ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿਜੇ ਨਗਰ ਚੌਂਕੀ ਬਟਾਲਾ ਰੋਡ 'ਤੇ ਇੱਕ ਤੇਜ਼ ਰਫਤਾਰ ਟੱਰਕ ਚਾਲਕ ਨੇ ਦੋ ਐਕਟਿਵਾ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਿਨਾਂ ਨੂੰ ਇਸ ਹਾਲਤ 'ਚ ਛੱਡ ਕੇ ਟੱਰਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਸਮਾਜ ਸੇਵੀ ਅਤੇ ਲੋਕਾਂਂ ਵੱਲੋਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਟੱਕਰ ਮਾਰਨ 'ਤੇ ਗੰਭੀਰ ਰੂਪ ਵਿੱਚ ਜਖਮੀ ਹੋਏ ਨੌਜਵਾਨਾਂ ਦਾ ਨਿਜੀ ਹਸਪਤਾਲ 'ਚ ਇਲਾਜ ਚੱਲਣ ਦੋਰਾਨ ਹੀ ਪੁਲਿਸ ਉਪਰ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਨੂੰ ਛੱਡਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਡਰਾਈਵਰ ਅਤੇ ਸਾਥੀ ਫਰਾਰ: ਮੌਕੇ 'ਤੇ ਪੰਹੁਚੇ ਸਮਾਜ ਸੇਵੀਆਂਂ ਨੇ ਦੱਸਿਆ ਕਿ ਹਾਦਸੇ ਦੌਰਾਨ ਟਰੱਕ ਡਰਾਈਵਰ ਦਾ ਮਾਲ ਨਾਲ ਭਰਿਆ ਟਰੱਕ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ ਪਰ ਪੁਲਿਸ ਦੀ ਮਿਲੀ ਭੁਗਤ ਨਾਲ ਡਰਾਈਵਰ ਅਤੇ ਸਾਥੀ ਫਰਾਰ ਹੋ ਗਏ ਅਤੇ ਮਾਲ ਵੀ ਪੁਲਿਸ ਨੇ ਮਾਲਿਕ ਨੂੰ ਦੇ ਦਿੱਤਾ। ਜਦ ਕਿ ਇਸ ਮਾਮਲੇ 'ਚ ਅਜਿਹਾ ਹੋਣਾ ਗਲਤ ਹੈ। ਜਦ ਤੱਕ ਮੁਲਜ਼ਮ ਸਾਹਮਣੇ ਆਕੇ ਮਾਮਲੇ ਸਬੰਧੀ ਕਾਰਵਾਈ ਚ ਯੋਗਦਾਨ ਨਹੀਂ ਦਿੰਦਾ ਅਤੇ ਪੀੜਤਾਂ ਦੇ ਬਿਆਨਾਂ 'ਤੇ ਕਾਰਵਾਈ ਨਹੀਂ ਹੁੰਦੀ।
ਪੁਲਿਸ 'ਤੇ ਲੱਗੇ ਮੁਲਜ਼ਮਾਂ ਦਾ ਸਾਥ ਦੇਣ ਦੇ ਦੋਸ਼: ਇਸ ਸੰਬਧੀ ਸਮਾਜ ਸੇਵਕਾਂ ਅਤੇ ਪੀੜੀਤ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਉੱਪਰ ਇਲਜ਼ਾਮ ਲਗਾਉਂਦਿਆ ਕਿਹਾ ਕਿ ਟੱਰਕ ਡਰਾਈਵਰ ਵੱਲੋਂ ਟੱਕਰ ਮਾਰ ਕੇ ਬੂਰੀ ਤਰਾਂ ਨਾਲ ਨੌਜਵਾਨਾਂ ਨੂੰ ਜਖਮੀ ਕੀਤਾ ਹੈ। ਪਰ ਜਖਮੀ ਨੋਜਵਾਨਾਂ ਦੀ ਸੁਧ ਲੈਣ ਦੀ ਬਜਾਏ ਪੁਲਿਸ ਟਰੱਕ ਮਾਲਿਕਾਂ ਨਾਲ ਮਿਲ ਕੇ ਪਹਿਲਾਂ ਕੰਡਕਟਰ ਨੂੰ ਛੱਡਿਆ ਫਿਰ ਟਰੱਕ ਵਿੱਚ ਲਦਿਆ ਮਾਲ ਵੀ ਥਾਣੇ ਵਿੱਚ ਲਗੇ ਟਰੱਕ ਵਿੱਚੋਂ ਉਤਰਵਾ ਦਿੱਤਾ ਗਿਆ ਹੈ। ਜਿਸ ਦੇ ਰੋਸ਼ ਵੱਜੋਂ ਅੱਜ ਪਰਿਵਾਰ ਪੁਲਿਸ ਚੌਂਕੀ ਬਾਹਰ ਰੋਸ਼ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋ ਗਏ ਹਨ ਅਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਕਿਉਕਿ ਇਸ ਗਰੀਬ ਪਰਿਵਾਰ ਕੋਲ ਇਲਾਜ ਕਰਵਾਉਣ ਦੀ ਸਮਰਥਾ ਵੀ ਨਹੀ ਹੈ ਅਤੇ ਟਰੱਕ ਮਾਲਿਕ ਪੁਲਿਸ ਨਾਲ ਰਲ ਇਹਨਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚੋ ਕਰਵਾਉਣ ਦੀ ਗਲ ਆਖ ਰਹੇ ਹਨ। ਜਿਸਦੇ ਰੋਸ਼ ਵੱਜੋਂ ਅੱਜ ਸਮਾਜ ਸੇਵਕਾਂ ਵੱਲੋਂ ਇਸ ਪੀੜੀਤ ਪਰਿਵਾਰ ਦੀ ਬਾਂਹ ਫੜੀ ਗਈ ਹੈ। ਜਿਸਦੇ ਚਲਦੇ ਉਹਨਾਂ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।
- ਪੰਜਾਬ ਪੁਲਿਸ ਹੱਥ ਲੱਗੀ ਸਭ ਤੋਂ ਵੱਡੀ ਅਫੀਮ ਦੀ ਖੇਪ, ਵੱਡਾ ਨਸ਼ਾ ਤਸਕਰ ਵੀ ਚੜਿਆ ਅੜਿੱਕੇ - police recovered biggest opium
- CM ਮਾਨ ਦਾ ਨਿਸ਼ਾਨ, ਕਿਹਾ- ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ਵਿੱਚ ਉਲਝਿਆ ਅਕਾਲੀ ਦਲ - CM Mann Targeted Akali Dal
- ਮਾਨਸਾ 'ਚ ਤੇਜ਼ ਰਫਤਾਰ ਕਾਰ ਹੋਈ ਹਾਦਸਾਗ੍ਰਸਤ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ - Death of two youths in Mansa
ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ: ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਦੋਵੇ ਪਾਰਟੀਆਂ ਵਿਚਾਲੇ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ। ਜੇਕਰ ਦੋਵੇਂ ਪਾਰਟੀਆਂ ਇਲਾਜ ਕਰਵਾਉਣ ਲਈ ਸਹਿਮਤੀ ਜਤਾਉਂਦੀਆਂ ਹਨ ਤੇ ਠੀਕ ਹੈ ਵਰਨਾ ਡਰਾਈਵਰ ਨੂੰ ਥਾਣੇ ਰੱਖਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ।