ETV Bharat / state

ਨਕਲੀ ਸਬ ਇੰਸਪੈਕਟਰ ਪੁਲਿਸ ਲੁਧਿਆਣਾ ਵਿੱਚ ਗ੍ਰਿਫਤਾਰ, ਮੰਡੀ 'ਚ ਲੈਂਦਾ ਸੀ ਰਿਸ਼ਵਤ - Fake Police Sub Inspector

Fake Police Sub Inspector: ਲੁਧਿਆਣਾ ਦੀ ਸਬਜੀ ਮੰਡੀ ਵਿੱਚ ਨਕਲੀ ਪੁਲਿਸ ਵਾਲਾ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਲੈਂਦਾ ਹੋਇਆ ਥਾਣਾ ਜੋਧੇਵਾਲ ਲੁਧਿਆਣਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ। ਪੜ੍ਹੋ ਪੂਰੀ ਖਬਰ...

Fake Police Sub Inspector
ਨਕਲੀ ਸਬ ਇੰਸਪੈਕਟਰ ਪੁਲਿਸ ਲੁਧਿਆਣਾ ਵਿੱਚ ਗ੍ਰਿਫਤਾਰ (Etv Bharat Ludhiana)
author img

By ETV Bharat Punjabi Team

Published : Jun 26, 2024, 11:02 PM IST

ਨਕਲੀ ਸਬ ਇੰਸਪੈਕਟਰ ਪੁਲਿਸ ਲੁਧਿਆਣਾ ਵਿੱਚ ਗ੍ਰਿਫਤਾਰ (Etv Bharat Ludhiana)

ਲੁਧਿਆਣਾ: ਥਾਣਾ ਜੋਧੇਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਿਨ੍ਹਾਂ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਸਬਜੀ ਮੰਡੀ ਲੁਧਿਆਣਾ ਵਿੱਚ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਲੈਣ ਵਾਲੇ ਅਨਮੋਲ ਸਿੱਧੂ ਪੁੱਤਰ ਅਮੀਰ ਚੰਦ ਵਾਸੀ ਛਾਉਣੀ ਮੁਹੱਲਾ ਲੁਧਿਆਣਾ (ਉਮਰ ਕ੍ਰੀਬ 30 ਸਾਲ) ਨੂੰ ਸਬਜੀ ਮੰਡੀ ਤੋਂ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਮੁਕੱਦਮਾਂ ਰਜਿਸਟਰ ਕੀਤਾ ਗਿਆ ਹੈ। ਮੁਲਜ਼ਮ ਪਾਸੋਂ ਇੱਕ ਸਬ ਇੰਸਪੈਕਟਰ ਦੀ ਵਰਦੀ ਅਤੇ ਇੱਕ ਆਈ.ਡੀ. ਕਾਰਡ ਇੱਕ ਐਨ.ਜੀ.ਓ ਸਟਿੱਕ ਸਮੇਤ ਇਨੋਵਾ ਕਾਰ ਨੰਬਰ PB 07 BW 8742 ਰੰਗ ਚਿੱਟਾ ਜਿਸ ਉੱਤੇ ਅੱਗੇ ਅਤੇ ਪਿੱਛੇ ਵਾਲੇ ਸ਼ੀਸ਼ੇ ਵਾਲਾ ਪੰਜਾਬ ਪੁਲਿਸ ਦਾ ਸਟੀਕਰ ਲੱਗਾ ਬਰਾਮਦ ਹੋਇਆ।

ਡਰਾਇਵਰਾਂ ਤੋਂ ਡਰਾ ਧਮਕਾ ਕੇ ਲੈਂਦਾ ਸੀ ਪੈਸੇ : ਇਸ ਦੌਰਾਨ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਅਨਮੋਲ ਸਿੱਧੂ ਉਕਤ ਪੁਲਿਸ ਦੀ ਵਰਦੀ ਪਾ ਕੇ ਸਬਜੀ ਮੰਡੀ ਲੁਧਿਆਣਾ ਵਿਚੋਂ ਬਾਹਰੋ ਆਏ ਟਰੱਕਾਂ ਦੇ ਡਰਾਇਵਰਾਂ ਤੋਂ ਡਰਾ ਧਮਕਾ ਕੇ ਪੈਸੇ ਲੈਣ ਦਾ ਕੰਮ ਕਰਦਾ ਸੀ ਅਤੇ ਭੋਲੇ-ਭਾਲੇ ਲੋਕਾਂ ਨੂੰ ਪੁਲਿਸ ਦੀ ਵਰਦੀ ਦਾ ਰੋਬ ਦਿਖਾ ਕੇ ਪੈਸੇ ਲੈਂਦਾ ਸੀ। ਆਪਣੇ ਆਪ ਨੂੰ ਸੀ.ਆਈ.ਏ 2 ਜਲੰਧਰ ਵਿੱਚ ਤਾਇਨਾਤ ਦੱਸਦਾ ਹੈ ਅਤੇ ਮਜਦੂਰ ਵਿਅਕਤੀਆਂ ਤੋਂ ਡਰਾ ਧਮਕਾ ਕੇ ਪੈਸੇ ਲੈਂਦਾ ਸੀ। ਇਸ ਵੱਲੋਂ ਥਾਣਾ ਡਵੀਜਨ ਨੰ 4, ਥਾਣਾ ਦਰੇਸੀ, ਥਾਣਾ ਸਲੇਮ ਟਾਬਰੀ ਅਤੇ ਥਾਣਾ ਟਿੱਬਾ ਲੁਧਿਆਣਾ ਦੇ ਏਰੀਆ ਵਿੱਚ ਅਜਿਹੀਆ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਜਿਸ ਤੋਂ ਹੋਰ ਵੀ ਕਈ ਅਹਿਮ ਸੁਰਾਗ ਲੱਗਣ ਦੀ ਆਸ ਹੈ।

ਪੰਜਾਬ ਪੁਲਿਸ ਦਾ ਨਕਲੀ ਸਟੀਕਰ: ਸੀਨੀਅਰ ਪੁਲਿਸ ਅਫਸਰ ਜੇ.ਐੱਸ. ਸੰਧੂ ਨੇ ਦੱਸਿਆ ਕਿ ਉਸ ਕੋਲੋਂ ਇੱਕ ਸਬ ਇੰਸਪੈਕਟਰ ਦੀ ਵਰਦੀ ਅਤੇ ਇੱਕ ਆਈ.ਡੀ. ਕਾਰਡ, ਇੱਕ ਐਨ.ਜੀ.ਓ ਸਟਿੱਕ ਸਮੇਤ ਇੰਨੋਵਾ ਕਾਰ ਨੰਬਰ PB 07 BW 8742 ਜਿਸਦਾ ਰੰਗ ਚਿੱਟਾ ਪਰ ਅੱਗੇ ਅਤੇ ਪਿੱਛੇ ਵਾਲੇ ਸ਼ੀਸ਼ੇ ਉੱਤੇ ਪੰਜਾਬ ਪੁਲਿਸ ਦਾ ਸਟੀਕਰ ਲੱਗਾ ਹੈ। ਹਾਲਾਂਕਿ ਮੁਲਜ਼ਮ ਦੇ ਖਿਲਾਫ ਹੋਰ ਕੋਈ ਮੁਕੱਦਮਾ ਦਰਜ ਨਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.