ਰੂਪਨਗਰ: ਰੂਪਨਗਰ ਵਿੱਚ ਨੰਗਲ ਹੈਡਲ ਨਹਿਰ ਕਿਨਾਰੇ ਬੀਬੀਐਮਪੀ ਦੁਆਰਾ ਬਣਾਏ ਗਏ ਕੁੜੇ ਦੇ ਡੰਪ ਤੇ ਭਿਆਨਕ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਚਾਰੇ ਪਾਸੇ ਹੀ ਅੱਗ ਹੀ ਅੱਗ ਫੈਲ ਗਈ ਤੇ ਪੂਰੇ ਅਸਮਾਨ ਦੇ ਵਿੱਚ ਕਾਲਾ ਧੂਆਂ ਹੋ ਗਿਆ। ਸੜਕਾਂ ਤੇ ਜਾਣ ਵਾਲੇ ਆਵਾਜਾਈ ਵਾਹਨਾਂ ਦੇ ਲਈ ਵਿਸਿਬਿਲਿਟੀ ਵੀ ਇੱਕ ਤਰ੍ਹਾਂ ਜ਼ੀਰੋ ਹੀ ਹੋ ਚੁੱਕੀ ਸੀ। ਨੰਗਲ ਐਮਪੀ ਦੇ ਕੋਠੀ ਦੇ ਕੋਲ ਕੂੜੇ ਦੇ ਡੰਪ ਨੂੰ ਲੱਗੀ ਹੋਈ ਅੱਗ ਦੇ ਕਾਰਨ ਹਵਾ ਵਿੱਚ ਮਿਲ ਰਹੇ ਕਾਲੇ ਧੂਏ ਦੇ ਗੁਬਾਰ ਨੇ ਜੋ ਕਿਤੇ ਨਾ ਕਿਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਨ।
ਗੱਡੀ ਵਿੱਚ ਬੈਟਰੀ ਹੀ ਨਹੀਂ ਸੀ: ਨੰਗਲ ਐਮਪੀ ਦੀ ਕੋਠੀ ਦੇ ਕੋਲ ਨਹਿਰ ਦੇ ਕਿਨਾਰੇ ਤੇ ਕੂੜੇ ਦੇ ਡੰਪ ਲਗਾਇਆ ਗਿਆ ਹੈ। ਜਿਸ ਨੂੰ ਵਿੱਚ ਲੱਗੀ ਅੱਗ ਦੇ ਕਾਰਨ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਉਂਕਿ ਅੱਗ ਏਨੀ ਜਿਆਦਾ ਸੀ ਕਿ ਅੱਤ ਦੀ ਗਰਮੀ ਦੇ ਕਾਰਨ ਅੱਗ ਤੁਰੰਤ ਹੀ ਖਤਰਨਾਕ ਰੂਪ ਵਿੱਚ ਆ ਗਈ ਅਤੇ ਵੱਡੇ-ਵੱਡੇ ਧੂਏ ਦੇ ਗੁਬਾਰ ਉੱਠਦੇ ਵੇਖ ਲੋਕ ਸਹਿਮ ਗਏ। ਮੌਕੇ ਤੇ ਪਹੁੰਚੀ ਪੰਜਾਬ ਫਾਇਰ ਗਰੇਡ ਦੀਆਂ ਗੱਡੀਆਂ ਨੇ ਇਸ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹਾਲਾਂਕਿ ਬੀਬੀਐਮਪੀ ਦੀਆਂ ਗੱਡੀਆਂ ਨੂੰ ਵੀ ਅੱਗ ਬੁਝਾਉਣ ਲਈ ਬੁਲਾਇਆ ਗਿਆ। ਪਰ ਹੱਦ ਉਦੋਂ ਹੋ ਗਈ ਜਦੋਂ ਬੀਬੀਐਮਪੀ ਸੈਕਟਰ ਕੋਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਚਲਾਉਣ ਵਾਲੇ ਡਰਾਈਵਰ ਹੀ ਉਪਲਬਧ ਨਹੀਂ ਸਨ ਤੇ ਮਿਲੀ ਜਾਣਕਾਰੀ ਮੁਤਾਬਕ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਦੇ ਵਿੱਚ ਬੈਟਰੀ ਹੀ ਨਹੀਂ ਸੀ।
ਜੀਵ-ਜੰਤੂ ਮਰਨ ਦਾ ਖਤਰਾ: ਜਿਸ ਕਾਰਨ ਉਨ੍ਹਾਂ ਵੱਲੋਂ ਆਉਣ ਤੋਂ ਮਨਾ ਕਰ ਦਿੱਤਾ ਗਿਆ ਪਰ ਪੰਜਾਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲਗਾਤਾਰ ਪਾਣੀ ਦੀਆਂ ਗੱਡੀਆਂ ਭਰ-ਭਰ ਕੇ ਇਸ ਅੱਗ ਤੇ ਕਾਬੂ ਪਾ ਲਿਆ। ਕੂੜੇ ਨੇ ਅੱਗ ਤੇ ਕਾਰਨ ਜਿੱਥੇ ਵਾਤਾਵਰਣ ਪ੍ਰਦੂਸ਼ਣ ਹੋਇਆ, ਉੱਥੇ ਹੀ ਇਹ ਸਵਾਲ ਵੀ ਖੜਾ ਹੋ ਗਿਆ ਕਿ ਬੀਬੀਐਮਪੀ ਸੈਕਟਰ ਜੋ ਕਿ ਕਾਫੀ ਵੱਡਾ ਹੈ, ਉਸ ਕੋਲ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਡਰਾਈਵਰ ਅਤੇ ਬੈਟਰੀ ਦਾ ਨਾ ਹੋਣਾ ਕਈ ਸਵਾਲ ਖੜੇ ਕਰਦਾ ਹੈ। ਫਿਲਹਾਲ ਪਹਾੜੀਆਂ ਤੇ ਕਾਫੀ ਅੱਗ ਲੱਗੀ ਹੋਈ ਹੈ ਤੇ ਕਾਫੀ ਜੀਵ-ਜੰਤੂ ਮਰਨ ਦਾ ਖਤਰਾ ਵੀ ਜਤਾਇਆ ਜਾ ਰਿਹਾ ਹੈ ਅੱਗ ਲੱਗਣ ਦੇ ਕਾਰਨ ਕਾਫੀ ਬੂਟੇ ਵੀ ਨੁਕਸਾਨੇ ਗਏ ਹਨ।
- ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਹਾਈ ਸਕੂਲ 'ਚ ਅੱਗ ਲੱਗਣ ਕਾਰਨ ਸਮਾਨ ਸੜ ਕੇ ਹੋਇਆ ਸੁਆਹ - Fire broke out Garhshankar school
- ਲੁਧਿਆਣਾ 'ਚ ਕਿਸ ਉਮੀਦਵਾਰ ਦਾ ਕਿਸ ਨਾਲ ਹੈ ਮੁਕਾਬਲਾ, ਆਮ ਲੋਕਾਂ ਨੇ ਕਿਹਾ - ਆਜ਼ਾਦ ਉਮੀਦਵਾਰ ਦਾ ਵੀ ਲੱਗ ਸਕਦੈ ਦਾਅ - Lok Sabha Elections 2024
- ਸਾਬਕਾ ਸੀਐੱਮ ਚਰਨਜੀਤ ਚੰਨੀ ਨੇ ਪੀਐੱਮ ਮੋਦੀ ਦੀ ਚੋਣ ਰੈਲੀ ਨੂੰ ਦੱਸਿਆ ਫਲਾਪ, ਚੰਨੀ ਨੇ ਜਲੰਧਰ ਵਾਸੀਆਂ ਲਈ ਚੋਣ ਮੈਨੀਫੈਸਟੋ ਵੀ ਕੀਤਾ ਜਾਰੀ - manifesto for Jalandhar residents