ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ 'ਚ ਲੋਕ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ। ਉਥੇ ਹੀ ਪ੍ਰਸਿੱਧ ਮੰਦਰ ਦੁਰਗਿਆਣਾ ਰਾਮ ਤੀਰਥ ਮੰਦਰ ਅਤੇ ਵਾਗਾ ਬਾਰਡਰ ਵੀ ਪਹੁੰਚਦੇ ਹਨ। ਉਥੇ ਹੀ ਅੰਮ੍ਰਿਤਸਰ ਦੇ ਟੂਰਿਜ਼ਮ ਨੂੰ ਹੋਰ ਵਧਾਵਾ ਦਿੱਤਾ ਜਾਵੇ, ਇਸ ਲਈ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਿਲਡਿੰਗ ਦੇ ਨਜ਼ਦੀਕ ਲੇਜ਼ਰ ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਨੂੰ 20 ਮਿੰਟ ਤੱਕ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ। ਇਸ ਲੇਜ਼ਰ ਸ਼ੋਅ ਦੇ ਵਿੱਚ ਆਮ ਲੋਕ ਨਹੀਂ ਪਹੁੰਚ ਪਾ ਰਹੇ, ਕਿਉਂਕਿ ਇਸ ਦੀ ਜਾਣਕਾਰੀ ਨੂੰ ਵੀ ਨਹੀਂ ਹੈ। ਲੋੜ ਹੈ ਅਜਿਹੇ ਪ੍ਰੌਗਰਾਮਾਂ ਤਹਿਤ ਜਾਣਕਾਰੀ ਲੋਕਾਂ ਤੱਕ ਪਹੂੰਚਾਈ ਜਾਵੇ।
ਸਿੱਖ ਕੌਮ ਨੂੰ ਦਰਸਾਉਂਦਾ ਇਤਿਹਾਸ: ਦੱਸਣਯੋਗ ਹੈ ਕਿ ਇਸ ਸ਼ੌਅ ਵਿੱਚ ਦੇਸ਼ ਦੀ ਆਜ਼ਾਦੀ ਲਈ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਸਿੱਖ ਕੌਮ ਦੀ ਵਿਰਾਸਤ ਨੂੰ ਵੀ ਦਰਸਾਉਂਦਾ ਹੋਇਆ ਇੱਕ ਲੇਜ਼ਰ ਸ਼ੋਅ ਅੰਮ੍ਰਿਤਸਰ ਦੇ ਕੰਪਨੀ ਬਾਗ ਮਹਾਰਾਜਾ ਰਣਜੀਤ ਸਿੰਘ ਬਿਲਡਿੰਗ ਦੇ ਨਜ਼ਦੀਕ ਕਰਵਾਇਆ ਗਿਆ। ਇਸ ਨਜ਼ਾਰੇ ਨੂੰ ਲੋਕ ਪੂਰੀ ਤਰ੍ਹਾਂ ਨਾਲ ਨਹੀਂ ਵੇਖ ਪਾ ਰਹੇ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਇਸਦੀ ਪੂਰੀ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ। ਅੱਜ ਵੀ ਜੇਕਰ ਮੀਡੀਆ ਵੱਲੋਂ ਇਸ ਸ਼ੌਅ ਨੂੰ ਆਪਣੇ ਕੈਮਰੇ 'ਚ ਕੈਦ ਨਾ ਕੀਤਾ ਜਾਂਦਾ ਤਾਂ ਹੋ ਸਕਦਾ ਹੈ ਅਜੇ ਵੀ ਇਸ ਦੀ ਜਾਣਕਾਰੀ ਕਿਸੇ ਨੂੰ ਨਾ ਮਿਲਦੀ ਅਤੇ ਇਹ ਕੋਸ਼ਿਸ਼ ਵੀ ਇਨੀ ਸਫਲ ਨਾ ਹੁੰਦੀ।
ਵੱਖ ਵੱਖ ਭਾਸ਼ਾਵਾਂ ਵਿੱਚ ਚਲਾਉਣੇ ਚਾਹੀਦੇ ਹਨ ਸ਼ੋਅ: ਇਸ ਮੌਕੇ 'ਤੇ ਪਹੁੰਚੇ ਆਮ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇਸ਼ੱਕ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਸ਼ੁਰੂਆਤ ਕਰ ਦਿੱਤੀ ਗਈ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਇਸ ਦੀ ਵਿਧੀ ਵੱਲ ਸ਼ੁਰੂਆਤ ਕਰਨ, ਉਹਨਾਂ ਨੇ ਕਿਹਾ ਕਿ ਇਸ ਸ਼ੋਅ ਨੂੰ ਚੰਗੇ ਢੰਗ ਨਾਲ ਚਲਾਉਣਾ ਚਾਹੀਦਾ ਹੈ ਤਾਂ ਜੋ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਤੋਂ ਸਿਹਤ ਲੈ ਸਕੇ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਨੂੰ ਤਿੰਨ ਭਾਸ਼ਾਵਾਂ ਦੇ ਵਿੱਚ ਵੀ ਚਲਾਉਣਾ ਚਾਹੀਦਾ ਹੈ ਤਾਂ ਜੋ ਕਿ ਹਰ ਇੱਕ ਵਿਅਕਤੀ ਇਸ ਤੋਂ ਪੂਰੀ ਆਪਣੀ ਜਾਣਕਾਰੀ ਲੈ ਸਕੇ। ਸ਼ੋਅ ਵੇਖਣ ਆਏ ਵਿਅਕਤੀ ਨੇ ਕਿਹਾ ਕਿ ਅਸੀਂ ਅਕਸਰ ਹੀ ਇੱਥੇ ਪਹੁੰਚਦੇ ਹਾਂ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਲੇਜ਼ਰ ਸ਼ੋ ਜਰੂਰ ਦਿਖਾਉਂਦੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਲੋਕ ਇੱਥੇ ਪਹੁੰਚਣ ਅਤੇ ਪਹੁੰਚਣ ਤੋਂ ਬਾਅਦ ਇਸ ਸ਼ੋਅ ਦਾ ਆਨੰਦ ਪ੍ਰਾਪਤ ਕਰਨ।