ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਚੌਥੀ ਜਮਾਤ 'ਚ ਪੜ੍ਹਦੇ 10 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦਾ ਕਾਰਨ ਬੱਚੇ ਵੱਲੋਂ ਟੁੱਟੀ ਹੋਈ ਮੋਬਾਈਲ ਫੋਨ ਦੀ ਸਕਰੀਨ ਦੱਸਿਆ ਜਾ ਰਿਹਾ ਹੈ। ਘਰ ਵਿੱਚ ਮੋਬਾਈਲ ਫੋਨ ਦੀ ਸਕਰੀਨ ਟੁੱਟਣ ਦੇ ਡਰ ਨੇ ਬੱਚੇ ਨੇ ਅਜਿਹਾ ਕਦਮ ਚੁੱਕਿਆ।
ਘਰ ਤੋਂ ਕਰੀਬ 7 ਕਿਲੋਮੀਟਰ ਦੂਰ ਜਾ ਕੇ ਕੀਤੀ ਖੁਦਕੁਸ਼ੀ: ਘਰ ਤੋਂ ਕਰੀਬ 7 ਕਿਲੋਮੀਟਰ ਦੂਰ ਇਕ ਹੋਰ ਪਿੰਡ ਵਿਰਕ ਖੁਰਦ ਦੇ ਵਾਟਰ ਵਰਕਸ ਕੋਲ ਕਰਨ ਨਾਂ ਦੇ ਬੱਚੇ ਨੇ ਖੁਦਕੁਸ਼ੀ ਕਰ ਲਈ। ਬੱਚੇ ਦਾ ਪਿਤਾ ਮੱਧ ਪ੍ਰਦੇਸ਼ ਵਿੱਚ ਮਜ਼ਦੂਰੀ ਕਰਦਾ ਹੈ ਜਦੋਂਕਿ ਮਾਂ, ਚਾਚਾ ਅਤੇ ਪਰਿਵਾਰ ਦੇ ਹੋਰ ਮੈਂਬਰ ਪਿੰਡ ਰਈਆਂਵਾਲੇ ਵਿੱਚ ਰਹਿੰਦੇ ਹਨ।
4ਵੀਂ ਜਮਾਤ ਵਿੱਚ ਪੜ੍ਹਦਾ ਸੀ ਬੱਚਾ: ਪੁਲਿਸ ਨੂੰ ਇਸ ਘਟਨਾ ਦਾ ਪਤਾ ਵਾਇਰਲ ਵੀਡੀਓ ਦੇ ਜ਼ਰੀਏ ਲੱਗਾ। ਗੁਰੂਹਰਸਹਾਏ ਸਬ-ਡਵੀਜ਼ਨ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਮ੍ਰਿਤਕ ਲੜਕਾ ਚੌਥੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਪਿੰਡ ਰਈਆਵਾਲਾ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਬੱਚੇ ਦੀ ਪਛਾਣ ਨਹੀਂ ਹੋ ਸਕੀ ਸੀ ਪਰ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤਹਿਤ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦੀ ਸ਼ਨਾਖਤ ਕਰਦਿਆਂ ਦੱਸਿਆ ਕਿ ਬੱਚਾ ਘਰ ਵਿੱਚ ਖੀਰ ਬਣਾ ਰਿਹਾ ਸੀ। ਖੀਰ ਬਣਾਉਂਦੇ ਸਮੇਂ ਬੱਚਾ ਮੋਬਾਈਲ 'ਤੇ ਖੇਡ ਰਿਹਾ ਸੀ।
ਸਕਰੀਨ ਟੁੱਟਣ ਤੋਂ ਡਰ ਗਿਆ ਸੀ ਬੱਚਾ: ਇਸ ਦੌਰਾਨ ਉਸ ਦੇ ਹੱਥੋਂ ਮੋਬਾਈਲ ਫੋਨ ਡਿੱਗ ਗਿਆ ਅਤੇ ਸਕਰੀਨ ਟੁੱਟ ਗਈ, ਜਿਸ ਕਾਰਨ ਬੱਚਾ ਡਰ ਗਿਆ ਅਤੇ ਘਰੋਂ ਬਾਹਰ ਭੱਜ ਗਿਆ। ਉਦੋਂ ਤੋਂ ਉਹ ਬੱਚੇ ਦੀ ਭਾਲ ਕਰ ਰਹੇ ਸਨ ਅਤੇ ਹੁਣ ਇੱਥੇ ਬੱਚੇ ਦੀ ਲਾਸ਼ ਮਿਲੀ ਹੈ।
- ਕਾਂਗਰਸ ਤੋਂ 'ਆਪ' 'ਚ ਆਉਂਦੇ ਹੀ ਸਿਆਲਕਾ ਨੇ ਕੀਤੇ ਹੈਰਾਨੀ ਜਨਕ ਖੁਲਾਸੇ, ਸੁਣੋ ਤਾਂ ਜਰਾ ਕੀ ਕਿਹਾ... - Lok Sabha Elections 2024
- ਕਾਲਾ ਕੱਛਾ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਿੰਨ ਨੌਜਵਾਨਾਂ ਨੇ 700 ਵੱਧ ਮੋਬਾਇਲ ਫੋਨ ਕੀਤੇ ਚੋਰੀ, ਜਾਣੋ ਅੱਗੇ ਦੀ ਕਹਾਣੀ - mobile theft and jewelery theft
- ਪੰਜਾਬ 'ਚ ਗਰਮੀ ਦਾ ਕਹਿਰ, ਪਾਰਾ 40 ਡਿਗਰੀ ਤੋਂ ਪਾਰ, ਆਉਣ ਵਾਲੇ ਦਿਨਾਂ ਚ ਕਿਵੇਂ ਦਾ ਰਹੇਗਾ ਮੌਸਮ - Punjab weather update
ਡੀਐਸਪੀ ਨੇ ਕਿਹਾ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਬੱਚੇ ਦੇ ਸਰੀਰ ਤੋਂ ਕੱਪੜੇ ਉਤਾਰ ਕੇ ਜਾਂਚ ਕੀਤੀ ਕਿ ਕਿਤੇ ਸੱਟਾਂ ਦੇ ਨਿਸ਼ਾਨ ਨਹੀਂ ਸਨ, ਇਸ ਲਈ ਉਹ ਰਸਤੇ ਵਿੱਚ ਲੱਗੇ ਸਾਰੇ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹਨ, ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਭੇਜ ਦਿੱਤਾ ਗਿਆ ਹੈ, ਅਤੇ ਮਾਮਲਾ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ।