ਅੰਮ੍ਰਿਤਸਰ : ਪਾਲਮ ਵਿਹਾਰ ਇਲਾਕੇ 'ਚ ਹਾਈਵੇਅ ਤੋਂ ਜਾ ਰਹੇ ਇੱਕ ਸਕਾਰਪੀਓ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਖੰਨਾ ਪੇਪਰ ਮਿੱਲ ਦੇ ਸਾਹਮਣੇ ਵਾਪਰਿਆ। ਇਹ ਹਾਦਸਾ ਇਨਾਂ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਉੱਡ ਗੲ ਅਤੇ ਇਸ ਚਕਨਾਚੂਰ ਹਾਲਤ ਗੱਡੀ 'ਚ ਸਵਾਰ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਬੇਹੱਦ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ, ਉਸਨੂੰ ਬਚਾਇਆ ਨਾ ਜਾ ਸਕਿਆ ਅਤੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਨੌਜਵਾਨ ਦੀ ਉਮਰ 22 ਸਾਲ ਦੇ ਕਰੀਬ ਸੀ ਅਤੇੇ ਉਹ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਦਾ ਨਾਂ ਅਰਜੁਨ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਅਪਣੀ ਸਕਾਰਪੀਓ ਗੱਡੀ 'ਤੇ ਸਵਾਰ ਹੋ ਕੇ ਵੇਰਕਾ ਸਾਈਡ ਤੋਂ ਫਤਿਹਗੜ੍ਹ ਚੂੜੀਆਂ ਵੱਲ ਜਾ ਰਿਹਾ ਸੀ ਤੇ ਖੰਨਾ ਪੇਪਰ ਮਿਲਦੇ ਬਾਹਰ ਜੋ ਕਿ ਟਰੱਕ ਲੱਗੇ ਹੋਏ ਹਨ। ਉਹਨਾਂ ਦੇ ਵਿੱਚ ਇਸ ਦੀ ਗੱਡੀ ਵੱਜਣ ਕਾਰਨ ਇਸ ਦੀ ਮੌਤ ਹੋ ਗਈ।
ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਦੇ ਹਾਦਸੇ: ਉੱਥੇ ਹੀ ਚਸ਼ਮਦੀਦ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੌਜਵਾਨ ਵੇਰਕਾ ਸਾਈਡ ਤੋਂ ਅੰਮ੍ਰਿਤਸਰ ਖੰਨਾ ਪੇਪਰ ਮਿਲ ਵਾਲੀ ਸਾਈਡ ਤੇ ਆ ਰਿਹਾ ਸੀ ਤੇ ਘੱਟਾ ਮਿੱਟੀ ਜਿਆਦਾ ਹੋਣ ਕਰਕੇ ਖੰਨਾ ਪੇਪਰ ਮਿੱਲ ਦੇ ਬਾਹਰ ਖੜ੍ਹੇ ਟਰੱਕਾਂ ਵਿੱਚ ਇਸ ਦੀ ਗੱਡੀ ਵੱਜ ਗਈ। ਜਿਸ ਦੇ ਚਲਦੇ ਇਹ ਗੰਭੀਰ ਰੂਪ ਜਖਮੀ ਹੋ ਗਿਆ ਤੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਸਦੀ ਮੌਤ ਹੋ ਗਈ। ਸਥਾਨਕ ਉਹਨਾਂ ਕਿਹਾ ਕਿ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਟਰੈਫਿਕ ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕਰ ਚੁੱਕੇ ਹਾਂ ਕਿ ਇੱਥੇ ਬਾਹਰ ਮੇਨ ਜੀਟੀ ਰੋਡ ਜੋ ਉੱਥੇ ਟਰੱਕ ਖੜੇ ਰਹਿੰਦੇ ਹਨ। ਜੋ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਖੜ੍ਹੇ ਰਹਿੰਦੇ ਹਨ। ਅੰਮ੍ਰਿਤਸਰ ਅਟਾਰੀ ਦਿੱਲੀ ਹਾਈਵੇ ਰੋਡ ਹੋਣ ਕਰਕੇ ਇਹ ਰੋਡ 'ਤੇ ਲਗਾਤਾਰ ਜਾਮ ਲੱਗਾ ਰਹਿੰਦਾ ਹੈ। ਪਰ, ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੁੰਦੀ, ਕੁਝ ਦਿਨ ਪਹਿਲਾਂ ਵੀ ਇੱਕ ਥਾਣੇਦਾਰ ਦਾ ਐਕਸੀਡੈਂਟ ਹੋਇਆ ਸੀ।
- ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਪਰਿਵਾਰ ਨੱਚ-ਟੱਪ ਕੇ ਮਨਾ ਰਹੇ ਖੁਸ਼ 'ਤੇ ਵੰਡੇ ਲੱਡੂ, ਵੇਖੋ ਜਸ਼ਨ ਦੀ ਵੀਡੀਓ - INDIAN HOCKEY TEAM WINNER
- ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖੁੱਲ੍ਹਿਆ ਸੂਬਾ ਸਰਕਾਰ ਦਾ ਪਿਟਾਰਾ, CM ਮਾਨ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ - Prize for Hockey Platyers
- ਰਾਮ ਰਹੀਮ ਨੂੰ ਹਾਈਕੋਰਟ ਦਾ ਝਟਕਾ, ਨਹੀਂ ਮਿਲੀ ਪੈਰੋਲ, ਫੈਸਲਾ ਰੱਖਿਆ ਸੁਰੱਖਿਅਤ - Ram Rahim did not get parole
ਦੋ ਭੈਣਾ ਦਾ ਇੱਕਲੌਤਾ ਭਰਾ ਸੀ ਮ੍ਰਿਤਕ : ਉਥੋਂ ਦੇ ਲੋਕਾਂ ਨੇ ਦੱਸਿਆ ਕਿ ਇਹ ਦੋ ਭੈਣਾਂ ਦਾ ਇਕਲੋਤਾ ਭਰਾ ਸੀ ਤੇ ਕੋਈ ਦਿਨਾਂ ਨੂੰ ਇਸ ਨੇ ਵਿਦੇਸ਼ ਜਾਣਾ ਸੀ, ਪਰ ਅੱਜ ਇਸ ਦਾ ਐਕਸੀਡੈਂਟ ਹੋਣ ਕਰਕੇ ਇਸ ਦੀ ਮੌਤ ਹੋ ਗਈ। ਉੱਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ ਨੌਜਵਾਨ ਦੀ ਇੱਥੇ ਟਰੱਕ ਦੇ ਵਿੱਚ ਵੱਜਣ ਦੇ ਨਾਲ ਐਕਸੀਡੈਂਟ ਹੋ ਗਿਆ ਸੀ। ਜਿਸ ਨੂੰ ਇਲਾਜ਼ ਦੇ ਲਈ ਹਸਪਤਾਲ ਲੈ ਕੇ ਗਏ ਸੀ ਪਤਾ ਲੱਗਾ ਕਿ ਉੱਥੇ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬੰਨਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ।