ਲੁਧਿਆਣਾ: ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ, ਜਿਸ ਵਿੱਚ ਉਹਨਾਂ ਰਵਨੀਤ ਬਿੱਟੂ ਦੇ ਪੁੱਛੇ ਸਵਾਲ ਉੱਤੇ ਬੋਲਦਿਆਂ ਕਿਹਾ ਕਿ ਰਵਨੀਤ ਬਿੱਟੂ ਲਗਾਤਾਰ ਬੱਸਾਂ ਦੀਆਂ ਬਾਡੀਆਂ ਦਾ ਇਲਜ਼ਾਮ ਲਗਾ ਰਹੇ ਨੇ ਤਾਂ ਇਸ ਮਾਮਲੇ ਵਿੱਚ ਉਹ ਗੁਰਦੁਆਰਾ ਸਾਹਿਬ ਪਹੁੰਚ ਕੇ ਸਹੁੰ ਚੱਕਣ। ਇਸ ਦੌਰਾਨ ਉਹਨਾਂ ਭਾਜਪਾ ਆਗੂ ਰਵਨੀਤ ਬਿੱਟੂ ਨੂੰ ਖੁੱਲ੍ਹਾਂ ਸੱਦਾ ਦਿੱਤਾ ਹੈ ਕਿ ਉਹ ਗੁਰਦੁਆਰਾ ਸਾਹਿਬ ਆ ਕੇ ਬਰਾਬਰ ਸਹੁੰ ਚੁੱਕਣ।
ਵਿਰੋਧੀਆਂ ਦੀ ਪੰਜਾਬ ਵਿੱਚੋਂ ਹੋ ਰਹੀ ਸਫਾਈ: ਉੱਧਰ ਮੀਡੀਆ ਨਾਲ ਗੱਲਬਾਤ ਕਰਦੀਆਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਕਿਹਾ ਕਿ ਉਹਨਾਂ ਦੀ ਚੋਣ ਮੁਹਿੰਮ ਵਧੀਆ ਚੱਲ ਰਹੀ ਹੈ ਅਤੇ ਲੋਕਾਂ ਦੇ ਨਾਲ ਵੀ ਲਗਾਤਾਰ ਮਿਲ ਰਹੇ ਹਨ। ਉਧਰ ਅੰਮ੍ਰਿਤਾ ਵੜਿੰਗ ਦੇ ਭਰਾ ਦੀ ਆਮ ਆਦਮੀ ਪਾਰਟੀ ਵਿੱਚ ਜੁਆਇਨਿੰਗ ਉੱਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਦਾ ਭਰਾ ਉਹਨਾਂ ਦੇ ਨਾਲ ਕੰਪੇਨਿੰਗ ਕਰ ਰਿਹਾ ਹੈ ਅਤੇ ਕੋਈ ਕਜ਼ਨ ਬ੍ਰਦਰ ਹੋਵੇ ਇਸ ਬਾਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉੱਧਰ ਅਕਾਲੀ ਦਲ ਵੱਲੋਂ ਬੈਂਸ ਭਰਾਵਾਂ ਉੱਤੇ ਚੁੱਕੇ ਸਵਾਲ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਅਕਾਲੀ ਦਲ ਆਪਣੀ ਫਿਕਰ ਕਰੇ ਕਿਉਂਕਿ ਜਿਵੇਂ ਘਰਾਂ ਦੇ ਵਿੱਚੋਂ ਝਾੜੂ ਸਫਾਈ ਕਰਦਾ ਹੈ ਇਵੇਂ ਹੀ ਅਕਾਲੀ ਦਲ ਵੀ ਪੰਜਾਬ ਵਿੱਚੋਂ ਸਾਫ ਹੋ ਰਿਹਾ ਹੈ।
- ਅੱਜ ਪੰਜਾਬ ਵਿੱਚ ਕੇਜਰੀਵਾਲ; ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਫਿਰ ਕੱਢਣਗੇ ਰੋਡ ਸ਼ੋਅ - Lok Sabha Election 2024
- ਨਾਮਜ਼ਦਗੀ ਪੱਤਰਾਂ ਦੀ ਪੜਤਾਲ, ਜਾਣੋ ਕਿੰਨੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਤੇ ਕਿੰਨੀਆਂ ਰਿਜੈਕਟ ਹੋਈਆਂ - Lok Sabha Election 2024
- ਸੁਖਪਾਲ ਸਿੰਘ ਖਹਿਰਾ ਨੂੰ ਮਿਲਿਆ ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਸਮਰੱਥਨ, ਕਾਤਲ ਦੇ ਮੀਤ ਹੇਅਰ ਦੀ ਕੈਂਪੇਨ 'ਚ ਸ਼ਮੂਲੀਅਤ 'ਤੇ ਖੜੇ ਕੀਤੇ ਸਵਾਲ - Support of Musa Wala father
ਲੋਕ ਹਨ ਨਾਲ: ਇਸ ਤੋਂ ਇਲਾਵਾ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਹ ਲੁਧਿਆਣਾ ਲੋਕ ਸਭਾ ਹਲਕੇ ਦੇ ਜਿਸ ਵੀ ਪਿੰਡ ਵਿੱਚ ਜਾ ਰਹੇ ਨੇ ਉੱਥੇ ਹੀ ਲੋਕਾਂ ਦਾ ਭਰਵਾਂ ਹੁੰਗਾਰਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਲੋਕ ਕਾਂਗਰਸ ਨੂੰ ਪੰਜਾਬ ਅਤੇ ਪੂਰੇ ਦੇਸ਼ ਵਿੱਚ ਬਦਲਾਅ ਦੀ ਉਮੀਦ ਨਾਲ ਵੇਖ ਰਹੇ ਹਨ। ਦਲ ਬਦਲੀ ਕਰਨ ਵਾਲਿਆਂ ਨੂੰ ਲੋਕ ਦੂਜਾ ਮੌਕਾ ਨਹੀਂ ਦੇਣਗੇ।