ਅੰਮ੍ਰਿਤਸਰ : ਇੰਗਲੈਂਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੰਗਲੈਂਡ ਗਏ ਅਜਨਾਲਾ ਦੇ ਪਿੰਡ ਚਮਿਆਰੀ ਨਾਲ ਸੰਬੰਧਿਤ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ ਵਿਚ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਦੁਖਦ ਖ਼ਬਰ ਆਉਣ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫ਼ੈਲ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਰੋਂਦਿਆਂ ਦੱਸਿਆ ਕਿ ਅਜੇ 8 ਮਹੀਨੇ ਪਹਿਲਾਂ ਹੀ ਉਸ ਨੇ ਆਪਣੇ ਪਰਿਵਾਰ ਦੇ ਆਰਥਿਕ ਹਲਾਤ ਸੁਧਾਰਨ ਦੀ ਆਸ ਨਾਲ ਜ਼ਮੀਨ ਗਹਿਣੇ ਧਰ ਕੇ ਆਪਣੇ ਪੁੱਤ ਨੂੰ ਇੰਗਲੈਂਡ ਪੜ੍ਹਨ ਲਈ ਭੇਜਿਆ ਸੀ।
ਉਸ ਨੇ ਦੱਸਿਆ ਕਿ ਇੱਕ ਹਫਤੇ ਪਹਿਲਾਂ ਹੀ ਉਸ ਦੀ ਰਾਤ ਨੂੰ ਉਸ ਆਪਣੇ ਬੇਟੇ ਨਾਲ ਗੱਲ ਹੋਈ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਥੋੜੀ ਦੇਰ ਬਾਅਦ ਗੱਲ ਕਰੇਗਾ ਉਸ ਤੋਂ ਬਾਅਦ ਉਸਨੇ ਇੱਕ ਮੈਸੇਜ ਕਰ ਦਿੱਤਾ ਕਿ ਉਹ ਸਵੇਰੇ ਗੱਲ ਕਰੇਗਾ, ਜਿਸ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨੀ ਹੋ ਗਈ ਫਿਰ ਉਸ ਦੇ ਮਕਾਨ ਮਾਲਕ ਦਾ ਫੋਨ ਆਇਆ ਕਿ ਅੰਮ੍ਰਿਤਪਾਲ ਦੀ ਤਬੀਅਤ ਠੀਕ ਨਹੀਂ ਹੈ, ਮੈਂ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹਾਂ। ਅੱਜ ਇੱਕ ਹਫਤੇ ਬਾਅਦ ਉਸ ਦੀ ਮੌਤ ਦਾ ਸੁਨੇਹਾ ਆ ਗਿਆ।
ਦੱਸ ਦਈਏ ਕਿ ਇਸ ਮੌਕੇ ਪੀੜਿਤ ਪਰਿਵਾਰ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਹੈ ਕਿ ਬੱਚੇ ਦੀ ਡੈਡ ਬਾਡੀ ਨੂੰ ਭਾਰਤ ਲਿਆਂਦਾ ਜਾਵੇ, ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕੀ ਪੀੜਿਤ ਪਰਿਵਾਰ ਨੇ ਆਪਣੀ ਜਮੀਨ ਗਹਿਣੇ ਪਾ ਕੇ ਆਪਣੇ ਬੱਚੇ ਨੂੰ 20 ਲੱਖ ਰੁਪਿਆ ਲਗਾ ਕੇ ਇੰਗਲੈਂਡ ਪੜ੍ਹਨ ਲਈ ਭੇਜਿਆ ਸੀ, ਜਿਸ ਕਾਰਨ ਘਰ ਦੇ ਹਾਲਾਤ ਵੀ ਕਾਫੀ ਜਿਆਦਾ ਖਰਾਬ ਹੋ ਗਏ ਹਨ। ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੀੜਿਤ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।
- ਦੂਲੋ ਦੇ ਲੈਟਰ ਬੰਬ ਨਾਲ ਪੰਜਾਬ ਕਾਂਗਰਸ 'ਚ ਘਮਸਾਨ, ਟਿਕਟਾਂ ਦੀ ਵੰਡ 'ਤੇ ਚੁੱਕੇ ਸਵਾਲ, ਟਕਸਾਲੀਆਂ ਨੂੰ ਖੂੰਜੇ ਲਾਉਣ ਦਾ ਲਾਇਆ ਇਲਜ਼ਾਮ - Lok Sabha Elections 2024
- ਅੰਮ੍ਰਿਤਪਾਲ ਦੀ ਮਾਤਾ ਦਾ ਵੱਡਾ ਬਿਆਨ-ਕਿਹਾ ਸੰਗਤ ਨਾਲ ਪਾਰਟੀਆਂ ਦਾ ਮੁਕਾਬਲਾ - Lok Sabha elections 2024
- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਹਰਜਿੰਦਰ ਸਿੰਘ ਨੇ ਆਪਣੇ ਵਿਰੋਧੀਆਂ 'ਤੇ ਕਸੇ ਤੰਜ, ਦੇਖੋ ਵੀਡੀਓ - Harjinder Singh Bobby Garcha
ਮ੍ਰਿਤਕ ਲੜਕੇ ਅੰਮ੍ਰਿਤ ਪਾਲ ਦੀ ਮਾਤਾ ਨੇ ਵੀ ਰੋਂਦੇ ਹੋਏ ਦੱਸਿਆ ਕਿ ਉਸ ਦੀ ਆਪਣੇ ਬੇਟੇ ਨਾਲ ਇੱਕ ਹਫਤਾ ਪਹਿਲਾਂ ਗੱਲ ਬਾਤ ਹੋਈ ਸੀ ਅਤੇ ਉਸ ਤੋਂ ਬਾਅਦ ਉਸਦੀ ਕੋਈ ਗੱਲਬਾਤ ਨਹੀਂ ਹੋਈ ਤੇ ਫੋਨ ਆ ਗਿਆ ਹੈ ਕਿ ਉਸ ਦੀ ਮੌਤ ਹੋ ਗਈ ਹੈ ਉਸ ਨੇ ਵੀ ਰੋਂਦਿਆਂ ਰੋਂਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਸ ਦੇ ਬੇਟੇ ਦੀ ਡੈਡ ਬਾਡੀ ਜਲਦ ਤੋਂ ਜਲਦ ਉਹਨਾਂ ਨੂੰ ਲਿਆ ਕੇ ਦਿੱਤੀ ਜਾਵੇ ਤਾਂ ਜੋ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।