ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਪਤਨੀ ਤੋਂ ਦੁਖੀ ਹੋ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਹ ਮਾਮਲਾ ਬਰਨਾਲਾ ਦੇ ਪਿੰਡ ਫਤਹਿਗੜ੍ਹ ਛੰਨਾ ਦਾ ਹੈ। ਮ੍ਰਿਤਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ। ਜਿਸ ਵਿਚ ਉਹ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਸੱਸ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਘਰ ਦਾ ਇਕਲੌਤਾ ਪੁੱਤ: ਪਿੰਡ ਫਤਿਹਗੜ੍ਹ ਛੰਨਾ ਦੇ ਰਹਿਣ ਵਾਲੇ ਗੁਰਦਾਸ ਸਿੰਘ ਪੁੱਤਰ ਬਲੌਰ ਸਿੰਘ ਘਰ ਦਾ ਇਕਲੌਤਾ ਪੁੱਤ ਸੀ। ਜੋ ਆਪਣੇ ਹਿੱਸੇ ਆਉਂਦੀ ਡੇਢ ਏਕੜ ਦੀ ਜ਼ਮੀਨ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਨਾਲ ਸਹਿਯੋਗ ਕਰਦਾ ਸੀ, ਜਿਸਦੇ ਮਾਪਿਆਂ ਵੱਲੋਂ ਆਪਣੇ ਇਕਲੌਤੇ ਪੁੱਤ ਦਾ ਚਾਵਾਂ ਨਾਲ 2015 ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ ਦੀ ਰਹਿਣ ਵਾਲੀ ਨਵਦੀਪ ਕੌਰ ਨਾਲ ਕਰਵਾ ਦਿੱਤਾ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮ੍ਰਿਤਕ ਦੀ ਪਤਨੀ ਅਤੇ ਸੱਸ ਕਾਰਨ ਪਰਿਵਾਰ ਵਿੱਚ ਕਲੇਸ਼ ਹੋਣ ਲੱਗ ਪਿਆ ਅਤੇ ਵਾਰ-ਵਾਰ ਨਵਦੀਪ ਕੌਰ ਨੂੰ ਆਪਣੀ ਧੀ ਸਮਝਣ ਵਾਲੀ ਗੁਰਦਾਸ ਦੀ ਮਾਂ ਵੱਲੋਂ ਉਸ ਨੂੰ ਸਮਝਾ-ਬੁਝਾਕੇ ਘਰ ਲੈ ਆਉਂਦੀ ਪਰ ਆਖ਼ਿਰਕਾਰ 2020 ਵਿੱਚ ਦੋਵੇਂ ਅਲੱਗ ਹੋ ਗਏ, ਜਿੱਥੇ ਮ੍ਰਿਤਕ ਦੀ ਪਤਨੀ ਨਵਦੀਪ ਕੌਰ ਨੇ ਆਪਣੇ ਪਤੀ ਗੁਰਦਾਸ ਸਿੰਘ ਅਤੇ ਉਸਦੇ ਮਾਤਾ-ਪਿਤਾ ਖ਼ਿਲਾਫ਼ ਦਾਜ ਦਹੇਜ ਦਾ ਇੱਕ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ ਪਰ ਮ੍ਰਿਤਕ ਨੌਜਵਾਨ ਗੁਰਦਾਸ ਸਿੰਘ ਨੇ ਫਿਰ ਵੀ ਆਪਣੇ 8 ਸਾਲ ਦੇ ਪੁੱਤ ਦੀ ਜ਼ਿੰਦਗੀ ਖਰਾਬ ਨਾ ਹੋਣ ਦੇ ਚੱਲਦਿਆਂ ਆਪਣੀ ਪਤਨੀ ਨਵਦੀਪ ਕੌਰ ਨੂੰ ਘਰ ਵਸਾਉਣ ਲਈ ਸਮਝਾਉਂਦਾ ਰਿਹਾ।
ਝੂਠੇ ਪਰਚੇ ਤੋਂ ਪਰੇਸ਼ਾਨ: ਗੁਰਦਾਸ ਸਿੰਘ ਦੇ ਸਹੁਰਿਆਂ ਵੱਲੋਂ 20 ਲੱਖ ਰੁਪਏ ਦੀ ਮੰਗ ਕਰਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਗੁਰਦਾਸ ਸਿੰਘ ਨੇ ਆਪਣੇ 'ਤੇ ਹੋਏ ਝੂਠੇ ਮੁਕਦਮੇ ਨੂੰ ਦਰਜ ਹੋਣ ਸਮੇਤ ਆਪਣੇ ਪੁੱਤ ਨੂੰ ਵੱਖ ਕਰਨ ਦੇ ਚੱਲਦਿਆਂ ਤੰਗ ਪਰੇਸ਼ਾਨ ਹੋਕੇ ਅਖੀਰ ਗੁਰਦਾਸ ਸਿੰਘ ਨੂੰ ਮਜਬੂਰੀ ਨਾਲ ਖੁਦਕੁਸ਼ੀ ਦਾ ਰਾਹ ਅਪਣਾਉਣਾ ਪਿਆ। ਜਿੱਥੇ ਉਸ ਨੇ ਆਪਣੇ ਘਰ ਦੇ ਵਿੱਚ ਹੀ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਅਤੇਮੌਕੇ 'ਤੇ ਬਣਾਈ ਹੋਈ ਵੀਡੀਓ ਵਿੱਚ ਆਪਣੀ ਪਤਨੀ ਅਤੇ ਆਪਣੀ ਸੱਸ ਨੂੰ ਆਪਣੀ ਮੌਤ ਦਾ ਜਿੰਮੇਦਾਰ ਦੱਸਿਆ।
ਇਨਸਾਫ ਦੀ ਮੰਗ: ਇਸ ਮੌਕੇ ਮ੍ਰਿਤਕ ਨੌਜਵਾਨ ਗੁਰਦਾਸ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਪਿਤਾ ਬਲੌਰ ਸਿੰਘ ਨੇ ਮੰਗ ਕਰਦੇ ਕਿਹਾ ਕਿ ਸਾਡਾ ਇਕਲੌਤਾ ਪੁੱਤ ਸੀ, ਜੋ ਘਰ ਦਾ ਸਾਰਾ ਕੰਮ ਕਾਜ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਉਸਦੀ ਪਤਨੀ ਨੇ ਆਪਣੀ ਮਾਂ ਦੇ ਪਿੱਛੇ ਲੱਗ ਕੇ ਸਾਰੇ ਘਰ ਦਾ ਉਜਾੜਾ ਕਰ ਲਿਆ ਅਤੇ ਉਹਨਾਂ ਦੇ ਪੁੱਤ ਦੀ ਮੌਤ ਵੀ ਉਹਨਾਂ ਕਾਰਨ ਹੋਈ ਹੈ। ਉਨਾਂ ਰੋਂਦੇ ਕੁਰ-ਲਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਇਕਲੋਤੇ ਪੁੱਤ ਦੀ ਤਾਂ ਮੌਤ ਹੋ ਗਈ ਪਰ ਉਸਦੀ ਆਖਰੀ ਨਿਸ਼ਾਨੀ 8 ਸਾਲ ਦੇ ਮਾਸੂਮ ਪੋਤੇ ਦੀ ਵੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਦੋਵੇਂ ਮਾਵਾਂ ਧੀਆਂ ਉਹਨਾਂ ਦੇ ਪੋਤੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾ ਦੇਣ।ਪੀੜਤ ਮਾਪਿਆਂ ਨੇ ਇਨਸਾਫ਼ ਦੀ ਗੁਹਾਰ ਲਾਉਂਦੇ ਕਿਹਾ ਕੇ ਉਹਨਾਂ ਦੇ ਪੁੱਤ ਦੇ ਮੌਤ ਦੇ ਜ਼ਿੰਮੇਵਾਰ ਮਾਵਾਂ-ਧੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਦੋਵਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਹਨਾਂ ਦਾ ਇੱਕਲੌਤਾ ਪੋਤੇ ਨੂੰ ਦਵਾਇਆ ਜਾਵੇ ਤਾਂ ਜੋ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਆਪਣੇ ਪੋਤੇ ਦੇ ਸਹਾਰੇ ਦਾ ਗੁਜ਼ਾਰਾ ਕਰ ਸਕਣ।
- ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਬਣੀ ਵਿਦਿਆਰਥੀਆਂ ਦੀ ਸਹਿਮਤੀ, ਇਨ੍ਹਾਂ ਸ਼ਰਤਾਂ 'ਤੇ ਚੁੱਕਿਆ ਧਰਨਾ - GNDU Protest Over
- ਕਿਵੇਂ ਰਹੇਗਾ ਅੱਜ ਪੰਜਾਬ 'ਚ ਮੌਸਮ ਦਾ ਮਿਜਾਜ਼; ਪੰਜਾਬ ਦੇ ਇਨ੍ਹਾਂ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਜਾਣੋ ਸਭ ਕੁੱਝ - Heavy Rain Alert In Punjab
- ਮੁੱਖ ਮੰਤਰੀ ਨੇ ਰਾਜਪੁਰਾ ਤਹਿਸੀਲ ਕੰਪਲੈਕਸ ਦਾ ਅਚਨਚੇਤ ਕੀਤਾ ਦੌਰਾ, ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਾਣੀਆਂ - Rajpura Tehsil Complex
ਪਤਨੀ ਅਤੇ ਸੱਸ ਖ਼ਿਲਾਫ਼ ਕਾਨੂੰਨੀ ਕਾਰਵਾਈ: ਇਸ ਮਾਮਲੇ ਸਬੰਧੀ ਪੁਲਿਸ ਥਾਣਾ ਧਨੋਲਾ ਦੇ ਐਸ.ਐਚ.ਓ ਕੁਲਜਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਫਤਿਹਗੜ੍ਹ ਛੰਨਾ ਦੇ ਇੱਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਵੱਲੋਂ ਇੱਕ ਵੀਡੀਓ ਬਣਾ ਕੇ ਆਪਣੀ ਪਤਨੀ ਅਤੇ ਸੱਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਬਲੌਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਮਾਂ-ਧੀ ਖ਼ਿਲਾਫ਼ ਵੱਖੋ ਵੱਖਰੀਆਂ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਉਹਨਾਂ ਦੋਵੇ ਮਾਵਾਂ ਧੀਆਂ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ।
(Disclaimer: ਈਟੀਵੀ ਭਾਰਤ ਦੀ ਪਾਲਿਸੀ ਮੁਤਾਬਕ ਅਸੀਂ ਮ੍ਰਿਤਕ ਦੀ ਲਾਈਵ ਖੁਦਕੁਸ਼ੀ ਵੀਡੀਓ ਜਨਤਕ ਨਹੀਂ ਕਰ ਰਹੇ।)