ETV Bharat / state

ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕੀਤਾ ਰੋਸ ਮਾਰਚ ਸੜਕਾਂ 'ਤੇ ਉਤਰੀਆਂ ਸੰਘਰਸ਼ੀ ਜਥੇਬੰਦੀਆਂ - PROTEST MARCH

ਬਰਨਾਲਾ ਦੇ ਰੇਲਵੇ ਸਟੇਸ਼ਨ ਉੱਪਰ ਰੈਲੀ ਕਰਨ ਤੋਂ ਬਾਅਦ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ।

INTERNATIONAL HUMAN RIGHTS DAY
ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕੀਤਾ ਰੋਸ ਮਾਰਚ (ETV Bharat (ਬਰਨਾਲਾ, ਪੱਤਰਕਾਰ))
author img

By ETV Bharat Punjabi Team

Published : Dec 10, 2024, 10:08 PM IST

ਬਰਨਾਲਾ : ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ’ਤੇ ਅੱਜ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਸਥਾਨਕ ਰੇਲਵੇ ਸਟੇਸ਼ਨ ਵਿਖੇ ਰੈਲੀ ਕਰਕੇ 'ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ' ਮਨਾਇਆ। ਬਰਨਾਲਾ ਦੇ ਰੇਲਵੇ ਸਟੇਸ਼ਨ ਉੱਪਰ ਰੈਲੀ ਕਰਨ ਤੋਂ ਬਾਅਦ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਪ੍ਰਧਾਨ ਰਜਿੰਦਰ ਭਦੌੜ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਹਾਸਿਲ ਕਰਨ ਲਈ ਸੰਸਾਰ ਭਰ ਦੇ ਲੋਕਾਂ ਨੇ ਕਈ ਸਦੀਆਂ ਜੱਦੋ-ਜਹਿਦ ਕੀਤੀ ਸੀ। ਮਨੁੱਖੀ ਅਧਿਕਾਰ ਸੰਸਾਰ ਭਰ ਦੇ ਸ਼ਾਸ਼ਕਾਂ ਨੇ ਕੋਈ ਖੈਰਾਤ ਵਿਚ ਨਹੀਂ ਦਿੱਤੇ।

ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕੀਤਾ ਰੋਸ ਮਾਰਚ (ETV Bharat (ਬਰਨਾਲਾ, ਪੱਤਰਕਾਰ))

'ਮਨੁੱਖੀ ਅਧਿਕਾਰਾਂ ਦਾ ਯੂਨੀਵਰਸਲ ਐਲਾਨ ਨਾਮਾ'

ਆਗੂਆਂ ਕਿਹਾ ਕੀ ਇਹ ਸੰਸਾਰ ਭਰ ਦੇ ਲੱਖਾਂ ਕਰੋੜਾਂ ਲੋਕਾਂ ਦੀਆਂ ਕੁਰਬਾਨੀਆਂ ਦਾ ਹੀ ਸਿੱਟਾ ਸੀ ਕਿ ਯੂਐਨਓ ਨੇ 10 ਦਸੰਬਰ 1948 ਨੂੰ 'ਮਨੁੱਖੀ ਅਧਿਕਾਰਾਂ ਦਾ ਯੂਨੀਵਰਸਲ ਐਲਾਨਨਾਮਾ' ਜਾਰੀ ਕੀਤਾ। ਕਿਹਾ ਕਿ ਹਾਲਾਂਕਿ ਸਨਮਾਨਜਨਕ ਤੇ ਅਰਥ-ਭਰਪੂਰ ਸਾਰਥਿਕ ਜ਼ਿੰਦਗੀ ਜਿਉਣ ਲਈ ਇਹ 'ਅਧਿਕਾਰ' ਕਾਫ਼ੀ ਨਹੀਂ ਬਲਕਿ ਹੋਰ ਬਹੁਤ ਸਾਰੇ ਜਮਹੂਰੀ ਅਧਿਕਾਰਾਂ ਦੀ ਜ਼ਰੂਰਤ ਹੈ। ਜਿਨ੍ਹਾਂ ਦੀ ਪ੍ਰਾਪਤੀ ਤੇ ਰਾਖੀ ਲਈ ਵਿਸ਼ਾਲ ਜਥੇਬੰਦਕ ਇੱਕਜੁੱਟਤਾ ਨਾਲ ਲਗਾਤਾਰ ਸੰਘਰਸ਼ਾਂ ਦੀ ਜ਼ਰੂਰਤ ਹੈ।

ਐਲਾਨਨਾਮੇ ਉਪਰ ਸਹੀ ਪਾਉਣ ਵਾਲੇ ਮੁਲਕਾਂ ਦੀ ਲਿਸਟ

ਆਗੂਆਂ ਨੇ ਅੱਗੇ ਕਿਹਾ ਕਿ ਭਾਵੇਂ ਭਾਰਤ ਇਸ ਐਲਾਨਨਾਮੇ ਉਪਰ ਸਹੀ ਪਾਉਣ ਵਾਲੇ ਮੁਲਕਾਂ ਦੀ ਲਿਸਟ ਵਿਚ ਸ਼ਾਮਿਲ ਹੈ, ਪਰ ਭਾਰਤ ਸਰਕਾਰ ਆਏ ਦਿਨ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੀ ਰਹਿੰਦੀ ਹੈ। ਝੂਠੇ ਪੁਲਿਸ ਮੁਕਾਬਲੇ, ਸਿਆਸੀ ਅਸਹਿਮਤ ਕਾਰਕੁਨਾਂ ਨੂੰ ਬਗੈਰ ਮੁਕੱਦਮਾ ਚਲਾਏ ਸਾਲਾਂਬੱਧੀ ਜੇਲ੍ਹਾਂ ਵਿਚ ਸੁੱਟੀ ਰੱਖਣਾ, ਬੋਲਣ 'ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣਾ ਆਦਿ ਤਾਂ ਇਨ੍ਹਾਂ ਹਮਲਿਆਂ ਦੀ ਬਹੁਤ ਲੰਬੀ ਲਿਸਟ ਦੀ ਇਕ ਝਲਕ ਮਾਤਰ ਹੈ। ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤਾ। ਰੈਲੀ ਉਪਰੰਤ ਸ਼ਹਿਰ ਵਿਚੋਂ ਦੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਾਰਚ ਕੱਢਿਆ ਗਿਆ। ਬੁਲਾਰਿਆਂ 'ਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਰਾਜਿੰਦਰ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ ਡੀਟੀਐੱਫ਼ ਦੇ ਰਾਜੀਵ ਕੁਮਾਰ, ਬੀਕੇਯੂ ਡਕੌਂਦਾ ਧਨੇਰ ਦੇ ਭੋਲਾ ਸਿੰਘ ਛੰਨਾ, ਬੀਕੇਯੂ ਉਗਰਾਹਾਂ ਆਗੂ ਕਮਲਜੀਤ ਕੌਰ ਬਰਨਾਲਾ, ਮਜ਼ਦੂਰ ਅਧਿਕਾਰ ਅੰਦੋਲਨ ਦੇ ਲਾਭ ਸਿੰਘ ਅਕਲੀਆ,ਬੀਕੇਯੂ ਕ੍ਰਾਂਤੀਕਾਰੀ ਆਗੂ ਪਵਿੱਤਰ ਸਿੰਘ ਲਾਲੀ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ, ਪਲਸ ਮੰਚ ਦੇ ਰਾਮ ਕੁਮਾਰ ਭਦੌੜ, ਪੰਜਾਬ ਤੇ ਚੰਡੀਗੜ੍ਹ ਵਰਕਿੰਗ ਜਰਨਲਿਸਟ ਯੂਨੀਅਨ ਦੇ ਜਗਸੀਰ ਸਿੰਘ ਸੰਧੂ, ਪੀਐੱਸਯੂ ਆਗੂ ਸੁਖਦੀਪ ਸਿੰਘ ਹਥਨ ਡੀਐੱਮਐੱਫ਼ ਆਗੂ ਮਿਲਖਾ ਸਿੰਘ, ਬੀਕੈਯੂ ਡਕੌਂਦਾ (ਬੁਰਜਗਿੱਲ) ਦੇ ਸਿਕੰਦਰ ਸਿੰਘ ਭੂਰੇ ਸ਼ਾਮਲ ਸਨ।

ਹੋ ਰਹੇ ਹਮਲੇ ਬੰਦ ਕਰਨ ਦੀ ਚਿਤਾਵਨੀ

ਦੱਸ ਦੇਈਏ ਕਿ ਰੈਲੀ ਉਪਰੰਤ ਸ਼ਹਿਰ ਦੇ ਸਦਰ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ਵਿਚੋਂ ਦੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਾਰਚ ਕੀਤਾ ਗਿਆ ਅਤੇ ਜ਼ੋਸ ਭਰਪੂਰ ਨਾਹਰਿਆਂ ਨਾਲ ਸਰਕਾਰਾਂ ਨੂੰ ਇਨ੍ਹਾਂ ਅਧਿਕਾਰਾਂ ਉਪਰ ਹੋ ਰਹੇ ਹਮਲੇ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੁਦਾਗਰ ਸਿੰਘ ਭੋਤਨਾ, ਇਸਤਰੀ ਜਾਗ੍ਰਿਤੀ ਮੰਚ ਦੀ ਚਰਨਜੀਤ ਕੌਰ, ਗੁਰਮੀਤ ਸੁਖਪੁਰਾ, ਲੇਖਕ ਤੇਜਾ ਸਿੰਘ ਤਿਲਕ, ਡਾ. ਹਰਭਗਵਾਨ, ਭੋਲਾ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਹਰਚਰਨ ਸਿੰਘ ਚਹਿਲ, ਬਿੱਕਰ ਸਿੰਘ ਔਲਖ, ਬਾਬੂ ਸਿੰਘ ਖੁੱਡੀ ਕਲਾਂ ਆਦਿ ਆਗੂ ਹਾਜ਼ਰ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.