ETV Bharat / state

ਖੁਦਕੁਸ਼ੀ ਜਾਂ ਕਤਲ? ਅੰਮ੍ਰਿਤਸਰ ਵਿੱਚ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਇੱਕ ਔਰਤ ਦੀ ਮਿਲੀ ਲਾਸ਼ - AMRITSAR NEWS

ਅੰਮ੍ਰਿਤਸਰ ਵਿੱਚ ਇੱਕ ਔਰਤ ਦੀ ਸੜੀ ਹੋਈ ਹਾਲਾਤ ਵਿੱਚ ਲਾਸ਼ ਮਿਲੀ ਹੈ। ਫਿਲਹਾਲ, ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

AMRITSAR NEWS
AMRITSAR NEWS (ETv Bharat)
author img

By ETV Bharat Punjabi Team

Published : Oct 25, 2024, 1:33 PM IST

Updated : Oct 25, 2024, 2:17 PM IST

ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੇ ਇਲਾਕਾ ਨਾਇਆ ਵਾਲੇ ਮੌੜ ਦੇ ਸਾਹਮਣੇ ਬੀ ਬਲਾਕ ਦੇ ਖ਼ਾਲੀ ਪਲਾਂਟ ਵਿੱਚ ਇੱਕ ਔਰਤ ਦੀ ਸੜੀ ਹੋਈ ਹਾਲਾਤ ਵਿੱਚ ਲਾਸ਼ ਮਿਲੀ। ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਔਰਤ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਜਲਦੀ ਹੀ ਇਸਦੀ ਪਹਿਚਾਣ ਕਰ ਲਈ ਜਾਵੇਗੀ। ਇਸਦੇ ਨਾਲ ਹੀ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਉਮਰ 40 ਤੋਂ 45 ਸਾਲ ਦੇ ਕਰੀਬ ਹੋਵੇਗੀ।

AMRITSAR NEWS (ETV Bharat)

ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਜਸਪਾਲ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਾਇਆ ਵਾਲੇ ਮੋੜ ਦੇ ਸਾਹਮਣੇ ਬੀ ਬਲਾਕ ਦੇ ਖ਼ਾਲੀ ਪਲਾਂਟ ਵਿੱਚ ਇੱਕ ਔਰਤ ਅੱਗ ਨਾਲ ਝੁਲਸ ਰਹੀ ਹੈ। ਅਸੀਂ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾ ਹੀ ਔਰਤ ਦੀ ਮੌਤ ਹੋ ਚੁੱਕੀ ਸੀ ਅਤੇ ਔਰਤ ਪੂਰੀ ਤਰ੍ਹਾਂ ਸੜ ਚੁੱਕੀ ਸੀ।

ਫਿਲਹਾਲ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਰਹੇ ਹਾਂ ਅਤੇ ਇਸ ਔਰਤ ਦੀ ਪਹਿਚਾਣ ਵੀ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਇਹ ਔਰਤ ਕੌਣ ਸੀ ਅਤੇ ਕਿੱਥੋਂ ਦੀ ਰਹਿਣ ਵਾਲੀ ਸੀ। ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਜਲਦੀ ਹੀ ਇਸ ਦੀ ਜਾਂਚ ਕੀਤੀ ਜਾਵੇਗੀ। ਪਰ ਪਹਿਲਾ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਤਾਂਕਿ ਪਤਾ ਕੀਤਾ ਜਾ ਸਕੇ ਕਿ ਇਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਇਸ ਨੂੰ ਕਿਸੇ ਨੇ ਅੱਗ ਲਗਾਈ ਹੈ।

ਇਹ ਵੀ ਪੜ੍ਹੋ:-

Last Updated : Oct 25, 2024, 2:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.