ETV Bharat / state

POP ਦੀ ਥਾਂ ਮਿੱਟੀ ਤੋਂ ਤਿਆਰ ਕੀਤੀਆਂ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ, ਇੱਥੇ ਦੇਖੋ ਕੀਊਟ ਇਕੋ ਫ੍ਰੈਂਡਲੀ ਗਣਪਤੀ - Ganesh Chaturthi - GANESH CHATURTHI

Ganesh Chaturthi In Bathinda: ਬਠਿੰਡਾ ਦੀ ਮੂਰਤੀ ਕਾਰੀਗਰ ਮਨਜੀਤ ਕੌਰ ਵੱਲੋਂ ਇੱਕੋ ਫਰੈਂਡਲੀ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਤਿਆਰ ਕੀਤੀਆਂ ਗਈਆਂ ਹਨ। ਸ੍ਰੀ ਗਣੇਸ਼ ਜੀ ਦੇ ਵਿਸਰਜਨ ਮੌਕੇ ਹੋਣ ਵਾਲੇ ਪੌਣ ਪਾਣੀ ਦੇ ਨੁਕਸਾਨ ਨੂੰ ਸਮਝਦੇ ਹੋਏ। ਇਸ ਲਈ ਇੱਕੋ ਫਰੈਂਡਲੀ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਣ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ। ਪੜ੍ਹੋ ਪੂਰੀ ਖ਼ਬਰ...

Ganesh Chaturthi
POP ਦੀ ਥਾਂ ਮਿੱਟੀ ਤੋਂ ਤਿਆਰ ਕੀਤੀਆਂ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ (ETV Bharat (ਪੱਤਰਕਾਰ, ਬਠਿੰਡਾ))
author img

By ETV Bharat Punjabi Team

Published : Sep 6, 2024, 11:53 AM IST

POP ਦੀ ਥਾਂ ਮਿੱਟੀ ਤੋਂ ਤਿਆਰ ਕੀਤੀਆਂ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ (ETV Bharat (ਪੱਤਰਕਾਰ, ਬਠਿੰਡਾ))

ਬਠਿੰਡਾ : ਗਣੇਸ਼ ਚਤੁਰਥੀ ਦੇ ਮੱਦੇ ਨਜ਼ਰ ਬਠਿੰਡਾ ਵਿੱਚ ਵੱਡੀ ਪੱਧਰ 'ਤੇ ਸ੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਣ ਵਿੱਚ ਸ਼ਰਧਾਲੂ ਦਿਲਚਸਪੀ ਦਿਖਾ ਰਹੇ ਹਨ ਪਰ ਸ੍ਰੀ ਗਣੇਸ਼ ਜੀ ਦੇ ਵਿਸਰਜਨ ਮੌਕੇ ਹੋਣ ਵਾਲੇ ਪੌਣ ਪਾਣੀ ਦੇ ਨੁਕਸਾਨ ਨੂੰ ਸਮਝਦੇ ਹੋਏ।

ਇੱਕੋ ਫਰੈਂਡਲੀ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ: ਬਠਿੰਡਾ ਦੀ ਮੂਰਤੀ ਕਾਰੀਗਰ ਮਨਜੀਤ ਕੌਰ ਵੱਲੋਂ ਇੱਕੋ ਫਰੈਂਡਲੀ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਤਿਆਰ ਕੀਤੀਆਂ ਗਈਆਂ ਹਨ। ਗੱਲਬਾਤ ਦੌਰਾਨ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿੱਟੀ ਦੀਆਂ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਇਸ ਲਈ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਇਹ ਵਿਸਰਜਨ ਮੌਕੇ ਪਾਣੀ ਜਲਦੀ ਘੁਲ ਮਿਲ ਜਾਣ। ਪਰ ਮਾਰਕੀਟ ਵਿੱਚ ਪੀਓਪੀ ਦੀਆਂ ਵਿਕ ਰਹੀਆਂ ਮੂਰਤੀਆਂ ਕਾਰਨ ਸ਼ਰਧਾਲੂ ਉਨ੍ਹਾਂ ਦੀਆਂ ਇੱਕੋ ਫਰੈਂਡਲੀ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਣ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ।

ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਹੱਥੀ ਤਿਆਰ: ਮਨਜੀਤ ਕੌਰ ਨੇ ਦੱਸਿਆ ਕਿ ਮਿੱਟੀ ਤੋਂ ਤਿਆਰ ਹੋਈਆਂ ਮੂਰਤੀਆਂ ਪਾਣੀ ਵਿੱਚ ਜਿੱਥੇ ਜਲਦੀ ਕੋਲ ਜਾਂਦੀਆਂ ਹਨ। ਇਸ ਨਾਲ ਪੌਣ ਅਤੇ ਪਾਣੀ ਦੂਸ਼ਿਤ ਨਹੀਂ ਹੁੰਦਾ ਅਤੇ ਇਸ ਨੂੰ ਘਰ ਵਿੱਚ ਹੀ ਵਿਸਰਜਤ ਕੀਤਾ ਜਾ ਸਕਦਾ ਹੈ। ਇੱਕੋ ਫਰੈਂਡਲੀ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਹੱਥੀ ਤਿਆਰ ਕਰਨ ਲਈ ਬਹੁਤ ਸਮਾਂ ਲੱਗਦਾ ਹੈ ਅਤੇ ਇਹ ਇੱਕ ਦਿਨ ਵਿੱਚ ਮਾਤਰ ਦੋ ਹੀ ਮੂਰਤੀਆਂ ਤਿਆਰ ਹੁੰਦੀਆਂ ਹਨ।

ਪੌਣ ਪਾਣੀ ਨੂੰ ਸੁਰੱਖਿਤ ਰੱਖਿਆ: ਮਿਹਨਤ ਜਿਆਦਾ ਲੱਗਣ ਕਾਰਨ ਇਹ ਮੂਰਤੀਆਂ ਪੀਓਪੀ ਦੀ ਮੂਰਤੀਆਂ ਨਾਲੋਂ ਮਹਿੰਗੀਆਂ ਹਨ। ਜਿਸ ਕਾਰਨ ਲੋਕ ਸਸਤੀਆਂ ਸ੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਵੱਲ ਆਕਰਸ਼ਿਤ ਹੁੰਦੇ ਹਨ ਕਿਉਂਕਿ ਪੀਓ ਪੀ ਤੋਂ ਤਿਆਰ ਹੋਈਆਂ ਮੂਰਤੀਆਂ ਸਸਤੀਆਂ ਤਿਆਰ ਹੁੰਦੀਆਂ ਹਨ। ਪਰ ਉਹ ਜਦੋਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ ਤਾਂ ਪਾਣੀ ਵਿੱਚ ਨਹੀਂ ਘੁਲਦੀਆਂ ਜਿਸ ਕਾਰਨ ਜਹਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਅਤੇ ਪਾਣੀ ਦੂਸ਼ਿਤ ਹੁੰਦਾ ਹੈ। ਉਨ੍ਹਾਂ ਵੱਲੋਂ ਫਿਰ ਵੀ ਮਿੱਟੀ ਦੀਆਂ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਪੌਣ ਪਾਣੀ ਨੂੰ ਸੁਰੱਖਿਤ ਰੱਖਿਆ ਜਾ ਸਕੇ।

ਮੂਰਤੀਆਂ ਘਰ ਹੀ ਜਲ ਪ੍ਰਵਾਹ ਕੀਤੀਆਂ ਜਾ ਸਕਦੀਆਂ: ਕਾਰੀਗਰ ਮਨਜੀਤ ਕੌਰ ਦੇ ਹੌਸਲੇ ਦੀ ਦਾਤ ਦਿੰਦੇ ਹੋਏ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਅਜਿਹੇ ਕਾਰੀਗਰਾਂ ਦੀ ਕਦਰ ਕਰਨ ਜੋ ਵਾਤਾਵਰਨ ਦੀ ਸਾਂਭ ਸੰਭਾਲ ਲਈ ਕਾਰਜਸ਼ੀਲ ਹਨ। ਲੋਕਾਂ ਨੂੰ ਵੱਧ ਤੋਂ ਵੱਧ ਅਜਿਹੇ ਕਾਰੀਗਰਾਂ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਣੀਆਂ ਚਾਹੀਦੀਆਂ ਹਨ। ਜਿਸ ਨਾਲ ਪੌਣ ਪਾਣੀ ਦੂਸ਼ਿਤ ਨਾ ਹੋਵੇ ਅਤੇ ਲੋਕ ਆਪਣੀ ਧਾਰਮਿਕ ਆਸਥਾ ਅਨੁਸਾਰ ਆਪਣਾ ਤਿਉਹਾਰ ਮਨਾ ਸਕਣ ਕਿਉਂਕਿ ਇੱਕੋ ਫਰੈਂਡਲੀ ਤਿਆਰ ਕੀਤੀਆਂ ਮੂਰਤੀਆਂ ਘਰ ਹੀ ਜਲ ਪ੍ਰਵਾਹ ਕੀਤੀਆਂ ਜਾ ਸਕਦੀਆਂ ਹਨ।

ਅਜਿਹੇ ਕਾਰੀਗਰਾਂ ਤੋਂ ਸੇਧ ਲੈਣ ਦੀ ਲੋੜ : ਉਸ ਪਾਣੀ ਨੂੰ ਆਪਣੇ ਘਰ ਅੰਦਰ ਹੀ ਵਰਤ ਸਕਦੇ ਹਨ। ਇਸ ਨਾਲ ਜਿੱਥੇ ਤੁਹਾਡੀ ਧਰਮ ਦੀ ਆਸਥਾ ਪੂਰੀ ਹੋਵੇਗੀ। ਉੱਥੇ ਹੀ ਤੁਹਾਡੀ ਆਸ ਤਾਂ ਆਪਣੇ ਘਰ ਵਿੱਚ ਹੀ ਰਹੇਗੀ। ਸੋ ਅਜਿਹੇ ਕਾਰੀਗਰਾਂ ਦੀ ਬਾਂਹ ਫੜਨ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਧਾਰਮਿਕ ਤਿਉਹਾਰਾਂ ਨੂੰ ਇੱਕੋ ਫਰੈਂਡਲੀ ਰਾਹੀਂ ਮਨਾ ਵਾਤਾਵਰਨ ਨੂੰ ਬਚਾ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.