ਦੇ ਰਿਹਾ ਹੈ। ਉਸ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਸਮਝਾਇਆ ਜਾ ਰਿਹਾ ਹੈ ਕੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਉਸ ਤੋਂ ਪੁੱਛਿਆ ਵੀ ਜਾ ਰਿਹਾ ਹੈ ਕਿ ਉਸ ਨੇ ਚਾਈਨਾ ਡੋਰ ਕਿੱਥੋਂ ਖਰੀਦੀ ਹੈ, ਫੇਰ ਉਸ ਦੁਕਾਨਦਾਰ ਦੇ ਕੋਲ ਜਾ ਕੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

STRICT ACTION AGAINST CHINA DOOR
ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਰੱਖੀ ਜਾ ਰਹੀ ਪੈਨੀ ਨਜ਼ਰ (ETV Bharat (ਅੰਮ੍ਰਿਤਸਰ, ਪੱਤਰਕਾਰ))

ਪੰਛੀਆਂ ਤੇ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ

ਏਸੀਪੀ ਜਸਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਤੋਂ ਬਚਿਆ ਜਾਵੇ। ਆਪਣੇ ਮਨੋਰੰਜਨ ਲਈ ਪੰਛੀਆਂ ਤੇ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ। ਜੇਕਰ ਪਤੰਗਬਾਜ਼ੀ ਕਰਨੀ ਹੈ ਤਾਂ ਰਵਾਇਤੀ ਡੋਰ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਲੋੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਹੋਰ ਵੀ ਸਖ਼ਤੀ ਨਾਲ ਰੋਜ਼ਾਨਾ ਡਰੋਨ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਾ ਡੋਰ ਦੇ ਨਾਲ ਗੁੱਡੀ ਉਡਾਉਂਦੇ ਹਨ। ਉਨ੍ਹਾਂ ਨੂੰ ਕੈਮਰੇ 'ਚ ਕੈਦ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਉਨ੍ਹਾਂ ਦੇ ਮਾਪਿਓ ਨੂੰ ਥਾਣੇ ਵਿੱਚ ਬੁਲਾਇਆ ਜਾਂਦਾ ਹੈ ਅਤੇ ਵੀਡੀਓ ਦਿਖਾ ਕੇ ਵਾਰਨਿੰਗ ਦਿੱਤੀ ਜਾਂਦੀ ਹੈ। ਅੱਗੇ ਤੋਂ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.