ਲੁਧਿਆਣਾ: ਸਲੇਮ ਟਾਬਰੀ ਇਲਾਕੇ ਵਿੱਚ ਰੇਲਵੇ ਲਾਈਨਾਂ ਦੇ ਨੇੜੇ ਇੱਕ ਛੋਟੇ ਬੱਚੇ ਦੀ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਕਰਕੇ ਮੌਤ ਹੋ ਗਈ। ਬੱਚੇ ਦੀ ਉਮਰ 10 ਸਾਲ ਦੀ ਹੈ ਅਤੇ ਉਸ ਦੀ ਪਹਿਚਾਣ ਸ਼ਿਵਾ ਵਾਸੀ ਕੁੰਦਨਪੁਰੀ ਵਜੋਂ ਹੋਈ ਹੈ। ਉਹ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਰੇਲਵੇ ਲਾਈਨਾਂ ਦੇ ਕੋਲ ਖੇਡਣ ਆਇਆ ਸੀ ਅਤੇ ਇਸ ਦੌਰਾਨ ਨੰਗਲ ਡੈਮ ਤੋਂ ਅੰਮ੍ਰਿਤਸਰ ਜਾਣ ਵਾਲੀ ਐਕਸਪ੍ਰੈਸ ਟਰੇਨ ਦੀ ਲਪੇਟ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ ਹਾਲਾਂਕਿ ਉਸਦੇ ਨਾਲ ਦੇ ਸਾਥੀ ਜਰੂਰ ਬਚ ਗਏ ਪਰ ਸ਼ਿਵਾ ਟ੍ਰੇਨ ਦੀ ਲਪੇਟ ਵਿੱਚ ਆ ਗਿਆ।
ਮੌਕੇ ਉੱਤੇ ਪਹੁੰਚੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਉਹ ਅੱਜ ਦੁਪਹਿਰ 3 ਵਜੇ ਦੇ ਕਰੀਬ ਖੇਡਣ ਲਈ ਆਏ ਸਾਨੂੰ ਪਤਾ ਨਹੀਂ ਕਿਵੇਂ ਉਹ ਰੇਲਵੇ ਲਾਈਨਾਂ ਦੇ ਨੇੜੇ ਆ ਗਏ ਅਤੇ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਵੇਲੇ ਹੀ ਉਹਨਾਂ ਨੂੰ ਜਾਣਕਾਰੀ ਮਿਲੀ। ਉੱਥੇ ਹੀ ਜੀਆਰਪੀ ਪੁਲਿਸ ਨੇ ਮੌਕੇ ਉੱਤੇ ਆ ਕੇ ਜਾਇਜ਼ਾ ਲਿਆ ਅਤੇ ਬੱਚੇ ਦੀ ਲਾਸ਼ ਨੂੰ ਲੁਧਿਆਣਾ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬੱਚੇ ਦੀ ਮਾਤਾ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਚੇ ਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕੇ 2 ਮੇਰੇ ਸਗੇ ਭਰਾ ਅਤੇ 1 ਭੂਆ ਦਾ ਬੇਟਾ ਆਇਆ ਸੀ ਪਤਾ ਨਹੀਂ ਉਹ ਕਿਵੇਂ ਟਰੇਨ ਦੀ ਲਪੇਟ ਦੇ ਵਿੱਚ ਆ ਗਏ।
- ਪੰਜਾਬ ਕਿਸਾਨ ਦਲ ਦਾ ਅੱਜ ਅਧਿਕਾਰਤ ਤੌਰ 'ਤੇ ਭਾਜਪਾ 'ਚ ਰਲੇਵਾਂ, ਕਿਸਾਨ ਆਗੂਆਂ ਨੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਕਮਲ ਦਾ ਫੜ੍ਹਿਆ ਪੱਲਾ
- ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਦਾ ਜੱਦੀ ਪਿੰਡ ਵਿਖੇ ਹੋਇਆ ਅੰਤਿਮ ਸਸਕਾਰ, ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 2 ਕਰੋੜ ਆਰਥਿਕ ਮਦਦ ਦਾ ਐਲਾਨ
- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ, ਕਿਹਾ- ਲਗਾਤਾਰ ਭਾਜਪਾ ਨਾਲ ਜੁੜ ਰਹੇ ਨੇ ਲੋਕ, ਕਾਫਲਾ ਹੋ ਰਿਹਾ ਹੈ ਵੱਡਾ
ਮੌਕੇ ਉੱਤੇ ਪਹੁੰਚੀ ਜੀਆਰਪੀ ਦੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਇਸ ਬਾਰੇ ਇਤਲਾ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਉੱਤੇ ਆ ਕੇ ਜਾਣਕਾਰੀ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਇੱਕ ਬੱਚਾ ਟ੍ਰੇਨ ਦੀ ਲਪੇਟ ਵਿੱਚ ਆਇਆ ਹੈ ਜਦੋਂ ਕਿ ਬਾਕੀ ਬੱਚੇ ਸੁਰੱਖਿਅਥ ਹਨ। ਉਹਨਾਂ ਕਿਹਾ ਕਿ ਬਾਕੀ ਬੱਚਿਆਂ ਦੇ ਕਹਿਣ ਮੁਤਾਬਿਕ ਜਦੋਂ ਰੇਲਵੇ ਲਾਈਨ ਕਰੋਸ ਕਰ ਰਿਹਾ ਸੀ, ਉਸ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋਇਆ ਹੈ। ਉਹਨਾਂ ਕਿਹਾ ਕਿ ਨੰਗਲ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ 14505 ਦੀ ਲਪੇਟ ਵਿੱਚ ਆਏ ਹਨ। ਬੱਚੇ ਦੇ ਨਾਲ ਪਿਯੂਸ਼ ਅਤੇ ਵਿੱਕੀ ਵੀ ਨਾਲ ਸਨ ਪਰ ਜਦੋਂ ਟ੍ਰੇਨ ਆਈ ਤਾਂ ਉਹ ਪਿੱਛੇ ਹਟ ਗਈ ਜਦੋਂ ਕਿ ਸ਼ਿਵਾ ਆਪਣੇ ਆਪ ਨੂੰ ਬਚਾ ਨਹੀਂ ਪਾਇਆ।