ਸੰਗਰੂਰ : ਅਕਸਰ ਹੀ ਸੰਗਰੂਰ ਦੇ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਸ਼ਹਿਰ ਜਲ ਥਲ ਹੋ ਜਾਂਦਾ ਹੈ, ਜੇਕਰ ਧੂਰੀ ਗੇਟ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਪਾਣੀ ਭਰਨ ਨਾਲ ਝੀਲ ਦਾ ਰੂਪ ਧਾਰਨ ਹੋ ਜਾਂਦਾ ਹੈ। ਉਥੇ ਹੀ, ਗੰਦਾ ਪਾਣੀ ਵੀ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਧੂਰੀ ਗੇਟ ਤੋਂ, ਜਿੱਥੇ ਇੱਕ ਔਰਤ ਗੰਦੇ ਪਾਣੀ ਨਾਲ ਭਰੇ ਨਾਲੇ ਵਿੱਚ ਡਿੱਗ ਗਈ। ਉਕਤ ਔਰਤ ਨੇ ਦੱਸਿਆ ਕਿ ਉਹ ਆਪਣੀ ਸੱਸ ਨਾਲ ਜਿਵੇਂ ਹੀ ਬੱਸ ਸਟੈਂਡ ਕੋਲ ਪੁੱਜੀ ਤਾਂ ਖੜ੍ਹੇ ਪਾਣੀ ਵਿੱਚੋਂ ਲੰਘ ਰਹੀ ਸੀ, ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਗੰਦੇ ਪਾਣੀ ਹੇਠਾਂ ਨਾਲਾ ਹੈ।
ਇਸ ਲਈ ਉਹ ਜਿਵੇਂ ਹੀ ਸੜਕ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ ਤਾਂ ਨਾਲੇ ਵਿੱਚ ਡਿਗ ਗਈ। ਉਥੇ ਹੀ ਅਰਤ ਦੇ ਡਿੱਗਣ ਦੀ ਅਵਾਜ਼ ਸੁਣ ਕੇ ਲੋਕਾਂ ਨੇ ਔਰਤ ਨੂੰ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚ ਗਈ। ਉਕਤ ਅਰਤ ਵੱਲੋਂ ਉਸ ਨੂੰ ਬਚਾਉਣ ਵਾਲਿਆਂ ਦਾ ਧਨੰਵਾਦ ਕੀਤਾ ਗਿਆ ਅਤੇ ਨਾਲ ਹੀ ਪ੍ਰਸ਼ਾਸਨ ਦੀ ਨਲਾਇਕੀ ਨੁੰ ਵੀ ਕੋਸਿਆ।
ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ
ਜ਼ਿਕਰਯੋਗ ਹੈ ਕਿ ਸੂਬੇ 'ਚ ਥੋੜੀ ਜਿਹੀ ਬਰਸਾਤ ਦੇ ਕਾਰਨ ਇੱਕਠਾ ਹੋਇਆ ਪਾਣੀ ਅਕਸਰ ਹੀ ਲੋਕਾਂ ਲਈ ਮੂਸੀਬਤ ਬਣਦਾ ਹੈ, ਤਾਂ ਨਾਲ ਹੀ ਨਗਰ ਨਿਗਮ ਦੀ ਪੋਲ ਵੀ ਖੁੱਲ੍ਹ ਜਾਂਦੀ ਹੈ। ਉੱਥੇ ਹੀ, ਸੰਗਰੂਰ ਦੇ ਬੱਸ ਸਟੈਂਡ ਵਿਖੇ ਬਣੀ ਗੰਦੇ ਪਾਣੀ ਦੀ ਝੀਲ ਨੂੰ ਵੇਖ ਕੇ ਹਰ ਕੋਈ ਪ੍ਰਸ਼ਾਸਨ ਦੁਆਲੇ ਹੋ ਗਿਆ। ਸਥਾਨਕ ਲੋਕਾਂ ਨੇ ਕਿਹਾ ਕਿ ਜਦ ਵੀ ਬਰਸਾਤ ਹੁੰਦੀ ਹੈ, ਕੋਈ ਨਾ ਕੋਈ ਹਾਦਸਾ ਜਰੂਰ ਵਾਪਰਦਾ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਕਿੰਨੀ ਵਾਰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਖਬਰਾਂ ਵੀ ਨਸ਼ਰ ਹੋ ਚੁੱਕੀਆਂ ਹਨ, ਪਰ ਪ੍ਰਸ਼ਾਸਨ ਜਾਂ ਸਰਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਉੱਤੇ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ। ਸੰਗਰੂਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
- ਚੰਡੀਗੜ੍ਹ ਸੈਕਟਰ 10 ਦੀ ਕੋਠੀ ਵਿੱਚ ਬਲਾਸਟ ਕਰਨ ਦਾ ਮਾਮਲਾ, ਪੁਲਿਸ ਨੇ ਦੋਵੇਂ ਮੁਲਜ਼ਮ ਕੀਤੇ ਗ੍ਰਿਫਤਾਰ - chandigarh blast case
- ਨਾਮੀ ਹੋਟਲ ਮਾਲਕ ਦੀ ਪਤਨੀ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਸਹੁਰਾ ਪਰਿਵਾਰ 'ਤੇ ਲਾਏ ਗੰਭੀਰ ਇਲਜ਼ਾਮ - ludhiana hotel owner wife suicide
- NIA ਨੇ ਪੰਜਾਬ 'ਚ ਕਈ ਥਾਵਾਂ 'ਤੇ ਨੱਪੀ ਪੈੜ, ਸਾਂਸਦ ਅੰਮ੍ਰਿਤਪਾਲ ਦੇ ਚਾਚੇ ਸਣੇ ਇੰਨ੍ਹਾਂ ਲੋਕਾਂ ਦੇ ਘਰ 'ਚ ਮਾਰੀ ਰੇਡ - NIA RAID IN AMRITSAR